ਅੰਗਹੀਣਾਂ ਦੇ ਸਰਟੀਫਿਕੇਟ ਬਣਾਉਣ ਲਈ ਵਿਸੇਸ਼ ਕੈਂਪ ਲਗਾਉਣ ਦਾ ਫੈਸਲਾ
Templates by BIGtheme NET

ਅੰਗਹੀਣਾਂ ਦੇ ਸਰਟੀਫਿਕੇਟ ਬਣਾਉਣ ਲਈ ਵਿਸੇਸ਼ ਕੈਂਪ ਲਗਾਉਣ ਦਾ ਫੈਸਲਾ

Must Share With Your Friends...!

– 20 ਨੂੰ ਲੰਬੀ ਤੇ ਦੋਦਾ, 21 ਨੂੰ ਆਲਮਵਾਲਾ ਤੇ ਚੱਕ ਸ਼ੇਰੇਵਾਲਾ ਅਤੇ 30 ਨਵੰਬਰ ਗਿੱਦੜਬਾਹਾ ਵਿਖੇ ਲੱਗਣਗੇ ਵਿਸੇਸ਼ ਕੈਂਪ
– ਪ੍ਰਾਰਥੀ ਰਿਹਾਇਸ ਦਾ ਸਬੂਤ ਤੇ 4 ਫੋਟੋ ਨਾਲ ਲੈ ਕੇ ਆਉਣ
ਸ਼੍ਰੀ ਮੁਕਤਸਰ ਸਾਹਿਬ, ਸਿਹਤ ਵਿਭਾਗ ਵੱਲੋਂ ਅੰਗਹੀਣ ਵਿਅਕਤੀਆਂ ਦੇ ਅੰਗਹੀਣਤਾ ਸਰਟੀਫਿਕੇਟ ਬਣਾਉਣ ਲਈ ਜ਼ਿਲੇ ਵਿਚ ਵਿਸੇੇਸ਼ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲੇ ਦੇ ਸਿਵਲ ਸਰਜਨ ਡਾ: ਜਗਜੀਵਨ ਲਾਲ ਵੀ ਉਨਾਂ ਦੇ ਨਾਲ ਹਾਜਰ ਸਨ। ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਾਹਜ ਲੋਕਾਂ ਦੇ ਅਪੰਗਤਾ ਸਰਟੀਫਿਕੇਟ ਨਾ ਬਣੇ ਹੋਣ ਕਾਰਨ ਅਜਿਹੇ ਪੀੜਤ ਲੋਕਾਂ ਨੂੰ ਕਈ ਵਾਰ ਸਰਕਾਰੀ ਸਹੁਲਤਾਂ ਲੈਣ ਵਿਚ ਦਿੱਕਤ ਆਉਂਦੀ ਹੈ। ਇਸ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸਬੰਧੀ ਸਿਵਲ ਸਰਜਨ ਡਾ: ਜਗਜੀਵਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਨਵੰਬਰ 2015 ਨੂੰ ਲੰਬੀ ਅਤੇ ਦੋਦਾ ਦੇ ਸਰਕਾਰੀ ਹਸਪਤਾਲਾਂ ਵਿਚ, 21 ਨਵੰਬਰ 2015 ਨੂੰ ਆਲਮਵਾਲਾ ਅਤੇ ਚੱਕ ਸ਼ੇਰੇਵਾਲਾ ਦੇ ਸਰਕਾਰੀ ਹਸਪਤਾਲਾਂ ਵਿਚ ਅਤੇ 30 ਨਵੰਬਰ 2015 ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲਾਂ ਵਿਚ ਅੰਪਗਤਾ ਸਰਟੀਫਿਕੇਟ ਬਣਾਉਣ ਲਈ ਵਿਸੇਸ਼ ਕੈਂਪ ਲਗਾਏ ਜਾਣਗੇ। ਇੰਨਾਂ ਕੈਂਪਾਂ ਦਾ ਸਮਾਂ ਸਵੇਰੇ 9 ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗਾ। ਇੱਥੇ ਆਪਣਾ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਆਉਣ ਵਾਲੇ ਲੋਕ ਆਪਣੇ ਨਾਲ ਆਪਣੀ ਰਿਹਾਇਸ ਦੇ ਸਬੂਤ ਜਿਵੇਂ ਵੋਟਰ ਕਾਰਡ, ਅਧਾਰ ਕਾਰਡ, ਰਾਸ਼ਨ ਕਾਰਡ ਆਦਿ ਦੀ ਅਸਲ ਕਾਪੀ ਅਤੇ ਇਕ ਫੋਟੋਸਟੇਟ ਕਾਪੀ ਅਤੇ 4 ਪਾਸਪੋਰਟ ਸਾਈਜ਼ ਤਸਵੀਰਾਂ ਵੀ ਨਾਲ ਲੈ ਕੇ ਆਉਣ ਜਦ ਕਿ ਅਰਜੀ ਫਾਰਮ ਮੌਕੇ ਤੇ ਹੀ ਮਿਲੇਗਾ। ਇਸ ਲਈ ਸਿਹਤ ਵਿਭਾਗ ਨੇ ਬਕਾਇਦਾ ਟੀਮਾਂ ਦਾ ਗਠਨ ਕਰ ਦਿੱਤਾ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*