ਅੱਠ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਚੇਅਰਪਰਸਨਜ਼ ਦੇ ਕਾਰਜਕਾਲ ਵਿੱਚ ਇੱਕ ਸਾਲ ਦਾ ਵਾਧਾ
Templates by BIGtheme NET

ਅੱਠ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਚੇਅਰਪਰਸਨਜ਼ ਦੇ ਕਾਰਜਕਾਲ ਵਿੱਚ ਇੱਕ ਸਾਲ ਦਾ ਵਾਧਾ

Must Share With Your Friends...!

– ਮੁੱਖ ਮੰਤਰੀ ਵੱਲੋਂ ਕਾਰਜਕਾਲ ਵਿੱਚ ਵਾਧੇ ਬਾਰੇ ਫ਼ਾਈਲ ‘ਤੇ ਸਹੀ
ਚੰਡੀਗੜ੍ਹ, ਪੰਜਾਬ ਸਰਕਾਰ ਨੇ ਅੱਜ ਸੂਬੇ ਦੀਆਂ ਅੱਠ ਜ਼ਿਲ੍ਹਾ ਯੋਜਨਾ ਕਮੇਟੀਆਂ ਦੇ ਚੇਅਰਪਰਸਨਜ਼ ਦੇ ਕਾਰਜਕਾਲ ਵਿੱਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਫ਼ਾਈਲ ‘ਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਅੱਜ ਸ਼ਾਮ ਸਹੀ ਪਾਈ ਗਈ। ਜਿਨ੍ਹਾਂ ਚੇਅਰਪਰਸਨਜ਼ ਦੇ ਕਾਰਜਕਾਲ ਵਿੱਚ ਇੱਕ ਸਾਲ ਦਾ ਵਾਧਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਸ੍ਰੀ ਹਰਦੀਪ ਸਿੰਘ ਢਿੱਲੋਂ (ਡਿੰਪੀ), ਤਰਨਤਾਰਨ ਦੇ ਸ੍ਰੀ ਰਵਿੰਦਰ ਸਿੰਘ ਬ੍ਰਹਮਪੁਰਾ, ਸ਼ਹੀਦ ਭਗਤ ਸਿੰਘ ਨਗਰ ਦੇ ਡਾ. ਸੁਖਵਿੰਦਰ ਕੁਮਾਰ ਸੁੱਖੀ, ਫ਼ਤਿਹਗੜ੍ਹ ਸਾਹਿਬ ਦੇ ਸ੍ਰੀ ਜੋਗੰਦਰ ਪਾਲ ਸਿੰਗਲਾ, ਗੁਰਦਾਸਪੁਰ ਦੀ ਸ੍ਰੀਮਤੀ ਨੀਲਮ ਮਹੰਤ, ਹੁਸ਼ਿਆਰਪੁਰ ਦੇ ਸ੍ਰੀ ਜਵਾਹਰ ਲਾਲ ਖੁਰਾਨਾ, ਪਠਾਨਕੋਟ ਦੇ ਸ੍ਰੀ ਸਤੀਸ਼ ਮਹਾਜਨ ਅਤੇ ਰੂਪਨਗਰ ਦੇ ਡਾ. ਪ੍ਰਮਿੰਦਰ ਸ਼ਰਮਾ ਸ਼ਾਮਿਲ ਹਨ।

Must Share With Your Friends...!

Comments

comments

Leave a Reply

Your email address will not be published. Required fields are marked *

*