ਅਜਾਦੀ ਦਿਵਸ ਦੇ ਮੱਦੇਨਜਰ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਸ਼ੁਰੂ
Templates by BIGtheme NET

ਅਜਾਦੀ ਦਿਵਸ ਦੇ ਮੱਦੇਨਜਰ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਸ਼ੁਰੂ

Must Share With Your Friends...!

ਮਲੋਟ, (ਹਰਪ੍ਰੀਤ ਸਿੰਘ ਹੈਪੀ) : ਭਾਰਤ ਦੇ 69ਵੇਂ ਅਜਾਦੀ ਦਿਵਸ ਨੂੰ ਧਿਆਨ ਵਿਚ ਰੱਖਦਿਆਂ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਜਾਂਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ । ਅੱਜ ਨਾਕੇ ਤੇ ਮੌਜੂਦ ਟ੍ਰੈਫਿਕ ਪੁਲਿਸ ਕਰਮਚਾਰੀਆਂ ਹੌਲਦਾਰ ਹਰਜਿੰਦਰ ਸਿੰਘ, ਹੌਲਦਾਰ ਗੁਰਮੀਤ ਸਿੰਘ ਅਤੇ ਸਿਪਾਹੀ ਭਗਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਕਾਰਨ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਸੀ
Police-Checking-Maloutਤੇ ਹੁਣ 15 ਅਗਸਤ ਨੂੰ ਹੋਣ ਵਾਲੇ ਜਸ਼ਨਾਂ ਦੇ ਮੱਦੇਨਜਰ ਹਰ ਗੱਡੀ ਦੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਜਿਥੇ ਚੈਕਿੰਗ ਨਾਕੇ ਤੇ ਗੱਡੀਆਂ ਸਬੰਧੀ ਬਣਾਏ ਨਿਯਮ ਪੂਰੇ ਨਾ ਪਾਲਣ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਿਆ ਗਿਆ ਹੈ ਉਥੇ ਨਾਲ ਹੀ ਕਾਗਜਾਂ ਪੱਤਰਾਂ ਵਿਚ ਖਾਮੀਆਂ ਵਾਲਿਆਂ ਦੇ ਵੀ ਮੌਕੇ ਤੇ ਚਲਾਨ ਕੱਟੇ ਜਾ ਰਹੇ ਹਨ । ਉਹਨਾਂ ਕਿਹਾ ਕਿ ਡੀਐਸਪੀ ਮਲੋਟ ਮਨਵਿੰਦਰਬੀਰ ਸਿੰਘ ਦੇ ਨਿਰਦੇਸ਼ਾਂ ਤਹਿਤ ਕਿਸੇ ਅਤੇ ਖਾਸ ਕਰਕੇ ਹੁਲੜਬਾਜੀ ਕਰਨ ਵਾਲੇ ਨੌਜਵਾਨਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ । ਗੈਰ ਸਮਾਜੀ ਅਨਸਰਾਂ ਤੇ ਵੀ ਪੂਰੀ ਮੁਸਤੈਦੀ ਨਾਲ ਨਜਰ ਰੱਖੀ ਜਾਵੇਗੀ ।

Must Share With Your Friends...!

Comments

comments

Leave a Reply

Your email address will not be published. Required fields are marked *

*