ਅੱਖਾਂ ਅਤੇ ਕੈਂਸਰ ਦਾ ਮੁਫ਼ਤ ਜਾਂਚ ਕੈਂਪ 30 ਸਤੰਬਰ ਨੂੰ
Templates by BIGtheme NET

ਅੱਖਾਂ ਅਤੇ ਕੈਂਸਰ ਦਾ ਮੁਫ਼ਤ ਜਾਂਚ ਕੈਂਪ 30 ਸਤੰਬਰ ਨੂੰ

Must Share With Your Friends...!

ਸ੍ਰੀ ਮੁਕਤਸਰ ਸਾਹਿਬ:- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਰੋਕੋ ਕੈਂਸਰ ਲੰਡਨ ਦੇ ਸੰਚਾਲਕ ਅਜਵਿੰਦਰ ਸਿੰਘ ਚਾਵਲਾ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਜਨਮ ਅਸਥਾਨ ਗੁਰੂ ਅੰਗਦ ਦੇਵ ਜੀ ਗੁਰਦਵਾਰਾ ਸਾਹਿਬ ਸਰਾਏਨਾਗਾ ਵਿਖੇ 30 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਮੁਫ਼ਤ ਅੱਖਾਂ ਅਤੇ ਕੈਂਸਰ ਜਾਂਚ ਕੈਂਪ ਲਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਉੱਘੇ ਕਾਰੋਬਾਰੀ, ਪ੍ਰਸਿੱਧ ਸਮਾਜਸੇਵੀ ਤੇ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ.ਐਸ.ਪੀ.ਸਿੰਘ ਉਬਰਾਏ ਕਰਨਗੇ।

mks01

ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਤੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ.ਪ੍ਰਭਦੇਵ ਸਿੰਘ ਬਰਾੜ ਦੀ ਅਗਵਾਈ ਵਾਲੀ ਮਾਹਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰੇਗੀ। ਉਨ੍ਹਾਂ ਦੱਸਿਆ ਕਿ ਚਿੱਟੇ ਮੋਤੀਏ ਦੇ ਮਰੀਜ਼ਾਂ ਦੇ ਬਰਾੜ ਅੱਖਾਂ ਦਾ ਹਸਪਤਾਲ ਕੋਟਕਪੂਰਾ ਵਿਖੇ ਲੈਨਜ਼ ਪਾਏ ਜਾਣਗੇ। ਜਸਵਿੰਦਰ ਸਿੰਘ ਸਿੱਧੂ ਹਰੀਕੇ ਕਲਾਂ ਤੇ ਨਰਿੰਦਰਪਾਲ ਸਿੰਘ ਪੰਮਾ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋੜਵੰਦਾਂ ਨੂੰ ਐਨਕਾਂ ਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਛਾਤੀ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ, ਗਦੂਦਾਂ ਦਾ ਕੈਂਸਰ, ਮੂੰਹ ਦਾ ਕੈਂਸਰ, ਸ਼ੂਗਰ ਤੇ ਖੂਨ ਦੀ ਮੁਫ਼ਤ ਜਾਂਚ ਦੇ ਨਾਲ-ਨਾਲ ਹਰ ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਬਾਬਾ ਸੁਰਿੰਦਰ ਹਰੀ ਸਿੰਘ ਦੀ ਟੀਮ ਵੱਲੋਂ ਸੰਗਤਾਂ ਲਈ ਬਕਾਇਦਾ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੁਲਤਾਰ ਸਿੰਘ ਸੰਧਵਾਂ, ਨਿਰਮਲਜੀਤ ਸਿੰਘ ਖਾਲਸਾ, ਮੱਘਰ ਸਿੰਘ, ਸ਼ਿਵਜੀਤ ਸਿੰਘ ਸੰਘਾ, ਹਰਵਿੰਦਰ ਸਿੰਘ ਖਾਲਸਾ ਆਦਿ ਵੀ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*