ਆਓ..! ਪ੍ਰਦੂਸ਼ਨ ਰਹਿਤ ਦੀਵਾਲੀ ਮਨਾਈਏ
Templates by BIGtheme NET

ਆਓ..! ਪ੍ਰਦੂਸ਼ਨ ਰਹਿਤ ਦੀਵਾਲੀ ਮਨਾਈਏ

Must Share With Your Friends...!

ਸੋਨੂੰ ਨੇ ਆਪਣੇ ਦੋਸਤ ਰਾਜੂ ਨੂੰ ਦੀਵਾਲੀ ਦੀ ਵਧਾਈ ਦੇ ਕੇ ਪੁੱਛਿਆ : ਅੱਜ ਕੀ ਕਰਨਾ ਤੂੰ?
ਰਾਜੂ : ਅੱਜ ਮੈਂ ਆਪਣੇ ਪਾਪਾ ਜੀ ਨਾਲ ਜਾ ਕੇ ਬਜ਼ਾਰੋਂ ਪਟਾਕੇ ਲੈ ਕੇ ਆਉਣੇ ਆ..।
ਸੋਨੂੰ : ਪਰ ਅਸੀ ਤਾਂ ਰਲ ਕੇ ਸਾਰਿਆਂ ਨੇ ਸਕੀਮ ਬਣਾਈ ਹੈ ਕਿ ਪਟਾਕੇ ਨਹੀ ਚਲਾਉਣੇ।
ਰਾਜੂ : ਕਿਉਂ? ਦੀਵਾਲੀ ਤਾਂ ਪਟਾਕਿਆਂ ਦਾ ਤਿਉਹਾਰ ਹੀ ਹੈ ਨਾ।
ਸੋਨੂੰ : ਅਸੀ ਦੀਵਾਲੀ ਪਟਾਕਿਆਂ ਤੋਂ ਬਿਨ੍ਹਾਂ ਵੀ ਮਨਾ ਸਕਦੇ ਹਾਂ।
ਰਾਜੂ : ਉਹ ਕਿਵੇਂ? ਮੈਨੂੰ ਵੀ ਦੱਸ।
ਸੋਨੂੰ : ਜੋ ਪੈਸੇ ਆਪਾਂ ਪਟਾਕਿਆਂ ‘ਤੇ ਖਰਚ ਕਰਨੇ ਹਨ, ਉਹੀ ਕਿਸੇ ਗਰੀਬ ਦੀ ਮਦਦ ਕਰਕੇ ਉਹਨਾਂ ਨੂੰ ਆਪਾਂ ਜਰੂਰਤ ਅਨੁਸਾਰ ਚੀਜ਼ਾਂ ਲੈ ਕੇ ਦੇ ਸਕਦੇ ਹਾਂ।
ਰਾਜੂ : ਮੈਨੂੰ ਤਾਂ ਤੁਹਾਡਾ ਆਹ ਕੰਮ ਬਹੁਤ ਵਧੀਆ ਲੱਗਿਆ।
ਸੋਨੂੰ : ਹਾਂ ! ਇੱਕ ਗੱਲ ਹੋਰ ਜਿਹੜੇ ਪੈਸੇ ਆਪਾਂ ਪ੍ਰਦੂਸ਼ਨ ਫੈਲਾਉਣ ਲਈ ਪਟਾਕਿਆਂ ਤੇ ਖਰਚਣੇ ਹਨ ਉਹਨਾਂ ਦੇ ਆਪਾਂ ਬੂਟੇ ਵਗੈਰਾ ਲਾ ਕੇ ਵਾਤਾਵਰਨ ਨੂੰ ਵੀ ਸਾਫ ਸੁਥਰਾ ਬਣਾ ਸਕਦੇ ਹਾਂ।
———————————————————————–
ਸਾਰੇ ਆਓ ਰਲ ਦੀਵਾਲੀ ਮਨਾਈਏ,
ਪਟਾਕੇ ਚਲਾਉਣੇ ਦਿਲੋਂ ਭੁਲਾਈਏ।
ਪ੍ਰਦੂਸ਼ਨ ਰਹਿਤ ਦੇਸ਼ ਬਣਾਈਏ,
ਪੈਸੇ ਨੂੰ ਨਾ ਅੱਗ ਵਿੱਚ ਪਾਈਏ।
ਦੁਖੀਆਂ ਦਾ ਆਪਾਂ ਦਰਦ ਵੰਡਾਈਏ,
‘ਸੁੱਖਾ ਭੂੰਦੜ’ ਸਭ ਨੂੰ ਆਖੇ,
ਰਲ ਮਿਲ ਸਾਰੇ ਦੀਵਾਲੀ ਮਨਾਈਏ।

ਲੇਖਕ : ਸੁੱਖਾ ਭੂੰਦੜ
ਸ੍ਰੀ ਮੁਕਤਸਰ ਸਾਹਿਬ
ਮੋ: 88729-69075

Must Share With Your Friends...!

Comments

comments

Leave a Reply

Your email address will not be published. Required fields are marked *

*