ਅਲਾਇੰਸ ਕੋਟਕਪੂਰਾ ਵਿਸਵਾਸ (ਕਪਲ) ਕਲੱਬ ਦੀ ਚਾਰਟਰ ਟੀਮ ਦਾ ਐਲਾਨ
Templates by BIGtheme NET

ਅਲਾਇੰਸ ਕੋਟਕਪੂਰਾ ਵਿਸਵਾਸ (ਕਪਲ) ਕਲੱਬ ਦੀ ਚਾਰਟਰ ਟੀਮ ਦਾ ਐਲਾਨ

Must Share With Your Friends...!

ਕੋਟਕਪੂਰਾ (ਚੰਦਰ ਗਰਗ/ਸਤਨਾਮ ਸਿੰਘ) ਅਲਾਇੰਸ ਕਲੱਬ ਕੋਟਕਪੂਰਾ ਵਿਸਵਾਸ (ਕਪਲ) ਕਲੱਬ ਦੀ ਚਾਰਟਰ ਟੀਮ ਦਾ ਐਲਾਨ ਸਥਾਨਕ ਸਹਿਰ ਦੇ ਇੱਕ ਨਿੱਜੀ ਹੋਟਲ ਵਿਖੇ ਕੀਤਾ ਗਿਆ। ਜਿਸ ਵਿੱਚ ਜਸਵਿੰਦਰ ਕੋਰ ਕੱਕੜ ਨੂੰ ਪ੍ਰਧਾਨ ਅਤੇ ਮੀਨਾਕਸੀ ਕਪੂਰ ਫਸਟ ਵੀ.ਪੀ , ਮੈਡਮ ਕਮਲੇਸ ਸਰਮਾ ਸੈਕਟਰੀ, ਸ੍ਰੀਮਤੀ ਵੀਨਾ ਬਿੱਲਾ ਖਜਾਨਚੀ, ਸ੍ਰੀਮਤੀ ਅੰਗਰੇਜ ਕੋਰ ਧਾਲੀਵਾਲ ਨੂੰ ਪੀ.ਆਰ.ਓ ਨਿਯੁਕਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਜਸਵਿੰਦਰ ਕੋਰ ਕੱਕੜ ਪ੍ਰਧਾਨ ਅਤੇ ਮੀਨਾਕਸੀ ਕਪੂਰ ਫਸਟ ਵੀ.ਪੀ ਨੇ ਦੱਸਿਆ ਕਿ ਇਹ ਕੋਟਕਪੂਰਾ ਦੀ ਇਹ ਪਹਿਲੀ ਕਪਲ ਕਲੱਬ ਹੈ ਜਿਸ ਵਿੱੰਚ ਮਹਿਲਾਵਾ ਦੇ ਸਨਮਾਨ ਨੂੰ ਮੁੱਖ ਰੱਖਦਿਆ ਮਹਿਲਾਵਾ ਨੂੰ ਕਲੱਬ ਦੀ ਵਾਗਡੋਰ ਦਿੱਤੀ ਗਈ ਹੈ ਅਤੇ ਉਹਨਾ ਕਿਹਾ ਕਿ ਕਲੱਬ ਵੱਲੋ ਸਮਾਜ ਸੇਵਾ ਦੇ ਕਾਰਜ ਕੀਤੇ ਜਾਣਗੇ ਅਤੇ ਲੋਕਾਂ ਨੂੰ ਸਮਾਜਿਕ ਕੁਰੀਤੀਆ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਸਮਾਜ ਵਿੱਚ ਔਰਤਾ ਦੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਵੱਧ ਤੋ ਵੱਧ ਕੰਮ ਕੀਤੇ ਜਾਣਗੇ। ਇਸ ਮੋਕੇ ਉਹਨਾ ਆਪਣੀ ਚਾਰਟਰ ਟੀਮ ਦਾ ਐਲਾਨ ਵੀ ਕੀਤਾ ਜਿੱਸ ਵਿੱਚ ਕਿਰਨ ਗੁਲਾਟੀ ਨੂੰ ਮੀਤ ਪ੍ਰਧਾਨ, ਜਸਵੀਰ ਕੋਰ ਧੁੰਨਾ ਨੂੰ ਜੁਆਇੰਟ ਸੈਕਟਰੀ, ਜਗਜੀਤ ਕੋਰ ਅਹੂਜਾ ਨੂੰ ਜੁਆਇੰਟ ਖਜਾਨਚੀ, ਬਲਜਿੰਦਰ ਕੋਰ ਧਾਲੀਵਾਲ ਨੂੰ ਜੁਆਇੰਟ ਪੀ.ਆਰ.ਓ. ਚੁਣਿਆ ਗਿਆ। ਇਸ ਮੋਕੇ ਦਰਸਨ ਸਿੰਘ ਅਹੂਜਾ, ਐਮ. ਡੀ. ਬਿੱਲਾ , ਡਾ. ਐਚ ਐਸ.ਧੁੰਨਾ, ਗਗਨ ਗੁਲਾਟੀ, ਜਸਵਿੰਦਰ ਸਿੰਘ, ਗੁਰਾਂਦਿੱਤਾ ਸਿੰਘ ਧਾਲੀਵਾਲ, ਰਣਜੀਤ ਸਿੰਘ ਕੱਕੜ ਐਡਵੋਕੇਟ ਆਦਿ ਕਲੱਬ ਮੈਂਬਰ ਹਾਜਰ ਸਨ। ਪ੍ਰੈਸ ਨੂੰ ਇਹ ਜਾਣਕਾਰੀ ਕਲੱਬ ਦੇ ਫਾਊਡਰ ਅਤੇ ਮੁੱਖ ਸਲਾਹਕਾਰ ਸ੍ਰੀ ਜਗਦੀਸ ਕਪੂਰ ਅਤੇ ਚੰਦਰ ਅਰੋੜਾ ਨੇ ਦਿੱਤੀ।

Must Share With Your Friends...!

Comments

comments

Leave a Reply

Your email address will not be published. Required fields are marked *

*