ਅਕਾਲੀ-ਭਾਜਪਾ ਸਰਕਾਰ ਨੇ ਹਰ ਵਰਗ ਨਾਲ ਕੀਤੇ ਵਾਅਦੇ ਨਿਭਾਏ : ਪ੍ਰਕਾਸ਼ ਚੰਦ ਗਰਗ
Templates by BIGtheme NET

ਅਕਾਲੀ-ਭਾਜਪਾ ਸਰਕਾਰ ਨੇ ਹਰ ਵਰਗ ਨਾਲ ਕੀਤੇ ਵਾਅਦੇ ਨਿਭਾਏ : ਪ੍ਰਕਾਸ਼ ਚੰਦ ਗਰਗ

Must Share With Your Friends...!

– ਕਿਹਾ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲੋੜਵੰਦਾਂ ਲਈ ਵਰਦਾਨ ਸਾਬਤ ਹੋਵੇਗੀ
– ਸਿਹਤ ਬੀਮਾ ਕਾਰਡ ਕਿਸਾਨਾਂ, ਵਪਾਰੀਆਂ ਤੇ ਗ਼ਰੀਬ ਵਰਗ ਦੇ ਇਲਾਜ ਲਈ ਇਤਿਹਾਸਕ ਫ਼ੈਸਲਾ
– ਜ਼ਿਲਾ ਪੱਧਰੀ ਸਮਾਗਮ ਵਿਚ ਕਿਸਾਨਾਂ ਨੂੰ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਸਮਾਰਟ ਕਾਰਡ ਵੰਡੇ
– ਜ਼ਿਲੇ ਦੇ  28 ਹਜਾਰ ਦੇ ਕਰੀਬ ਕਿਸਾਨਾਂ ਦੇ ਇਸ ਯੋਜਨਾਂ ਤਹਿਤ ਬਣਨਗੇ ਸਮਾਰਟ ਕਾਰਡ
ਸ੍ਰੀ ਮੁਕਤਸਰ ਸਾਹਿਬ, :  ਮੁੱਖ ਪਾਰਲੀਮਾਨੀ ਸਕੱਤਰ ਖ਼ੁਰਾਕ ਤੇ ਸਿਵਲ ਸਪਲਾਈ ਸ਼੍ਰੀ ਪ੍ਰਕਾਸ਼ ਚੰਦ ਗਰਗ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਵਰਗ ਨਾਲ ਕੀਤਾ ਹਰ ਵਾਅਦਾ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਉਂਦਿਆਂ ਸੂਬੇ ਨੂੰ ਤਰੱਕੀ ਦੀਆਂ ਨਵੀਂਆਂ ਬੁਲੰਦੀਆਂ ਤੱਕ ਪਹੁੰਚਾਇਆ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਅੱਜ ਹਰ ਪੱਖੋਂ ਹਰ ਖੇਤਰ ਵਿੱਚ ਦੇਸ਼ ਦੇ ਬਾਕੀ ਰਾਜਾਂ ਨਾਲੋਂ ਕਿਤੇ ਅੱਗੇ ਹੈ।
index

                ਅੱਜ ਇੱਥੇ ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਕਿਸਾਨਾਂ ਨੂੰ ਸਿਹਤ ਬੀਮਾ ਕਾਰਡ ਮੁਹੱਈਆ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਸੂਬੇ ਦੇ ਕਿਸਾਨਾਂ, ਵਪਾਰੀਆਂ ਅਤੇ ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ ਕਿਉਂਕਿ ਇਸ ਸਕੀਮ ਹੇਠ ਕਿਸਾਨਾਂ, ਵਪਾਰੀਆਂ ‘ਤੇ ਮਜਦੂਰਾਂ ਆਦਿ ਨੂੰ 50 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਇੱਕੋ-ਇੱਕ ਅਜਿਹਾ ਸੂਬਾ ਹੈ ਜਿਸ ਨੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਕੇੇ ਲੋੜਵੰਦਾਂ ਨੂੰ ਵੱਖ-ਵੱਖ ਤਰਾਂ ਦੀ ਮਦਦ ਨੂੰ ਯਕੀਨ ਵਿੱਚ ਬਦਲਿਆ ਹੈ।

                 ਸਿਹਤ ਬੀਮਾ ਕਾਰਡਾਂ ਨੂੰ ਇਤਹਾਸਿਕ ਫ਼ੈਸਲਾ ਕਰਾਰ ਦਿੰਦਿਆਂ ਸ਼੍ਰੀ ਗਰਗ ਨੇ ਕਿਹਾਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਈ ਤਰਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਕਿਸਾਨੀ, ਵਪਾਰੀ ਵਰਗ ਅਤੇ ਲੋੜਵੰਦ ਲੋਕਾਂ ਨੂੰ ਇਨਾਂ ਕਾਰਡਾਂ ਰਾਹੀਂ ਵੱਡੀ ਰਾਹਤ ਦਿੱਤੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਦੇ  ਗ਼ਰੀਬ ‘ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ  ਹੁਣ ਰਾਜ ਦੇ ਕਿਸਾਨਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ  ਹੈ। ਇਸੇ ਲੜੀ ਤਹਿਤ  ਸਮਾਰਟ ਕਾਰਡ ਧਾਰਕ ਅਤੇ ਉਹਨਾਂ ਦੇ ਆਸਰਿਤ ਪਰਿਵਾਰ ਦੇ ਪੰਜ ਮੈਂਬਰਾਂ ਤੱਕ 50 ਹਜ਼ਾਰ ਰੁਪਏ ਤੱਕ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਪ੍ਰਵਾਨਿਤ ਹਸਪਤਾਲਾਂ ਵਿਚੋਂ ਕੈਸ ਲੈਸ ਸਕੀਮ ਤਹਿਤ ਇਲਾਜ ਕਰਵਾ ਸਕਦੇ ਹਨ।  ਉਨਾਂ ਕਿਹਾ ਕਿ ਕਿ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਅਤੇ ਰੋਗ ਮੁਕਤ ਬਣਾਉਣ ਲਈ ਵਚਨਬੱਧ ਹੈ ਅਤੇ  ਇਸ ਮੰਤਵ ਲਈ ਸਮੇਂ ਸਮੇਂ ਤੇ ਅਨੇਕ ਸਕੀਮਾਂ ਚਲਾਈਆਂ ਗਈਆਂ ਹਨ ।  ਸੂਬੇ ਦੇ ਕਿਸਾਨਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਬਿਲਕੁਲ ਮੁਫ਼ਤ ਹੈ। ਇਸ ਸਿਹਤ ਬੀਮਾ ਯੋਜਨਾ ਤਹਿਤ ਕਿਸਾਨ ਪਰਿਵਾਰ ਦੇ ਮੁਖੀ ਦੇ ਦਿਹਾਂਤ ਜਾਂ ਨਕਾਰਾ ਹੋਣ ‘ਤੇ 5 ਲੱਖ ਰੁਪਏ ਦਾ ਮੁਆਵਜ਼ਾ ਵੀ ਸ਼ਾਮਲ ਹੈ।  ਉਨਾਂ ਦੱਸਿਆ ਕਿ ਕਿਸਾਨਾਂ ਲਈ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਸਲਾਨਾ ਪ੍ਰੀਮੀਅਮ ਦੀ ਕਿਸ਼ਤ ਵੀ ਪੰਜਾਬ ਮੰਡੀ ਬੋਰਡ ਵੱਲੋਂ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਜ਼ਿਲੇ ਦੇ 28 ਹਜਾਰ ਦੇ ਕਰੀਬ ਕਿਸਾਨਾਂ ਦੇ ਇਸ ਯੋਜਨਾਂ ਤਹਿਤ ਕਾਰਡ ਬਣਨਗੇ ।

                                     ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਹਰਦੀਪ ਸਿੰਘ ਡਿੰਪੀ ਢਿਲੋਂ , ਡਾ.ਸੁਮੀਤ ਜਾਰੰਗਲ ਡਿਪਟੀ ਕਮਿਸਨਰ, ਸ੍ਰੀ ਕੁਲਜੀਤਪਾਲ ਸਿੰਘ ਮਾਹੀ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ, ਸ੍ਰੀ ਰਾਮ ਸਿੰਘ ਐਸ.ਡੀ.ਐਮ, ਸ੍ਰੀ ਕੁਲਬੀਰ ਸਿੰਘ ਮੱਤਾ ਡੀ.ਐਮ.ਓ, ਸ੍ਰੀ ਗੁਰਚਰਨ ਸਿੰਘ ਸਕੱਤਰ ਮਾਰਕੀਟ ਕਮੇਟੀ, ਮੈਡਮ ਵੀਰਪਾਲ ਕੌਰ ਤਰਮਾਲਾ, ਸ੍ਰੀ ਬਿੰਦਰ ਸਿੰਘ ਸਿਆਸੀ ਸਕੱਤਰ, ਸ੍ਰੀ ਜਗਦੇਵ ਸਿੰਘ ਭੁੱਲਰ, ਸ੍ਰੀ ਐਚ.ਐਸ.ਬੇਦੀ ਪ੍ਰਧਾਨ ਨਗਰ ਕੌਸਲ ਸ੍ਰੀ ਰਾਜੇਸ਼ ਭਠੇਲਾ ਜਿਲਾ ਭਾਜਪਾ ਪ੍ਰਧਾਨ ਵੀ ਹਾਜ਼ਰ ਸਨ।

               ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਹਰੀ ਭਰੀ ਬਨਾਉਣ ਅਤੇ ਮਾਰੂਥਲ ਬਨਣ ਤੋਂ ਰੋਕਣ  ਲਈ ਜਲਦੀ ਰਾਜ ਦੇ ਕਿਸਾਨਾਂ ਨੂੰ 1 ਲੱਖ 65 ਹਜ਼ਾਰ ਟਿਊਬਵੈਲ ਦੇ ਹੋਰ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਇਹਨਾਂ ਟਿਊਬਵੈਲਾ ਲਈ ਬਿਜਲੀ ਮੁਫਤ ਦਿੱਤੀ ਜਾਵੇਗੀ ਅਤੇ  ਇਹਨਾਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਪੰਜਾਬ ਸਰਕਾਰ ਵਲੋਂ ਕੀਤੀ ਜਾਵੇਗੀ ਤਾਂ ਜੋ ਪੰਜਾਬ ਦਾ ਕਿਸਾਨ ਖੇਤੀਬਾੜੀ ਲਈ ਪਾਣੀ ਤੋਂ ਬਿਨਾਂ ਵਾਂਝਾ ਨਾ ਰਹੇ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ 12 ਲੱਖ ਟਿਊਬਵੈਲ ਕੁਨੈਕਸ਼ਨਾਂ ਦੇ ਬਿੱਲ ਮੁਆਫ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੋਇਆ ਹੈ, ਜਿਸ ਦੇ ਤਹਿਤ ਰਾਜ ਸਰਕਾਰ ਵਲੋਂ 6 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਅੰਨਦਾਤਾ ਹੈ, ਇਸ ਲਈ ਕਿਸਾਨਾਂ ਦਾ ਜੀਵਨ ਪੱਧਰ ਉਚ ਚੁੱਕਣਾ ਲਈ ਸਰਕਾਰੀ ਮੁਲਾਜ਼ਮਾਂ ਦੀ ਤਰਜ਼ ਤੇ ਕਿਸਾਨਾ ਲਈ ਜੀ.ਪੀ.ਫੰਡ ਅਤੇ 60 ਸਾਲ ਤੋਂ ਉਪਰ ਕਿਸਾਨਾਂ ਲਈ ਪੈਨਸ਼ਨ ਸਕੀਮ ਵਰਗੀਆਂ ਭਲਾਈ ਸਕੀਮਾਂ ਸ਼ੁਰੂ ਕਰ ਰਹੀ ਹੈ।  ਉਹਨਾਂ ਅੱਗੇ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਨੀਲੇ ਕਾਰਡ ਧਾਰਕਾਂ ਦੇ 28 ਲੱਖ ਪਰਿਵਾਰਾਂ ਨੂੰ ਭਗਤ ਪੂਰਨ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ । ਇਹਨਾਂ ਸਕੀਮਾਂ ਨੂੰ ਆਉਣ ਵਾਲੀਆਂ ਪੀੜੀਆਂ ਸਦਾ ਯਾਦ ਰੱਖਣਗੀਆਂ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰਾਜ ਦੀਆਂ ਮਾਰੂ ਨੀਤੀਆਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ । ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਪੰਜਾਬ ਦੇ ਪਾਣੀਆਂ, ਧਾਰਮਿਕ ਤੇ ਹੋਰ ਮਸਲਿਆਂ ਸਬੰਧੀ ਦੋਗਲੀਆਂ ਨੀਤੀਆਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ।  ਇਹਨਾਂ ਪਾਰਟੀਆਂ ਦੇ ਆਗੂ ਪੰਜਾਬ ਅੰਦਰ ਹੋਰ ਬਿਆਨ ਦਿੰਦੇ ਹਨ ਅਤੇ ਦਿੱਲੀ ਵਿਚ ਹੋਰ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀ ਦੀ  ਬੂੰਦ ਬੂੰਦ ਤੇ  ਪੰਜਾਬ ਦਾ ਹੱਕ ਅਤੇ ਪੰਜਾਬ ਵਿਚੋਂ ਐਸ.ਵਾਈ.ਐਲ.ਕਿਸੇ ਵੀ ਕੀਮਤ ਤੇ ਨਹੀ ਨਿਕਲਣ ਦਿੱਤੀ ਜਾਵੇਗੀ ਤਾਂ ਜੋ ਰਾਜ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ।  ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਕਾਰਜਾਂ ਦਾ ਸੂਬੇ ਵਿਚ ਮੁੜ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੇਗੀ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਹਰਦੀਪ ਸਿੰਘ ਡਿੰਪੀ ਢਿਲੋਂ ਚੇਅਰਮੈਨ ਜਿਲਾ ਯੋਜਨਾ ਬੋਰਡ, ਡਾ.ਸੁਮੀਤ ਜਾਰੰਗਲ ਡਿਪਟੀ ਕਮਿਸਨਰ ਸ੍ਰੀ ਮੁਕਤਸਰ ਸਾਹਿਬ, ਸ੍ਰੀ ਕੁਲਜੀਤਪਾਲ ਸਿੰਘ ਮਾਹੀ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ, ਸ੍ਰੀ ਰਾਮ ਸਿੰਘ ਐਸ.ਡੀ.ਐਮ, ਸ੍ਰੀ ਕੁਲਬੀਰ ਸਿੰਘ ਮੱਤਾ ਡੀ.ਐਮ.ਓ, ਸ੍ਰੀ ਗੁਰਚਰਨ ਸਿੰਘ ਸਕੱਤਰ ਮਾਰਕੀਟ ਕਮੇਟੀ, ਮੈਡਮ ਵੀਰਪਾਲ ਕੌਰ ਤਰਮਾਲਾ, ਸ੍ਰੀ ਬਿੰਦਰ ਸਿੰਘ ਸਿਆਸੀ ਸਕੱਤਰ, ਸ੍ਰੀ ਜਗਦੇਵ ਸਿੰਘ ਭੁੱਲਰ, ਸ੍ਰੀ ਐਚ.ਐਸ.ਬੇਦੀ ਪ੍ਰਧਾਨ ਨਗਰ ਕੌਸਲ ਸ੍ਰੀ ਰਾਜੇਸ਼ ਭਠੇਲਾ ਜਿਲਾ ਭਾਜਪਾ ਪ੍ਰਧਾਨ ਡਾ. ਸੁਖਪਾਲ ਸਿੰਘ ਡੀ.ਐਮ.ਸੀ., ਸ.ਬਸੰਤ ਸਿੰਘ ਕੰਗ ਚੇਅਰਮੇਨ, ਸ.ਨਵਤੇਜ ਸਿੰਘ ਕਾਉਣੀ ਮੈਂਬਰ ਐਸ.ਜੀ.ਪੀ.ਸੀ, ਸ੍ਰੀ ਹਰਜੀਤ ਸਿੰਘ  ਨੀਲਾ ਮਾਨ ਅਤੇ ਸ੍ਰੀ ਹੀਰਾ ਸਿੰਘ ਚੜੇਵਨ, ਸ੍ਰੀ ਸੰਦੀਪ ਗਿਰਧਰ, ਸ੍ਰੀ ਬਲਜਿੰਦਰ ਸ਼ਰਮਾ, ਸ੍ਰੀ ਕਲੰਗਾ ਸਿੰਘ, ਸ੍ਰੀਮਤੀ ਪਰਮਜੀਤ ਕੌਰ ਬਰਾੜ, ਪ੍ਰਿਯੰਕਾ ਭਾਟੀਆ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*