ਅਧਿਆਪਕ ਜਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਕੈਂਡਲ ਮਾਰਚ
Templates by BIGtheme NET

ਅਧਿਆਪਕ ਜਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਕੈਂਡਲ ਮਾਰਚ

Must Share With Your Friends...!

ਮਲੋਟ, (ਆਰਤੀ ਕਮਲ) : ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਸੱਦੇ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਾਇਮਰੀ ਅਧਿਆਪਕਾਂ ਨੇ ਪੰਜਾਬ ਦੇ ਕਿਸਾਨਾਂ ਮਜਦੂਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵਿੱਚ ਮਲੋਟ ਸ਼ਹਿਰ ਵਿੱਚ ਇਕ ਕੈਂਡਲ ਮਾਰਚ ਕੱਢਿਆ । ਸ਼ਹਿਰ ਦੀ ਕੋਰਟ ਰੋਡ ਤੋਂ ਸ਼ੁਰੂ ਕਰਕੇ ਮੇਨ ਬਜ਼ਾਰ ਤੋਂ ਹੁੰਦਿਆਂ ਹੋਇਆਂ ਅਧਿਆਪਕਾਂ ਦਾ ਕਾਫਲਾ, “ਕਿਸਾਨ-ਮਜਦੂਰ-ਮੁਲਾਜ਼ਮ ਏਕਤਾ ਜਿੰਦਾਬਾਦ, ਨਕਲੀ ਕੀਟ-ਨਾਸ਼ਕ ਦਵਾਈਆਂ ਵੇਚਣ ਵਾਲੀਆਂ ਕੰਪਨੀਆਂ ਮੁਰਦਾਬਾਦ” ਆਦਿ ਨਾਅਰਿਆ ਦੀ ਗੂੰਜ ਨਾਲ ਜੀ.ਟੀ.ਰੋਡ ਰਾਹੀਂ ਨਵੀਂ ਟੈਲੀਫੋਨ ਐਕਸਚੇਂਜ ਤੱਕ ਪੁੱਜਾ ਜਿਥੇ ਮਾਰਚ ਦੀ ਸਮਾਪਤੀ ਉਪਰੰਤ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਈ.ਟੀ.ਟੀ.ਅਧਿਆਪਕ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਬਰਾੜ ਨੇ ਸਰਕਾਰ ਤੋਂ ਮੰਗ ਕੀਤੀ
unnamed (1)
ਕਿ ਅੱਜ ਨਰਮੇਂ ਦੀ ਫਸਲ ਖਰਾਬ ਹੋਣ ਕਰਕੇ, ਬਾਸਮਤੀ ਦਾ ਢੁੱਕਵਾਂ ਭਾਅ ਨਾ ਮਿਲਣ ਕਰਕੇ ਪੰਜਾਬ ਦਾ ਕਿਸਾਨ-ਮਜਦੂਰ ਆਰਥਿਕ ਕੰਗਾਲੀ ਅਤੇ ਕਰਜ਼ੇ ਦੇ ਚੱਕਰ ਵਿੱਚ ਫਸਿਆ ਹੋਇਆ ਜਿਸ ਵਿੱਚੋਂ ਬਾਹਰ ਕੱਢਣ ਲਈ ਤੁਰੰਤ ਢੁੱਕਵੇਂ ਕਦਮ ਉਠਾਉਣੇ ਚਾਹੀਦੇ ਹਨ। ਇਸ ਮੌਕੇ ਈ.ਟੂ.ਯੂ. ਦੇ ਜਿਲ੍ਹਾ ਪ੍ਰਧਾਨ ਹੈਰੀ ਬਠਲਾ ਨੇ ਕਿਹਾ ਕਿ ਸੰਘਰਸ਼ ਕਰ ਰਹੇ ਕਿਸਾਨ ਮਜਦੂਰਾਂ ਦੀਆਂ ਮੰਗਾਂ ਬਿਲਕੁਲ ਵਾਜਿਬ ਹਨ। ਜਿਨ੍ਹਾਂ ਪ੍ਰਤੀ ਸਰਕਾਰ ਨੂੰ ਹਾਂ ਪੱਖੀ ਰਵੱਈਆਂ ਅਪਣਾਉਣਾ ਚਾਹੀਦਾ ਹੈ। ਗੁਰਪ੍ਰੀਤ ਸਿੰਘ ਢਿੱਲੋਂ ਸੂਬਾ ਜਥੇਬੰਦਕ ਸਕੱਤਰ ਈ.ਟੀ.ਯੂ. ਪੰਜਾਬ ਨੇ ਦੋਸ਼ ਲਾਇਆ ਕਿ ਸਰਕਾਰ ਦੀ ਅਣਗਹਿਲੀ ਅਤੇ ਸੰਕਟ ਨਾਲ ਜੂਝ ਰਹੀ ਕਿਸਾਨੀ ਪ੍ਰਤੀ ਢਿੱਲ ਮੱਠ ਅਤੇ ਨਾਂ ਪੱਖੀ ਰਵੱਈਏ ਕਰਨ ਹੀ ਖੇਤੀਬਾੜੀ ਦਾ ਸੰਕਟ ਗੰਭੀਰ ਹੋ ਚੁੱਕਾ ਹੈ। ਆਪਣੇ ਸੰਬੋਧਨ ਦੌਰਨ ਈ.ਟੀ.ਯੂ ਦੇ ਜਿਲ੍ਹਾ ਮੀਤ ਸਕੱਤਰ ਕੁਲਦੀਪ ਸ਼ਰਮਾਂ ਖੁੱਡੀਆਂ, ਬਲਾਕ ਲੰਬੀ ਦੇ ਪ੍ਰਧਾਨ ਸੁਖਮੰਦਰ ਸਿੰਘ ਬੀਦੋਵਾਲੀ, ਬਲਵਿੰਦਰ ਸਿੰਘ ਮੱਕੜ ਨੇ ਨੇ ਆਪਣੇ ਸੰਬੋਧਨ ਵਿੱਚ ਕਿਸਾਨਾਂ ਦੀ ਚਾਲੀ ਹਜ਼ਾਰ ਪ੍ਰਤੀ ਏਕੜ ਮੁਆਵਜੇ ਦੀ ਮੰਗ, ਖੇਤ ਮਜਦੂਰਾਂ ਦੇ ਰੁਜ਼ਗਾਰ ਹਾਨੀ- ਪੂਰਤੀ ਲਈ ਵੀਹ ਹਜ਼ਾਰ ਪ੍ਰਤੀ ਪਰਿਵਾਰ, ਗੰਨੇ ਦੀ ਬਕਾਇਆ ਅਦਾਇਗੀ, ਬਾਸਮਤੀ ਦੇ ਢੁਕਵੇ ਭਾਅ ਆਦਿ ਮੰਗਾਂ ਤੁਰੰਤ ਪ੍ਰਵਾਨ ਕਰਨ ਦੀ ਸਰਕਾਰ ਪਾਸੋਂ ਜੋਰਦਾਰ ਮੰਗ ਕੀਤੀ ਅਤੇ ਕਿਸਾਨਾ-ਮਜਦੂਰਾਂ ਦੀ ਇਸ ਹਾਲਤ ਦੇ ਜਿੰਮੇਵਾਰ ਅਨਸਰਾਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਤਾਂ ਜੋ ਅੱਗੇ ਤੋਂ ਇਹੋ ਜਿਹੀਆਂ ਘਟਨਾਂਵਾ ਤੋਂ ਬਚਿਆ ਜਾ ਸਕੇ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜਗਦੀਪ ਸਿੰਘ ਖੁੱਡੀਆਂ ਤੋਂ ਇਲਾਵਾ ਪ੍ਰਧਾਨ ਹਿੰਮਤ ਸਿੰਘ ਜੀ, ਕੀਮਤ ਕੁਮਾਰ, ਦਲਵਿੰਦਰ ਸਿੰਘ, ਜਸਵਿੰਦਰ ਖੁੱਡੀਆਂ, ਗੁਰਪਾਲ ਸਿੰਘ, ਧਰਮਪਾਲ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*