ਅਲਾਇੰਸ ਕਲੱਬ ਕੋਟਕਪੂਰਾ ਵਿਸਵਾਸ ਵੱਲੋ ਕਲੱਬ ਦੇ ਇੰਟਰਨੈਸਨਲ ਫਾਊਡਰ ਸ੍ਰੀ ਸਤੀਸ ਲਖੌਟੀਆ ਜੀ ਦੇ ਜਨਮਦਿਨ ਤੇ ਪ੍ਰਭਾਵਸਾਲੀ ਸਮਾਗਮ ਕਰਵਾਇਆ ਗਿਆ।
Templates by BIGtheme NET

ਅਲਾਇੰਸ ਕਲੱਬ ਕੋਟਕਪੂਰਾ ਵਿਸਵਾਸ ਵੱਲੋ ਕਲੱਬ ਦੇ ਇੰਟਰਨੈਸਨਲ ਫਾਊਡਰ ਸ੍ਰੀ ਸਤੀਸ ਲਖੌਟੀਆ ਜੀ ਦੇ ਜਨਮਦਿਨ ਤੇ ਪ੍ਰਭਾਵਸਾਲੀ ਸਮਾਗਮ ਕਰਵਾਇਆ ਗਿਆ।

Must Share With Your Friends...!

ਕੋਟਕਪੂਰਾ (ਚੰਦਰ ਗਰਗ) ਅਲਾਇੰਸ ਕਲੱਬ ਕੋਟਕਪੂਰਾ ਵਿਸਵਾਸ ਵੱਲੋ ਕਲੱਬ ਦੇ ਇੰਟਰਨੈਸਨਲ ਫਾਊਡਰ ਸ੍ਰੀ ਸਤੀਸ ਲਖੌਟੀਆ ਜੀ ਦੇ ਜਨਮਦਿਨ ਦੌਰਾਨ ਇਕ ਸਾਦਾ ਤੇ ਪ੍ਰਭਾਵਸਾਲੀ ਸਮਾਗਮ ਸਥਾਨਕ ਸਹਿਰ ਦੇ ਸਿੱਖਾ ਵਾਲਾ ਰੋਡ ਤੇ ਸਥਿਤ ਬਿਰਧ ਆਸਰਮ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋ ਡਾ. ਗਾਜੀ ਉਜੈਰ ਐਸ.ਐਮ.ਓ ਸਿਵਲ ਹਸਪਤਾਲ ਕੋਟਕਪੂਰਾ ਨੇ ਸਿਰਕਤ ਕੀਤੀ ਅਤੇ ਉਹਨਾ ਨਾਲ ਫਾਰਮਾਸਿਸਟ ਸ਼੍ਰੀ ਲੇਖਰਾਜ ਵੀ ਹਾਜਰ ਸਨ। ਇਸ ਸਮਾਗਮ ਵਿੱਚ ਕਲੱਬ ਵੱਲੋ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਗਿਆ। ਇਸੇ ਤੋ ਬਾਅਦ ਵਿੱਚ ਕੱਲਬ ਵੱਲੋ ਆਸਰਮ ਵਿਖੇ ਪੋਦੇ ਲਗਾਣ ਦੀ ਰਸਮ ਕੀਤੀ ਗਈ ਜਿਸ ਵੇੱਚ ਕਲੱਬ ਵੱਲੋ ਕਈ ਪ੍ਰਕਾਰ ਦੇ ਪੋਦੇ ਲਗਾਏ ਗਏ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਲੱਬ ਦੇ ਪ੍ਰਧਾਨ ਜਤਿੰਦਰ ਚਾਵਲਾ ਨੇ ਕਿਹਾ ਕਿ ਅੱਜ ਕਲੱਬ ਦੇ ਇੰਟਰਨੈਸਨਲ ਫਾਊਡਰ ਸ੍ਰੀ ਸਤੀਸ ਲਖੌਟੀਆ ਜੀ ਦਾ ਜਨਮਦਿਨ ਹੈ ਇਸ ਲਈ ਅਸੀ ਕਲੱਬ ਵੱਲੋ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਹੈ ਅਤੇ ਬੂਟੇ ਲਗਾਉਣ ਦੀ ਰਸਮ ਅਦਾ ਕੀਤੀ ਹੈ। ਇਸ ਮੋਕੇ ਕਲੱਬ ਦੇ ਜਨਰਲ ਸੈਕਟਰੀ ਸ੍ਰੀ ਉਦੇ ਰਣਦੇਵ ਨੇ ਦੱਸਿਆ ਕਿ ਕਲੱਬ ਦੇ ਇੰਟਰਨੈਸਨਲ ਫਾਊਡਰ ਸ੍ਰੀ ਸਤੀਸ ਲਖੌਟੀਆ ਜੀ ਦਾ ਜਨਮਦਿਨ ਦੇ ਨਾਲ- ਨਾਲ ਅਧਿਆਪਕ ਦਿਵਸ ਵੀ ਗਿਆ ਹੈ ਇਸ ਕਾਰਨ ਅਸੀ ਕਲੱਬ ਵੱਲੋ ਦੋ ਅਧਿਆਪਕਾ ਦਾ ਸਨਮਾਨ ਪੱਤਰ ਅਤੇ ਸਨਮਾਨ ਚਿੰਨ• ਦੇ ਕੇ ਸਨਮਾਨ ਕੀਤਾ ਹੈ ਜਿਹਨਾ ਨੇ ਵਿੱਦਿਆ ਦੇ ਖੇਤਰ ਵਿੱਚ ਬੁਹਮੁੱਲਾ ਯੋਗਦਾਨ ਪਾਇਆ ਹੈ। ਅੰਤ ਵਿੱਚੇ ਕਲੱਬ ਦੇ ਜਨਰਲ ਸੈਕਟਰੀ ਸ੍ਰੀ ਉਦੇ ਰਣਦੇਵ ਦੇ ਮਾਤਾ ਪਿਤਾ ਵੱਲੋ ਧਾਰਮਿਕ ਸੰਗੀਤ ਨਾਲ ਸਮਾਗਮ ਨੂੰ ਧਾਰਮਿਕ ਮਾਹੋਲ ਵਿੱਚ ਬਦਲ ਦਿੱਤਾ। ਇਸ ਮੋਕੇ ਕਲੱਬ ਦੇ ਸੈਕਟਰੀ ਉਦੇ ਰੰਦੇਵ, ਸੰਜੀਵੇ ਬਾਂਸਲ ਕੈਸੀਅਰ, ਚੰਦਰ ਗਰਗ ਪੀ.ਆਰ.À., ਪ੍ਰੋਜੈਕਟ ਚੇਅਰਮੈਨ ਚੰਦਰ ਅਰੋੜਾ, ਕੋ ਪ੍ਰੋਜੈਕਟ ਚੇਅਰਮੈਨ ਜਗਦੀਸ ਕਪੂਰ, ਵਿਨੋਦ ਸਰਮਾ, ਵਿਜੈ ਬਜਾਜ, ਵਿਨੋਦ ਕੁਮਾਰ, ਦੀਪਾਸ਼ੂ ਗਰਗ ਅਤੇ ਹੋਰ ਵੀ ਚਾਰਟਰ ਮੈਂਬਰ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*