ਅਤੀਤ ਦੇ ਝਰੋਖੇ ਚੋਂ
Templates by BIGtheme NET

ਅਤੀਤ ਦੇ ਝਰੋਖੇ ਚੋਂ

Must Share With Your Friends...!

ਕੀ ਦੱਸਾਂ ਸਤਆਿ ਪਆਿ ਹਾਂ,ਮੈਂ ਹੋਰ ਜਊਿਣਾ ਨਹੀਂ ਚਾਹੁੰਦਾ ਕਉਿਂ ਕਹੰਿਦੇ ਨੇ ਅਜਕਲ ਦੇ ਬਜੁਰਗ
ਅੱਜਕਲ ਪੈਸੇ ਦੀ ਅੰਨੀ ਦੌਡ਼ ਨੇ ਤੇ ਰਾਤੋ ਰਾਤ ਕਰੋਡ਼ਪਤੀ ਬਣਨ ਦੀਆਂ ਉਮੰਗਾਂ ਨੇ ਬੱਚਆਿਂ ਕੋਲੋਂ ਆਪਣੇ ਬਰਿਧ ਮਾਪਆਿਂ ਕੋਲ ਬੈਠਣ ਲਈ ਘਡ਼ੀ ਦੋ ਘਡ਼ੀ ਦਾ ਸਮਾਂ ਵੀ ਖੋਹ ਲਆਿ ਹੈ।ਅੱਜ ਦੇ ਬਜੁਰਗ ਆਪਣਾ ਦੁਖਡ਼ਾ ਬੱਚਆਿਂ ਨੂੰ ਦੱਸਣ ਲਈ ਤਰਸਦੇ ਰਹੰਿਦੇ ਹਨ। ਉਹ ਆਪਣੇ ਆਪ ਨੂੰ ਬੇਵਸ ਨੰਿਮੋਝੂਣੇ ਮਹਸੂਸ ਕਰਦੇ ਹਨ। ਜੇ ਕਸੇ ਬਜੁਰਗ ਦਾ ਹਾਲ ਪੁਛੀਏ ਤਾਂ ਕਹ ਿਦੰਿਦੇ ਹਨ ਕ ਿਕੀ ਦੱਸਾਂ ਸਤਆਿ ਪਆਿ ਹਾਂ,ਸਾਰੇ ਦਨਿ ਦੀ ਇਕੱਲਤਾ ਮੈਨੂੰ ਵਢ ਵਢ ਖਾਂਦੀ ਹੈ। ਮੈਂ ਹੋਰ ਜਊਿਣਾ ਨਹੀਂ ਚਾਹੁੰਦਾ,ਮੈਂ ਆਪਣੀ ਔਲਾਦ ਤੋਂ ਹੀ ਬੇਇਜਤੀ ਕਰਾਉਣ ਜੋਗਾ ਰਹ ਿਗਆਿ ਹਾਂ। ਘਰ ਦਾ ਹਰੇਕ ਜੀਅ ਮੈਨੂੰ ਸਦਾ ਹੀ ਟੋਕਾ ਟੋਕੀ ਕਰਦਾ ਰਹੰਿਦਾ ਹੈ। ਉਸ ਦੀਆਂ ਰੀਝਾਂ ਉਮੰਗਾਂ ਤੇ ਪਾਣੀ ਫਰਿ ਜਾਂਦਾ ਹੈ। ਕੋਈ ਅਜਹਾ ਦੋਸਤ ਵੀ ਉਸਨੂੰ ਬੁੱਢੇ ਵਾਰੇ ਨਹੀਂ ਲਭਦਾ ਜਸਿ ਨਾਲ ਉਹ ਆਪਣੀ ਆਂ ਗੱਲਾਂ ਸਾਂਝੀਆਂ ਕਰ ਸਕੇ।
੬੫ ਸਾਲ ਦੀ ਉਮਰ ਤੋਂ ਵੱਧ ਵਾਲਾ ਇਨਸਾਨ ਬੁਢਾਪੇ ਵਚਿ ਦਾਖਲ ਹੋ ਜਾਂਦਾ ਹੈ। ਇਹ ਉਮਰ ਬਾਲਪਨ,ਜਵਾਨੀ ਤੋਂ ਹੁੰਦੀ ਹੋਈ ਜਦੋਂ ਵੀ ਇਨਸਾਨ ਦੇ ਉਪਰ ਆਉਂਦੀ ਹੈ ਤਾਂ ਇਸਨੂੰ ਬੁਢਾਪੇ ਦਾ ਨਾਮ ਦੱਿਤਾ ਜਾਂਦਾ ਹੈ। ਇਨਸਾਨ ਦੀ ਜੰਿਦਗੀ ਚ ਸਭ ਤੋਂ ਔਖਾ ਸਮਾਂ ਇਹੀ ਹੁੰਦਾ ਹੈ। ਬੁਢਾਪਾ ਉਮਰ ਦੇ ਅਖੀਰ ਦੇ ਸਮੇਂ ਦੀ ਤਾ੍ਸਦੀ ਦਾ ਝਲਕਾਰਾ ਹੈ। ਕੁਦਰਤੀ ਕਸਿਮ ਨਾਲ ਹਰ ਚੀਜ਼ ਨਵੀਂ ਤੋਂ ਪੁਰਾਣੀ ਹੁੰਦੀ ਹੈ। ਇਹੋ ਹਾਲ ਬੁਢਾਪੇ ਵਚਿ ਇਨਸਾਨ ਨੂੰ ਆਵਦਾ ਦਸਿਦਾ ਹੈ।ਮੂੰਹ ਤੇ ਪਈ ਝੁਰਡ਼ੀਆਂ ਵਾਲੀ ਦਖਿ ਇਨਸਾਨ ਦੀ ਨਰਾਸ਼ਾ ਦਾ ਕਾਰਨ ਬਣਦੀ ਹੈ। ਇਹੋ ਝੁਰਡ਼ੀਆਂ ਉਸਨੂੰ ਆਪਣੇ ਥੱਕੇ ਹੋਣ ਦਾ ਅਨੁਭਵ ਕਰਾਉਂਦੀਆਂ ਹਨ। ਇਸੇ ਉਮਰ ਵਚਿ ਹੀ ਉਸਦੇ ਅੰਗ ਪੈਰ ਲਗਾਤਾਰ ਕੰਮ ਕਰਨ ਤੋਂ ਜੁਆਬ ਦੇ ਜਾਂਦੇ ਹਨ। ਉਹਦੂਜਆਿਂ ਦਾ ਸਹਾਰਾ ਲੱਭਣ ਲਈ ਮਜਬੂਰ ਹੋ ਜਾਂਦਾ ਹੈ। ਦੂਜਆਿਂ ਤੋਂ ਭਾਵ ਆਪਣੇ ਨਕਿਟਵਰਤੀ ਜਾਂ ਆਪਣੀ ਔਲਾਦ ਤੋਂ।
ਅਜ ਜੰਿਦਗੀ ਦਾ ਰੁਝਾਨ ਤੇ ਨਰਾਸ਼ਤਾ ਏਨੀ ਵਧ ਗਈ ਹੈ ਕ ਿਇਨਸਾਨ ਇਨਾਂ ਵਚਿ ਹੀ ਗੁਆਚਆਿ ਰਹੰਿਦਾ ਹੈ। ਹਰ ਇਕ ਇਨਸਾਨ ਦੇ ਆਪੋ ਆਪਣੇ ਦੁੱਖ ਦਰਦ ਹੁੰਦੇ ਹਨ।ਉਹ ਆਪਣੇ ਤੇ ਆਪਣੇ ਬੱਚਆਿਂ ਦੇ ਜੰਿਦਗੀ ਦੇ ਉਦੇਸ਼ਾਂ ਨੂੰ ਪਾਉਣ ਲਈ ਵਰਿਸੇ ਪ੍ਤੀ ਫਰਜਾਂ ਨੂੰ ਅੱਖੋਂ ਓਹਲੇ ਕਰ ਦੰਿਦਾ ਹੈ। ਪਰ ਅੱਜ ਦਾ ਨੌਜੁਆਨ ਗਰੀਬੀ,ਬੇਰੁਜਗਾਰੀ,ਅਪਮਾਨ,ਤਲਾਕ,ਲਾਚਾਰੀ ਨੂੰ ਭੋਗਦਾ ਭੋਗਦਾ ਨਸ਼ਈ ਵੀ ਬਣਦਾ ਜਾ ਰਹਾ ਹੈ। ਇਕ ਪਾਸੇ ਨਸ਼ੇ ਤੇ ਦੂਜੇ ਪਾਸੇ ਬੇਰੁਜਗਾਰੀ ਵਧਦੀ ਜਾ ਰਹੀ ਹੈ। ਅਜ ਦਾ ਇਹ ਵਰਤਾਰਾ ਸਰਬ ਵਆਿਪਕ ਹੈ। ਲੋਕਾਂ ਨੂੰ ਇਨਾਂ ਦੁਖਾਂ ਦਾ ਗ੍ਹਣਿ ਲੱਗਆਿ ਹੋਇਆ ਹੈ। ਦੁੱਖਾਂ ਨੂੰ ਸਹਣਿ ਦੀ ਸਮਰੱਥਾ ਵਖਰੀ ਹੁੰਦੀ ਹੈ। ਜੰਿਦਗੀ ਦੇ ਪਡ਼ਾਵਾਂ ਵਚੋਂ ਨਕਿਲਦਾ ਇਨਸਾਨ ਬੁਢਾਪੇ ਦੀ ਦਹਲੀਜ ਤੇ ਖਡ਼ਾ ਦੋਵਾਂ ਦੁੱਖਾਂ ਨੂੰ ਭੋਗਦਾ ਹੈ।
ਅੱਜਕਲ ਦਹਤੇ ਦੋਹਤਰੀਆਂ ਅਤੇ ਪੋਤਆਿਂ ਦੀ ਜੀਵਨ ਜਾਚ ਬਦਲ ਗਈ ਹੈ। ਉਨਾਂ ਨੇ ਦਾਦੇ ਦਾਦੀ ਨਾਨੇ ਨਾਨੀ ਨਾਲ ਗੱਲਬਾਤ ਤਾਂ ਕੀ ਕਰਨੀ ਹੈ,ਸਗੋਂ ਉਨਾਂ ਨੂੰ ਤਾਂ ਉਹਨਾਂ ਦੇ ਕੱਪਡ਼ਆਿਂ ਵਚੋਂ ਵੀ ਬਦਬੂ ਆਉਂਦੀ ਹੈ। ਟੀ.ਵੀ ਨੇ ਦਾਦਾ ਦੀਆਂ ਕਹਾਣੀਆਂ ਦਾ ਮਜਾ ਖੋਹ ਲਆਿ ਹੈ। ਬਜੁਰਗਾਂ ਦਾ ਸਮਾਨ ਅਜ ਦੇ ਨੌਜੁਆਨਾਂ ਨੂੰ ਪਸੰਦ ਨਹੀਂ ਆਉਂਦਾ ਇਸ ਤੋਂ ਬਨਾਂ ਜੇਕਰ ਕਤੇ ਬਰਿਧ ਆਸ਼ਰਮਾਂ ਵਚਿ ਜਾ ਕੇ ਬਜੁਰਗਾਂ ਦੀ ਹੱਡ ਬੀਤੀ ਸੁਣੀਏ ਤਾਂ ਸ਼ਰਮਨਾਕ ਕੱਿਸੇ ਸਾਹਮਣੇ ਆਉਂਦੇ ਹਨ,ਹਾਂ ਜਸਿ ਕਲੇ ਬਜੁਰਗ ਕੋਲ ਜਮੀਨ ਜਾਂ ਘਰਦੇ ਪੱਤਰੇ ਹੋਣ ਤੇ ਆਵਦੇ ਕੋਲ ਸਾਂਭ ਕੇ ਰੱਖੇ ਹੋਣ ਤਾਂ ਉਹ ਚਾਰ ਦਨਿ ਆਪਣੀ ਔਲਾਦ ਨਾਲ ਸੌਖੇ ਕੱਟ ਲੈਂਦਾ ਹੈ। ਆਮ ਤੌਰ ਤੇ ਕਈਆਂ ਘਰਾਂ ਵਚਿ ਬਜੁਰਗਾਂ ਨੂੰ ਬੇਲੋਡ਼ਾ ਸਮਝਆਿ ਜਾਂਦਾ ਹੈ। ਜਦੋਂ ਕ ਿਉਹਨਾਂ ਨੂੰ ਇਸ ਉਮਰ ਚ ਲੋਡ਼ ਹੁੰਦੀ ਹੈ ਮੱਿਠੇ ਬੋਲਾਂ ਦੀ,ਪਆਿਰ ਦੀ ਅਪਣੱਤ ਦੀ। ਜੇਕਰ ਬਜੁਰਗਾਂ ਪ੍ਤੀ ਹਮਦਰਦੀ ਤੋਂ ਕੰਮ ਲਆਿ ਜਾਵੇ ਤਾਂ ਅੱਗੋਂ ਆਪਣੀ ਔਲਾਦ ਤੋਂ ਵੀ ਆਪਣੇ ਬੁਢੇਪੇ ਦੀ ਸੌਖ ਅਤੇ ਖੁਸ਼ੀ ਵੇਖਣ ਨਦੀ ਆਸ ਰੱਖੀ ਜਾ ਸਕਦੀ ਹੈ। ਇਸ ਕਰਕੇ ਉਹ ਬੋਲ ਬੋਲੋ ਜਨਾਂ ਵਚਿ ਤੁਹਾਡੇ ਮਨ ਦਾ ਮੋਹ ਸ਼ਬਦਾਂ ਰਾਹੀਂ ਫੁਟਦਾ ਹੋਵੇ। ਬਜੁਰਗਾਂ ਨੂੰ ਸੁੰਨੇਪਨ ਤੋਂ,ਇਕੱਲਤਾ ਤੋਂ ਛੁਟਕਾਰਾ ਦਵਾਉਂਦਾ ਹੋਵੇ। ਕਦੇ ਨਾ ਭੁਲੋ ਕ ਿਜਵਾਨੀ ਦੀਆਂ ਸਖਿਰਾਂ ਤੋਂ ਬਾਦ ਤੁਸੀਂ ਵੀ ਇਕ ਦਨਿ ਇਸ ਅਵਸਥਾ ਵਚਿ ਆਉਣਾ ਹੈ। ਇਸ ਕਰਕੇ ਅੱਜ ਉਨਾਂ ਦੇ ਤਜਰਬਆਿਂ ਦੇ ਖਜਾਨਆਿਂ ਨੂੰ ਪੂਰੀ ਮਹੱਤਤਾ ਦੇਵੋ। ਸਦਾਚਾਰ ਤੇ ਸ਼ਸ਼ਿਟਾਚਾਰ ਰਹਤਿ ਦੁਨੀਆ ਦਾ ਭਵਖਿ ਕਦੇ ਵੀ ਸੁਨਹਰੀ ਨਹੀਂ ਬਣਆਿ।
ਇੱਥੇ ਇਕ ਇਤਹਾਸਕ ਵਾਕਆਿ ਯਾਦ ਆਉਂਦਾ ਹੈ ਕ ਿਕਸੇ ਦੇਸ਼ ਦੇ ਰਾਸ਼ਟਰਪਤੀ ਨੇ ਆਪਣਾ ਜਨਮ-ਦਨਿ ਮਨਾਇਆ ਤੇ ਆਰਾਮ ਕਰਨ ਲਈ ਲੇਟਆਿ ਹੀ ਸੀ ਕ ਿਬਾਹਰੋਂ ਕਸੇ ਦੇ ਮਲਿਣ ਦੀ ਆਵਾਜ ਆਈ ਕ ਿਮੈਂ ਰਾਸ਼ਟਰਪਤੀ ਨੂੰ ਮਲਿਣਾ ਚਾਹੁੰਦਾ ਹਾਂ,ਅੱਗੋਂ ਦਰਬਾਨ ਨੇ ਕਹਾ ਕ ਿਇਸ ਸਮੇਂ ਉਹ ਕਸੇ ਨੂੰ ਨਹੀਂ ਮਲਿ ਸਕਦੇ,ਬਜੁਰਗ ਨੇ ਫਰਿ ਬੇਨਤੀ ਕੀਤੀ ਕ ਿਮੈਂ ਸਰਿਫ ਦੋ ਮੰਿਟ ਲਈ ਹੀ ਉਹਨਾਂ ਨੂੰ ਮਲਿਣਾ ਹੈ,ਮੈਨੂੰ ਮਲਿਣ ਦਉਿ,ਪਰ ਦਰਬਾਨ ਨੂੰ ਨ ਮਲਿਣ ਦਾ ਹੁਕਮ ਸੀ। ਇਸ ਸਮੇਂ ਰਾਸ਼ਟਰਪਤੀ ਦੀ ਆਵਾਜ ਕ ਿਕੌਣ ਮਲਿਣਾ ਚਾਹੁੰਦਾ ਹੈ ਤਾਂ ਦਰਬਾਨ ਨੇ ਕਹਾ ਇਕ ਬਜੁਰਗ ਹੈ ਆਪ ਨੂੰ ਮਲਿਣ ਦੀ ਜਦਿ ਕਰ ਰਹਾ ਹੈ,ਤਾਂ ਰਾਸ਼ਟਰਪਤੀ ਨੇ ਕਹਾ ਕ ਿਉਸਨੂੰ ਅੰਦਰ ਆਉਣ ਦੱਿਤਾ ਜਾਵੇ,ਜਉਿਂ ਹੀ ਬਜੁਰਗ ਅੰਦਰ ਆਇਆ ਤਾਂ ਉਸਨੇ ਰਾਸ਼ਟਰਪਤੀ ਦੇ ਜਨਮਦਨਿ ਦੀ ਮੁਬਾਰਕਬਾਦ ਦੱਿਤੀ ਤੇ ਕਹਾ ਕ ਿਮੈਂ ਅਾਪ ਦੇਮੂੰਹ ਮੱਿਠਾ ਕਰਵਾਉਣ ਲਈ ਆਪ ਨੂੰ ਆਹ ਸ਼ਹਦਿ ਦੀ ਪੀਪੀ ਭੇਂਟ ਕਰਨੀ ਚਾਹੁੰਦਾ ਹਾਂ,ਤਾਂ ਰਾਸ਼ਟਰਪਤੀ ਨੇ ਪੀਪੀ ਖੋਲ ਕੇ ਉਸ ਵਚੋਂ ਸ਼ਹਦਿ ਚੱਖਆਿ ਤਾਂ ਬਜੁਰਗ ਦੇ ਮਨ ਨੂੰ ਬਹੁਤ ਸ਼ਾਂਤੀ ਮਲੀ। ਰਾਸ਼ਟਰਪਤੀ ਨੇ ਕਹਾ ਕੇ ਬਜੁਰਗ ਹਮੇਸ਼ਾਂ ਸਨਮਾਨਯੋਗ ਹੁੰਦੇ ਹਨ,ਇਨਾਂ ਦਾ ਸਤਕਾਰ ਕਰਨਾ ਬਣਦਾ ਹੈ। ਮੈਨੂੰ ਦੁਨੀਆਦੀਆਂ ਸਾਰੀਆਂ ਨਆਿਮਤਾਂ ਇਸ ਸ਼ਹਦਿ ਅੱਗੇ ਤੁਛ ਜਾਪ ਰਹੀਆਂ ਹਨ,ਮੈਨੂੰ ਇਹ ਸਭ ਤੋਂ ਸਵਾਦੀ ਲੱਗ ਰਹਾ ਹੈ।ਇਹ ਬਜੁਰਗਾਂ ਪ੍ਤੀ ਪਆਿਰ ਤੇ ਉਦਾਰਤਾ ਦੀ ਕਹਾਣੀ ਅੱਜ ਵੀ ਪ੍ਚੱਲਤਿ ਹੈ। ਰਾਸ਼ਟਰਪਤੀ ਤੇ ਬਜੁਰਗ ਦਾ ਰਸ਼ਿਤਾ ਖੂਨਦਾ ਨਹੀਂ ਸੀ,ਪਰ ਇਹ ਆਦਰਮਾਨ ਦੀ ਅਦਭੁਤ ਉਦਾਹਰਨ ਹੋ ਨਬਿਡ਼ੀ।ਪਰ ਵੇਖਣ ਵਾਲੀ ਗੱਲ ਇਹ ਹੈ ਕ ਿਐਸੇ ਅਹਸਾਸ ਖੂਨ ਦੇ ਰਸ਼ਿਤਆਿਂ ਵਚਿ ਕਉਿਂ ਨਹੀਂ ਜਾਗਦੇ
ਐਸੇ ਸੰਸਕਾਰ ਇਨਸਾਨ ਦੇ ਮਨੋਬਲ ਨੂੰ ਵਧਾਉਂਦੇ ਹਨ। ਚੰਗੇ ਸੰਸਕਾਰਾਂ ਅਤੇ ਨੈਤਕਿ ਕਦਰਾਂ ਕੀਮਤਾਂ ਨੂੰ ਪੱਲੇ ਬੰਨ ਕੇ ਚੱਲੀਏ ਤਾਂ ਮਨ ਦੀ ਭਟਕਣਾ ਖਤਮ ਹੋਵੇਗੀ। ਜੰਿਦਗੀ ਦੀ ਸੰਤੁਸ਼ਟਤਾ ਸਦਾਚਾਰਕ ਕੰਮਾਂ ਨਾਲ ਜਾਂ ਫਰਿ ਚੰਗੇ ਕਰਮਾਂ ਨਾਲ ਵਧਦੀ ਹੈ।
ਬਰਿਧਾਂ ਦੇ ਦੁਖਾਂ ਦਾ ਕਾਰਨ ਸਰਕਾਰ ਦੀ ਪਹੁੰਚ ਵੀ ਹੈ,ਉਹ ਵਧਦੀ ਹੋਈ ਆਬਾਦੀ ਤੇ ਕੰਟਰੋਲ ਕਰਨ ਦੀ ਬਾਬਤ ਨਹੀਂ ਸੋਚਦੀ। ਲੀਡਰਾਂ ਨੂੰ ਆਪਣੀਆਂ ਵੋਟਾਂ ਵਧਣ ਨਾਲ ਮਤਲਬ ਹੈ। ਵਧਦੀ ਜਨੰਖਆਿ ਬੇਰੁਜਗਾਰੀ ਨੂੰ ਜਨਮ ਦੰਿਦੀ ਹੈ।ਤੇ ਬੇਰੁਜਗਾਰੀ ਅੱਜਦੇ ਨੌਜੁਆਨਾਂ ਨੂੰ ਨਰਾਸ਼ਤਾ ਵੱਲ ਧੱਕਦੀ ਹੈ। ਇਸ ਨਰਾਸ਼ਤਾ ਨੂੰ ਖਤਮ ਕਰਨ ਲਈ ਰੁਜਗਾਰ ਦੇ ਨਵੇਂ ਅਵਸਰ ਜੁਟਾਉਣ ਦੀ ਲੋਡ਼ ਹੈ।
ਸਰਕਾਰ ਬੁਧੀਜੀਵੀਆਂ ਤੇ ਸਮਾਜਸੇਵੀ ਸੰਸਥਾਵਾਂ ਨੂੰ ਕੋਈ ਅਜਹਾ ਉਪਰਾਲਾ ਕਰਨਾ ਚਾਹੀਦਾ ਹੈ ਕ ਿਬਰਿਧ ਤੇ ਦੁਖਆਿਰੀ ਮਾਨਵਤਾ ਦੇ ਦੁਖਾਂ ਨੂੰ ਦੂਰ ਕਰਕੇ ਉਨਾਂ ਦੀ ਰੂਹ ਤੇ ਖੇਡ਼ਾ ਲਆਿਂਦਾ ਜਾ ਸਕੇ। ਆਪਣੇ ਬੱਚਆਿਂ ਨੂੰ ਉਚੇਰੀ ਵਦਿਆਿ ਨਾਲ ਨਾਲ ਚੰਗੇ ਸੰਸਕਾਰ ਵੀ ਦੇਣ। ਫਰਿ ਹੀ ਵਾਰਸਿ ਪਆਿਰ ਹਮਦਰਦੀ ਅਤੇ ਅਪਣੱਤ ਦੇ ਰਾਹ ਤੇ  ਚੱਲ ਕੇ ਆਪਣੇ ਵਰਿਸੇ ਅਤੇ ਆਪਣੇ ਬਜੁਰਗਾਂ ਨਾਲ ਇਕ ਸੁਰ ਹੋ ਕੇ ਚੱਲਣਗੇ ਅਤੇ ਉਨਾਂ ਦਾ ਆਪਣਾ ਬੁਢਾਪਾ ਵੀ ਸੁਖਮਈ ਹੋਵੇਗਾ। ਆਪਣੇ ਵਰਿਸੇ ਦੇ ਨਾਲ ਜੁਡ਼ਕੇ ਆਪਣੀ ਬਜੁਰਗਾਂ ਰੂਪੀ ਸੰਪੱਤੀ ਨੂੰ ਮਨ ਦੀਆਂ ਗਹਰਾਈਆਂ ਨਾਲ ਸੰਭਾਲੀਏ।

ਜਸਵੀਰ ਸ਼ਰਮਾ ਦੱਦਾਹੂਰ        
ਡੀ.ਸੀ ਦਫਤਰ ਰੋਡ
ਸੀ੍ ਮੁਕਤਸਰ ਸਾਹਬਿ
94176-22046

Must Share With Your Friends...!

Comments

comments

Leave a Reply

Your email address will not be published. Required fields are marked *

*