ਅਕਾਲੀ ਦਲ ਵੱਲੋਂ 25 ਸਾਲ ਰਾਜ ਕਰਨ ਦਾ ਸੁਪਨਾ ਨੌਜਵਾਨ ਕਰਨਗੇ ਪੂਰਾ – ਪਰਮਿੰਦਰ ਕੋਲਿਆਂਵਾਲੀ
Templates by BIGtheme NET

ਅਕਾਲੀ ਦਲ ਵੱਲੋਂ 25 ਸਾਲ ਰਾਜ ਕਰਨ ਦਾ ਸੁਪਨਾ ਨੌਜਵਾਨ ਕਰਨਗੇ ਪੂਰਾ – ਪਰਮਿੰਦਰ ਕੋਲਿਆਂਵਾਲੀ

Must Share With Your Friends...!

ਮਲੋਟ, (ਹਰਪ੍ਰੀਤ ਸਿੰਘ ਹੈਪੀ) : ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਵਿਚ ਅਕਾਲੀ ਭਾਜਪਾ ਵੱਲੋਂ ਲਗਾਤਾਰ 25 ਸਾਲ ਰਾਜ ਕਰਨ ਦਾ ਸੁਪਨਾ ਨੌਜਵਾਨ ਵਰਗ ਪੂਰਾ ਕਰੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਸਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਨੇ ਪਿੰਡ ਛਾਪਿਆਂਵਾਲੀ ਵਿਖੇ ਯੂਥ ਅਕਾਲੀ ਦਲ ਦੀ ਕੀਤੀ ਜਾ ਰਹੀ ਭਰਤੀ ਦੌਰਾਨ ਪੱਤਰਕਾਰਾਂ ਕੋਲ ਕੀਤਾ ।
Parminder Singh Kolianwaliਉਹਨਾਂ ਕਿਹਾ ਪਾਰਟੀ ਪ੍ਰਤੀ ਜੋ ਉਤਸ਼ਾਨ ਨੌਜਵਾਨ ਵਰਗ ਵਿਚ ਵੇਖਣ ਨੂੰ ਮਿਲ ਰਿਹਾ ਹੈ ਉਸ ਤੇ ਉਹ ਸਹਿਜੇ ਹੀ 2017 ਵਿਚ ਵੀ ਲੋਕ ਫਤਵਾ ਅਕਾਲੀ ਦਲ ਦੇ ਸਿਹਰੇ ਹੋਵੇਗਾ । ਯੂਥ ਆਗੂ ਨੇ ਨਵੀਂ ਭਰਤੀ ਦੇ ਨੌਜਵਾਨਾਂ ਨੂੰ ਆਈ ਕਾਰਡ ਵੀ ਮੌਕੇ ਤੇ ਜਾਰੀ ਕਰਦਿਆਂ ਕਿਹਾ  ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਯੂਥ ਅਕਾਲੀ ਦਲ ਨੂੰ ਬੁਲੰਦ ਹੌਂਸਲੇ ਨਾਲ ਭਰਤੀ ਮੁਹਿੰਮ ਤੇ ਲਾਇਆ ਹੈ ਤੇ ਸਰਕਾਰ ਇਹਨਾਂ ਨੌਜਵਾਨਾਂ ਦੇ ਉਜਵਲ ਭਵਿੱਖ ਲਈ ਸਰਕਾਰੀ ਨੌਕਰੀਆਂ ਕੱਢਣ ਦੇ ਨਾਲ ਨਾਲ ਰੁਜਗਾਰ ਦੇ ਹੋਰ ਵੀ ਵੱਡੇ ਮੌਕੇ ਉਪਲਬਧ ਕਰਵਾਉਣ ਜਾ ਰਹੀ ਹੈ । ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੀ ਰਾਜ ਨਹੀ ਸੇਵਾ ਤਹਿਤ ਪਿੰਡ ਪਿੰਡ ਜਾ ਕੇ ਸੰਗਤ ਦਰਸ਼ਨ ਕਰਦੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਹਨਾਂ ਦੇ ਘਰ ਬੈਠ ਕੇ ਹੀ ਹੱਲ ਕਰਦੇ ਹਨ । ਇਸ ਸਮੇਂ ਪਰਮਿੰਦਰ ਸਿੰਘ ਕੋਲਿਆਂਵਾਲੀ ਤੋਂ ਇਲਾਵਾ ਨਵਜਿੰਦਰ ਮਾਨ, ਸਤਿੰਦਰ ਸਿੰਘ, ਪਰਮਜੀਤ ਪੰਮਾ, ਜਤਿੰਦਰ ਸਿੰਘ, ਬਲਜੀਤ ਸਿੰਘ ਪੰਚ, ਜਸਬੀਰ ਸਿੰਘ ਸੇਖੋਂ ਅਤੇ ਕੁਲਜਿੰਦਰ ਸਿੰਘ ਨੰਬਰਦਾਰ ਆਦਿ ਵੀ ਮੌਜੂਦ ਸਨ .

Must Share With Your Friends...!

Comments

comments

Leave a Reply

Your email address will not be published. Required fields are marked *

*