ਅਨਾਥ ਅਤੇ ਬੇਸਹਾਰਾ ਬੱਚਿਆਂ ਲਈ ਉਮੀਦ ਦੀ ਨਵੀਂ ਕਿਰਨ ਜ਼ਿਲਾਂ ਬਾਲ ਸੁਰੱਖਿਆ ਯੂਨਿਟ
Templates by BIGtheme NET

ਅਨਾਥ ਅਤੇ ਬੇਸਹਾਰਾ ਬੱਚਿਆਂ ਲਈ ਉਮੀਦ ਦੀ ਨਵੀਂ ਕਿਰਨ ਜ਼ਿਲਾਂ ਬਾਲ ਸੁਰੱਖਿਆ ਯੂਨਿਟ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਸੰਗਠਿਤ ਬਾਲ ਸੁਰੱਖਿਆ ਸਕੀਮ ਹਰੇਕ ਜ਼ਿਲੇ ਵਿੱਚ ਸਥਾਪਿਤ ਜ਼ਿਲਾ ਬਾਲ ਸੁਰੱਖਿਆ ਯੁਨਿਟ ਅਨਾਥ ਤੇ ਬੇਸਹਾਰਾ ਬੱਚਿਆਂ ਲਈ ਊਮੀਦ ਦੀ ਨਵੀਂ ਕਿਰਨ ਸਾਬਤ ਹੋ ਰਹੇ ਹਨ। ਇਹ ਯੂਨਿਟ ਬੱਚਿਆਂ ਦੇ ਸਰਵ ਪੱਖੀ ਵਿਕਾਸ ਅਤੇ ਸੁਰੱਖਿਆ ਲਈ ਕੰਮ ਕਰ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਜਸਕਿਰਨ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਵਾਦ ਵਿਵਾਦਾਂ ਵਿੱਚ ਫਸੇ ਬੱਚੇ ਜਾਂ ਫਿਰ ਉਹ ਬੱਚੇ ਜਿਨਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ, ਬੇਸਹਾਰਾ ਬੱਚੇ, ਸਰੀਰਿਕ ਤੇ ਮਾਨਸਿਕ ਯਾਤਨਾਵਾਂ ਤੋਂ ਪੀੜਿਤ ਬੱਚਿਆਂ ਲਈ ਇਹ ਯੂਨਿਟ ਕੰਮ ਕਰ ਰਿਹਾ ਹੈ।
ਉਨਾਂ ਕਿਹਾ ਕਿ ਇਸ ਸਕੀਮ ਦਾ ਮੁੱਖ ਮੰਤਵ ਬੱਚਿਆਂ ਲਈ ਜ਼ਿਲੇ ਵਿੱਚ ਸੁਰੱਖਿਅਤ ਮਾਹੌਲ ਬਣਾਉਣਾ ਹੈ, ਤਾਂ ਜੋ ਹਰੇਕ ਬੱਚੇ ਨੂੰ ਚੰਗੇ ਵਾਤਾਵਰਣ ਵਿੱਚ ਵਿਕਸਤ ਹੋਣ ਦਾ ਮੌਕਾ ਮਿਲ ਸਕੇ। ਉਨਾਂ ਦੱਸਿਆ ਕਿ ਜ਼ਿਲਾ ਬਾਲ ਸੁਰੱਖਿਆ ਯੁਨਿਟ ਵੱਲੋਂ ਬੇਘਰੇ ਜਾਂ ਕਿਸੇ ਕੋਲ ਰਹਿ ਰਹੇ ਜਾਂ ਆਮਦਨ ਦਾ ਕੋਈ ਸਾਧਨ ਨਾ ਹੋਣ ਵਾਲੇ ਬੱਚਿਆਂ, ਭੀਖ ਮੰਗਦੇ ਬੱਚਿਆਂ, ਗਲੀਆਂ ਵਿੱਚ ਘੁੰਮਦੇ ਅਤੇ ਛੋਟੀ ਉਮਰ ਵਿੱਚ ਕੰਮ ਕਰਨ ਵਾਲੇ ਬੱਚਿਆਂ, ਕਿਸੇ ਅਪਰਾਧੀ ਪਿਛੋਕੜ ਵਾਲੇ ਵਿਅਕਤੀ ਕੋਲ ਰਹਿੰਦੇ ਬੱਚਿਆਂ, ਸ਼ਰੀਰਕ ਤੇ ਮਾਨਸਿਕ ਤੌਰ ‘ਤੇ ਅਪਾਹਜ, ਜਿਨਾਂ ਨੂੰ ਕਿਸੇ ਦਾ ਸਹਾਰਾ ਨਾ ਹੋਵੇ, ਯਤੀਮ, ਛੱਡੇ ਹੋਏ, ਸਰਕਾਰ ਨੂੰ ਸੋਂਪੇ ਹੋਏ, ਗੁੰਮਸ਼ੁਦਾ, ਘਰੋਂ ਭੱਜੇ ਬੱਚਿਆਂ ਨੂੰ ਚੰਗਾ ਵਾਤਾਵਰਣ ਦੇ ਕੇ ਬਿਹਤਰ ਜੀਵਨ ਜਿਊਣ ਦੇ ਕਾਬਲ ਬਣਾਇਆ ਜਾਂਦਾ ਹੈ ।
ਜ਼ਿਲਾ ਬਾਲ ਸੁਰੱਖਿਆ ਸੁਸਾਇਟੀ, ਸ੍ਰੀ ਮੁਕਤਸਰ ਸਾਹਿਬ ਦੁਆਰਾ ਸਰੀਰਕ ਯਾਤਵਾਨਾਂ ਤੇ ਜਬਰ-ਜਨਾਹ ਤੋਂ ਪੀੜਤ ਬੱਚਿਆ ਲਈ ਸਾਝੀ ਛੱਤ ਹੇਠ ਹਰ ਪ੍ਰਕਾਰ ਦੀ ਸਹੂਲਤ ਪ੍ਰਦਾਨ ਕਰਨ ਲਈ ਵਨ ਸਟਾਪ ਕਰਾਈਸਿਸ ਸੈਂਟਰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਚ ਬਣਾਇਆ ਗਿਆ ਹੈ। ਜ਼ਿਲੇ ਦੀ ਯੂਨਿਟ ਵੱਲੋਂ ਜੇਲ ਵਿੱਚ ਬੰਦੀ 6 ਬੰਦੀਆਂ ਦੇ ਬੱਚਿਆਂ ਨੂੰ ਸਪੋਂਸਰਸ਼ਿੱਪ ਮੁਹੱਈਆ ਕਰਵਾਈ। ਐਚ.ਆਈ.ਵੀ. ਪੀੜਤ ਬੱਚੇ ਨੂੰ 2000 ਹੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਇਸੇ ਤਰਾਂ ਜ਼ਿਲੈ ਵਿਚ ਜੁਵੇਨਾਈਲ ਜਸਟਿਸ ਬੋਰਡ ਦਾ ਗਠਨ ਕੀਤਾ ਗਿਆ। 35 ਸਕੂਲਾਂ ਵਿੱਚ ਪੋਕਸੋ ਐਕਟ ਅਤੇ ਜੇ.ਜੇ. ਐਕਟ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ। ਇਸੇ ਤਰਾਂ ਜ਼ਿਲਾ ਬਾਲ ਸੁਰੱਖਿਆ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ 4 ਬਲਾਕ ਪੱਧਰੀ ਬਾਲ ਸੁਰੱਖਿਆ ਕਮੇਟੀਆਂ ਅਤੇ 272 ਪਿੰਡ ਪੱਧਰੀ ਬਾਲ ਸੁਰੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। 412 ਬੱਚਿਆਂ ਦਾ ਸਕੂਲਾਂ ਵਿੱਚ ਦਾਖਲਾ ਕਰਵਾਇਆ ਗਿਆ ਅਤੇ ਇੰਨਾਂ ਦੇ ਆਧਾਰ ਕਾਰਡ ਬਣਵਾਏ ਗਏ। ਮਾਨਸਿਕ ਤੌਰ ਤੇ ਅਪਾਹਿਜ਼ ਬੱਚੇ ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ, ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਭੇਜਿਆ ਗਿਆ। ਇੰਟਰਕੰਟਰੀ ਅਡਾਪਸ਼ਨ ਕਰਵਾਈ ਗਈ। ਲਵਾਰਿਸ ਮਿਲੀ ਬੱਚੀ ਨੂੰ ਅਡਾਪਸ਼ਨ ਏਜੰਸੀ ਵਿੱਚ ਅਡਾਪਸ਼ਨ ਲਈ ਭੇਜਿਆ ਗਿਆ। ਗੁੰਮਸ਼ੁਦਾ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨਾਲ ਮਿਲਾਇਆ ਗਿਆ। ਯੂਨਿਟ ਵੱਲੋਂ 4 ਬਾਲ ਵਿਆਹ ਰੋਕੇ ਗਏ ਅਤੇ ਫੈਮਲੀ ਕਾਊਂਸਲਿੰਗ ਵੀ ਕੀਤੀ ਗਈ। ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਪਿੰਡਾਂ ਵਿੱਚ ਕੈਂਪ ਲਗਵਾਏ ਗਏ ਅਤੇ ਲੜਕੀਆਂ ਦੀ ਜਨਮ ਦਰ ਨੂੰ ਵਧਾਉਣ ਲਈ ਲੜਕੀਆਂ ਦੇ ਮਾਤਾ-ਪਿਤਾ ਨੂੰ ਵਧਾਈ ਪੱਤਰ ਦਿੱਤੇ ਗਏ।
ਡਾ. ਸ਼ਿਵਾਨੀ ਨਾਗਪਾਲ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਸਾਂਭ ਸੰਭਾਲ ਦੀ ਲੋੜ ਵਾਲੇ ਬੱਚਿਆਂ ਨੂੰ ਅਡਾਪਸ਼ਨ ਸਿਸਟਮ, ਸਪਾਂਸਰਸ਼ਿਪ ਜਾਂ ਫੌਸਟਰ ਕੇਅਰ ਨਾਲ ਜੋੜਿਆ ਜਾਂਦਾ ਹੈ। ਜਿਸ ਬੱਚੇ ਦੀ ਦੇਖ ਰੇਖ ਲਈ ਕੋਈ ਨਹੀਂ ਹੈ ਉਸ ਨੂੰ ਸਰਕਾਰੀ ਬਾਲ ਘਰ ਜਾਂ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਬਾਲ ਘਰਾਂ ਵਿੱਚ ਪਹੁੰਚਾਇਆ ਜਾਂਦਾ ਹੈ। ਉਨਾਂ ਹੋਰ ਦੱਸਿਆ ਕਿ ਜ਼ਿਲਾ ਬਾਲ ਸੁਰੱਖਿਆ ਯੁਨਿਟ ਦੇ ਦੋ ਵਿੰਗ ਹਨ ਜਿਨਾਂ ਵਿੱਚ ਬਾਲ ਭਲਾਈ ਕਮੇਟੀ ਅਤੇ ਜੁਵੀਨਲ ਜਸਟਿਸ ਬੋਰਡ ਸ਼ਾਮਲ ਹਨ। ਉਨਾਂ ਦੱਸਿਆ ਕਿ ਜੋ ਬੱਚੇ ਵਾਦ ਵਿਵਾਦਾਂ ਵਿੱਚ ਫਸੇ ਹੁੰਦੇ ਹਨ ਉਨਾਂ ਨੂੰ ਜੁਵੀਨਲ ਜਸਟਿਸ ਬੋਰਡ ਅੱਗੇ ਪੇਸ਼ ਕਰਕੇ ਉਨਾਂ ਦੇ ਮੁੜ ਵਸੇਬੇ ਲਈ ਫੈਸਲਾ ਕੀਤਾ ਜਾਂਦਾ ਹੈ।
ਉਨਾਂ ਇਹ ਵੀ ਦੱਸਿਆ ਕਿ ਬੱਚਿਆਂ ਸਬੰਧੀ ਕਿਸੇ ਵੀ ਤਰ੍ਰਾਂ ਦੀ ਸੂਚਨਾਂ ਦੇਣ ਲਈ ਬਾਲ ਸੁਰੱਖਿਆ ਅਫਸਰ (ਐਨ.ਆਈ.ਸੀ.) ਸ੍ਰੀਮਤੀ ਅਨੂ ਬਾਲਾ, ਲੀਗਲ ਕਮ ਪ੍ਰੋਬੇਸ਼ਨ ਅਫਸਰ ਸ੍ਰੀ. ਸੋਰਵ ਚਾਵਲਾ, ਸ਼ੋਸਲ ਵਰਕਰ ਬਿੱਕਰ ਸਿੰਘ ਅਤੇ ਸ੍ਰੀਮਤੀ. ਸੁਖਵੀਰ ਕੌਰ, ਕਾਊਂਸਲਰ ਸ੍ਰੀਮਤੀ. ਆਸ਼ੂ ਰਾਣੀ, ਆਉਟ ਰੀਚ ਵਰਕਰ ਸੰਦੀਪ ਸਿੰਘ, ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਜ਼ਿਲੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਜ਼ਿਲਾ ਬਾਲ ਸੁਰੱਖਿਆ ਯੁਨਿਟ ਨੂੰ ਸਹਿਯੋਗ ਦੇਣ। ਜਰੂਰਤਮੰਦ ਬੱਚਿਆਂ ਦੀ ਜਾਣਕਾਰੀ ਦੇਣ ਲਈ ਨੰਬਰ 01633-261098’ਤੇ ਸੰਪਰਕ ਕੀਤਾ ਜਾ ਸਕਦਾ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*