ਅਸਲਾ ਲਾਇੰਸੈਂਸ ਧਾਰਕਾਂ ਲਈ 30 ਸੰਤਬਰ ਤੱਕ ਆਪਣੇ ਲਾਇੰਸੈਂਸ ਦਾ ਮਿਲਾਣ ਕਰਵਾਉਣਾ ਲਾਜ਼ਮੀ
Templates by BIGtheme NET

ਅਸਲਾ ਲਾਇੰਸੈਂਸ ਧਾਰਕਾਂ ਲਈ 30 ਸੰਤਬਰ ਤੱਕ ਆਪਣੇ ਲਾਇੰਸੈਂਸ ਦਾ ਮਿਲਾਣ ਕਰਵਾਉਣਾ ਲਾਜ਼ਮੀ

Must Share With Your Friends...!

****ਜ਼ਿਲਾ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ ਮਿਲਾਣ

 ****ਛੁੱਟੀ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗਾ ਕੰਮ

 ****ਅਸਲਾ ਲਾਇੰਸੈਂਸਾਂ ਦਾ ਸਾਰਾ ਰਿਕਾਰਡ ਨੈਸ਼ਨਲ ਡਾਟਾ ਬੇਸ ਵਿਚ ਫੀਡ ਕੀਤਾ 

ਸ੍ਰੀ ਮੁਕਤਸਰ ਸਾਹਿਬ:-ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਅਸਲਾ ਲਾਇੰਸੈਂਸ ਧਾਰਕਾਂ ਦਾ ਸਾਰਾ ਰਿਕਾਰਡ ਜ਼ਿਲਾ ਪ੍ਰਸਾਸ਼ਨ ਨੇ ਨੈਸ਼ਨਲ ਡਾਟਾ ਬੈਂਕ ਵਿਚ ਆਨ ਲਾਈਨ ਫੀਡ ਕਰ ਲਿਆ ਹੈ ਅਤੇ ਹੁਣ ਦੇਸ਼ ਵਿਚ ਕਿਤੋਂ ਵੀ ਸਰਕਾਰੀ ਏਂਜਸੀਆਂ ਕਿਸੇ ਵੀ ਲਾਇੰਸੈਂਸ ਧਾਰਕ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅੱਜ ਇੱਥੇ ਦਿੱਤੀ। ਪਰ ਨਾਲ ਹੀ ਉਨਾਂ ਨੇ ਕਿਹਾ ਕਿ 30 ਸਤੰਬਰ 2015 ਤੱਕ ਇਸ ਵਿਸੇਸ਼ ਮੁਹਿੰਮ ਚਲਾ ਕੇ ਸਾਰੇ ਅਸਲਾ ਲਾਇੰਸੈਂਸ ਧਾਰਕਾਂ ਦੇ ਰਿਕਾਰਡ ਦਾ ਮਿਲਾਣ ਉਨਾਂ ਦੇ ਅਸਲ ਅਸਲਾ ਲਾਇਸੈਂਸ ਨਾਲ ਕੀਤਾ ਜਾਣਾ ਹੈ। ਇਸ ਲਈ 25 ਸਤੰਬਰ ਤੋਂ 30 ਸਤੰਬਰ 2015 ਤੱਕ ਲਗਾਤਾਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸੇਸ਼ ਕੈਂਪ ਲਗਾਏ ਜਾ ਰਹੇ ਹਨ। ਇੰਨਾਂ ਕੈਂਪਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਇਹ ਕੈਂਪ ਛੁੱਟੀ ਵਾਲੇ ਦਿਨਾਂ ਵਿਚ ਵੀ ਲਗਣਗੇ। ਉਨਾਂ ਜ਼ਿਲੇ ਦੇ ਸਾਰੇ ਹੀ ਅਸਲਾ ਲਾਇਸੈਂਸ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ 30 ਸਤੰਬਰ 2015 ਤੋਂ ਪਹਿਲਾਂ ਪਹਿਲਾਂ ਡੀ.ਸੀ. ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜ ਕੇ ਆਪਣੇ ਅਸਲੇ ਦਾ ਮਿਲਾਣ ਕੰਪਿਊਟਰ ਸਾਫਟਵੇਅਰ ਵਿਚ ਦਰਜ ਕੀਤੇ ਰਿਕਾਰਡ ਨਾਲ ਕਰਵਾ ਲੈਣ ਤਾਂ ਜੋ ਭਵਿੱਖ ਵਿਚ ਕਿਸੇ ਵੀ ਮੁਸਕਿਲ ਤੋਂ ਬਚਿਆ ਜਾ ਸਕੇ। ਇਸ ਲਈ ਅਸਲਾ ਲਾਈਸੈਂਸ ਧਾਰਕ ਆਪਣਾ ਅਸਲ ਅਸਲਾ ਲਾਇਸੈਂਸ ਅਤੇ ਇਸ ਦੀ ਇਕ ਫੋਟੋਕਾਪੀ ਨਾਲ ਲੈ ਕੇ ਆਵੇ। ਅਸਲਾ ਲੈ ਕੇ ਆਉਣ ਦੀ ਜਰੂਰਤ ਨਹੀਂ ਹੈ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਇਸ ਮਿਲਾਣ ਲਈ ਵੱਖ ਵੱਖ ਕਾਊਂਟਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ।

Must Share With Your Friends...!

Comments

comments

Leave a Reply

Your email address will not be published. Required fields are marked *

*