” ਆਓ ਸਮਝਦਾਰੀ, ਜਵਾਬਦਾਰੀ, ਵਫਾਦਾਰੀ ਤੇ ਈਮਾਨਦਾਰੀ ਨਾਲ ਸਿਖੀਏ ਜਿਉਣਾ”
Templates by BIGtheme NET

” ਆਓ ਸਮਝਦਾਰੀ, ਜਵਾਬਦਾਰੀ, ਵਫਾਦਾਰੀ ਤੇ ਈਮਾਨਦਾਰੀ ਨਾਲ ਸਿਖੀਏ ਜਿਉਣਾ”

Must Share With Your Friends...!

ਜੋ ਵੀ ਇਨਸਾਨ ਦੁਨੀਆਂ ਵਿਚ ਪੈਦਾ ਹੋਇਆ ਹੈ, ਉਸਨੇ ਆਪੋ ਆਪਣੇ ਕੀਮਤੀ ਸਵਾਸ ਭੁਗਤ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣਾ ਹੈ, ਇਹ ਸਚਾਈ ਤੇ ਕੁਦਰਤ ਦਾ ਅਟੱਲ ਨੇਮ ਹੈ। ਵੈਸੇ ਤਾਂ ਪਰਮ ਪਿਤਾ ਪ੍ਰਮਾਤਮਾ ਨੇ ਸਭ ਨੂੰ ਇਨਸਾਨੀ ਜਾਮੇ ਵਿਚ ” ਮਾਨਸ ਕੀ ਜਾਤ ਸੱਭ ਏਕੋ ਪਹਿਚਾਨਵੋ ” ਦੇ ਅਧਾਰਿਤ ਹੀ ਦੁਨੀਆ ਵਿਚ ਭੇਜਿਆ ਹੈ ਤੇ ਇਸ ਦਾ ਪ੍ਰਤੱਖ ਪ੍ਰਮਾਣ ਵੀ ਗੁਰੂਆਂ ਦੀ ਬਾਣੀ ਵਿਚ ਦਰਜ ਹੈ। ਫਿਰ ਵੀ ਆਪਾ ਸਾਰੇ ਇਥੇ (ਦੁਨੀਆਂ ਵਿਚ) ਆਕੇ ਜਾਤਾ ਧਰਮਾਂ ਵਿਚ ਵੰਡੇ ਗਏ ਹਾਂ, ਜੋ ਕਿ ਆਪਾ ਖੁਦ ਆਪ ਹੀ ਬਣਾਏ ਹਨ। ਉਸੇ ਜਾਤਾਂ ਦੇ ਅਧਾਰਿਤ ਹੀ ਆਪਾਂ ਆਪੋ ਆਪਣੇ ਇਸ਼ਟ (ਭਾਵ ਗੁਰੂ) ਧਾਰਨ ਕਰਕੇ ਉਨ੍ਹਾਂ ਦੀ ਅਰਾਧਨਾ ਭਗਤੀ ਕਰਦੇ ਹਾਂ। ਇਨਸਾਨੀ ਚੋਲੇ ਵਿਚ ਪਰਮ ਪਿਤਾ ਪ੍ਰਮਾਤਮਾ ਸੰਤਾਂ ਮਹਾਪੁਰਸ਼ਾਂ ਨੂੰ ਇਸ ਧਰਤੀ ਤੇ ਸਮੇਂ ਸਮੇਂ ਤੇ ਭੇਜਦੇ ਰਹਿੰਦੇ ਹਨ ਤੇ ਉਨ੍ਹਾਂ ਦਾ ਕੰਮ ਸਮੁੱਚੀ ਲੁਕਾਈ ਨੂੰ ਮਾਨਵਤਾ ਦੇ ਭਲੇ ਵਾਲੇ ਤੇ ਉਸ ਪ੍ਰਭੂ ਨੂੰ ਪਾਉਣ ਵਾਲੇ ਰਾਹ ਦਸੇਰਾ ਦੱਸਣਾ ਹੀ ਹੁੰਦਾ ਹੈ। ਪਰ ਅਜੋਕੀ ਲੁਕਾਈ ਬੇਸ਼ੱਕ ਆਪੋ ਆਪਣੇ ਇਸ਼ਟ ਮੁਤਾਬਕ ਉਨ੍ਹਾਂ ਵਿਚੋਂ ਪ੍ਰਭੂ ਨੂੰ ਜਾਣਨ ਦੀ ਕੋਸ਼ਿਸ਼ ਵੀ ਕਰਦੀ ਹੈ, ਪਰ ਜੋ ਅਜੋਕਾ ਕੜਵਾ ਸੱਚ ਹੈ ਕਿ ਅੱਜ ਦਾ ਮਨੁੱਖ ਲਾਲਚੀ, ਮੋਹ ਮਾਇਆ ਵਿਚ ਲਿਪਨ ਹੋ ਕੇ ਉਹ ਕੰਮ ਵੀ ਦਿਲੋਂ ਭੁਲਾ ਚੁਕਾ ਹੈ ਜਿਸ ਦੀ ਕਿ ਉਸਦੀ ਡਿਊਟੀ ਲੱਗੀ ਹੋਈ ਹੈ।
ਅੱਜ ਦਾ ਇਨਸਾਨ ਆਪਣੇ ਦੁਨਿਆਵੀ ਕੰਮਾਂ ਵਿਚ ਕਿਸੇ ਵੀ ਦੂਸਰੇ ਇਨਸਾਨ ਨਾਲ ਈਮਾਨਦਾਰੀ ਤੋਂ ਲੱਖਾਂ ਕੋਹਾਂ ਦੂਰ ਚਲਾ ਗਿਆ ਹੈ, ਹਰ ਸਮੇਂ ਘਿਨਾਉਣੇ ਖਿਆਲਾਂ ਦੇ ਵਿਚ ਲਿਪਤ ਹੋਇਆ ਇਮਾਨਦਾਰੀ ਸ਼ਬਦ ਨੂੰ ਹੀ ਭੁੱਲ ਚੁੱਕਾ ਹੈ ਜੋ ਕਿ ਇਨਸਾਨੀਅਤ ਦਾ ਪਹਿਲਾ ਫਰਜ਼ ਹੈ। ਠੱਗੀ ਚੋਰੀ ਬੇਈਮਾਨੀ ਕਿਸੇ ਨੂੰ ਹੱਥ ਤੇ ਹੱਥ ਮਾਰਕੇ ਠੱਗਣਾ ਇਹੀ ਧੰਦਾ ਪਕੜ ਰੱਖਿਆ ਹੈ ਜਦੋਂ ਕਿ ਇਹ ਸਭ ਨੂੰ ਪਤਾ ਹੈ ਕਿ ਇਹ ਸਭ ਦੁਨਿਆਵੀ ਪਦਾਰਥ ਹਨ ਤੇ ਇਸਨੇ ਅੰਤ ਸਮੇਂ ਕੋਈ ਮਦਦ ਨਹੀਂ ਕਰਨੀ, ਪਰ ਫਿਰਵੀ ਐਸੀ ਫਿਤਰਤ ਵਿਚ ਉਲਝ ਕੇ ਰਹਿ ਗਿਆ ਹੈ ਕਿ ਆਪਣੀ ਆਉਣ ਵਾਲੀ (ਕੁਲ) ਪੀੜੀ ਲਈ ਮਾਇਆ ਦੇ ਖਜਾਨੇ ਜੋੜਦਾ ਜੋੜਦਾ ਆਪਣਾ ਅਸਲੀ ਖਜਾਨਾ ਲੁਟਾ ਬਹਿੰਦਾ ਹੈ। ਹਰ ਇਨਸਾਨ ਨੂੰ ਸਮਝਦਾਰੀ ਤੇ ਐਨਾਂ ਕੁ ਗਿਆਨ ਤਾ ਹੋਣਾ ਜਰੂਰੀ ਹੈ ਕਿ ਇਸਨੂੰ ਸਮਝੇ ਕਿ ਪ੍ਰਮਾਤਮਾ ਨੇ ਜਿਸ ਮਕਸਦ ਵਾਸਤੇ ਦੁਨੀਆਂ ਤੇ ਭੇਜਿਆ ਹੈ ਕੀ ਮੈਂ ਉਸ ਨਾਲ ਕੀਤੇ ਕੋਲ ਇਕਰਾਰਾਂ ਨੂੰ ਨਿਭਾ ਵੀ ਰਿਹਾ ਹਾਂ ਕਿ ਹਰ ਸਮੇਂ ਘਟੀਆ ਵਰਤਾਰਾ ਕਰਕੇ ਸਮਝਦਾਰੀ ਤੋਂ ਕੰਮ ਨਾਲ ਲੈ ਕੇ ਸਭ ਕੁਝ ਹੀ ਗਲਤ ਕਰਕੇ ਆਪਣੇ ਜਿੰਦਗੀ ਦੇ ਮਿਸ਼ਨ ਤੋਂ ਭਟਕ ਰਿਹਾ ਹਾਂ।
ਕਿਸੇ ਵੀ ਮਨੁੱਖ ਨੂੰ ਉਸ ਵਾਹਿਗੁਰੂ ਦੇ ਸਨਮੁੱਖ ਜਵਾਬਦਾਰ ਹੋਣਾ ਪਵੇਗਾ ਕਿ ਉਸਨੇ ਦੁਨਿਆਵੀ ਕੰਮ ਧੰਦਿਆਂ ਦੇ ਨਾਲ ਨਾਲ ਕੀ ਪ੍ਰਮਾਤਮਾ ਦੀ ਭਗਤੀ ਵਿਚ ਵੀ ਕੁਝ ਸਮਾਂ ਲਾਇਆ ਹੈ? ਜੋ ਕਿ ਤੇਰਾ ਸਭ ਤੋਂ ਪਹਿਲਾਂ ਤੇ ਅਹਿਮ ਕਾਰਜ ਸੀ। ਉਸ ਸਮੇਂ ਇਸ ਇਨਸਾਨ ਨੂੰ ਕੋਈ ਵੀ ਜਵਾਬਦਾਰੀ ਲਈ ਸ਼ਬਦ ਵੀ ਨਹੀਂ ਲੱਭਣਾ, ਕਿਉਂਕਿ ਇਸ ਨੇ ਤਾਂ ਉਹ ਕੰਮ ਮਨ ਵਿਚੋਂ ਹੀ ਭੁਲਾ ਲਿਆ ਤੇ ਹੋਰ ਦੁਨਿਆਵੀ ਕੰਮਾਂ ਵਿਚ ਕੀਮਤੀ ਸਮਾਂ ਗੁਜ਼ਾਰ ਦਿੱਤਾ ਹੈ, ਫਿਰ ਬਜਾਏ ਪਛਤਾਉਣ ਤੋਂ ਕੁਝ ਵੀ ਜਵਾਬ ਨਹੀਂ ਸੁਝਣਾ। ਪਰ ਉਸ ਕੋਲ ਇਸ ਸਭ ਕਾਸੇ ਦਾ ਤਿਲ ਤਿਲ ਲੇਖਾ ਲਿਖਿਆ ਪਿਆ ਹੈ, ਉਸਨੇ ਤਾਂ ਸਿਰਫ ਸਿਰ ਪਖੰਡੀ ਇਨਸਾਨ ਦੇ ਮੂੰਹੋ ਹੀ ਉਗਲਾਉਣਾ ਹੈ ਕਿ ਤੂੰ ਕਿੰਨੇ ਕੁ ਸਵਾਸ ਭਗਤੀ ਵਿਚ ਲਾਏ ਤੇ ਉਸ (ਵਾਹਿਗੁਰੂ) ਦੀ ਅਰਾਧਾਨਾ ਕੀਤੀ ਬਾਕੀ ਦੁਨਿਆਵੀ ਕੰਮਾਂ ਵਿਚ ਤਾਂ ਬਹੁਤ ਕੀਮਤੀ ਪੂੰਜੀ ਗਾਲ ਹੀ ਦਿੱਤੀ ਹੈ।
ਇਸ ਇਨਸਾਨ ਨੇ ਕਿੰਨੀ ਕੁ ਲੁਕਾਈ ਨਾਲ ਵਫਾਦਾਰੀ ਨਿਭਾਈ ਹੈ, ਕਿਉਂਕਿ ਵਫਾਦਾਰੀ ਆਪਣਾ ਗਵਾ ਕੇ ਨਿਭਾਈ ਜਾਂਦੀ ਹੈ, ਪਰ ਇਸ ਇਨਸਾਨ ਨੇ ਕਦੇ ਵੀ ਆਪਦਾ ਗਵਾਉਣ ਦਾ ਕੀ ਸੋਚਣਾ ਸੀ ਇਹ ਤਾ ਸਦਾ ਹੀ ਮੋਹ ਮਾਇਆ ਦੇ ਜਾਲ ਵਿਚ ਫਸ ਕੇ ਰਹਿ ਗਿਆ। ਕਿਸੇ ਭੈਣ ਭਾਈ ਰਿਸ਼ਤੇਦਾਰਾਂ ਜਾਂ ਆਪ ਇਨਸਾਨ ਨਾਲ ਵਫਾਦਾਰੀ ਦੀ ਗੱਲ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਦੁਨੀਆਂ ਦੇ ਵਿਚ ਆਕੇ ਉਸ ਪਰਮ ਪਿਤਾ ਪ੍ਰਮਾਤਮਾ ਵਲੋਂ ਲਈਆਂ ਡਿਊਟੀਆਂ ਨਿਭਾਉਂਦਿਆਂ ਔਖੀਆਂ ਜਾਪੀਆਂ, ਉਸ ਨਾਲ ਕੀਤੇ ਕੌਲ ਇਕਰਾਰ ਤਾਂ ਯਾਦ ਹੀ ਨਹੀਂ ਰਹੇ । ਇਥੇ ਆਕੇ ਪਰਮਾਤਮਾ ਬਣ ਬੈਠਾ ਜਿਵੇਂ ਕਿ ਵਾਪਸ ਤਾਂ ਜਾਣਾ ਹੀ ਨਹੀਂ ਇਹੀ ਹੈਂਕੜਬਾਜੀ ਇਨਸਾਨ ਨੂੰ ਦੁਬਾਰਾ ਨਰਕਾਂ ਦੀ ਕੁੰਡ ਵਿਚ ਸੁੱਟ ਦਿੰਦੀ ਹੈ।
ਆਓ ਇਨ੍ਹਾਂ ਗੱਲਾਂ ਨੂੰ ਵਿਚਾਰੀਏ ਕਿ ਆਪਾਂ ਨੂੰ ਜੋ ਵੀ ਮਾਨਸ ਜਨਮ ਮਿਲਿਆ ਹੈ ਹਰ ਇਕ ਨੇ ਆਪੋ ਆਪਣੀ ਵਾਰੀ ਕੱਟ ਕੇ ਚਲੇ ਜਾਣਾ ਹੈ, ਕਿਉਂਕਿ ਉਸ ਵਲੋਂ ਲਾਈ ਡਿਊਟੀ ਨੂੰ ਸੋਹਣੇ ਸੁਚੱਜੇ ਢੰਗ ਨਾਲ ਪੂਰੀ ਨਹੀਂ ਤਾਂ ਅੱਧੀ ਕੁ ਹੀ ਨਿਭਾ ਜਾਈਏ। ਤਾਂ ਕਿ ਸਾਡਾ ਜੱਗ ਵਿਚ ਆਉਣਾ ਸਫਲ ਹੋ ਜਾਵੇ। ਸਮਝਦਾਰੀ, ਵਫਾਦਾਰੀ, ਜਵਾਬਦਾਰੀ ਤੇ ਇਮਾਨਦਾਰੀ ਨੂੰ ਜਿੰਦਗੀ ਵਿਚ ਅਪਨਾ ਕੇ ਜੱਗ ਵਿਚੋਂ ਨੇਕੀ ਖੱਟ ਕੇ ਜਾਈਏ ਤੇ ਉਸ (ਪ੍ਰਮਾਤਮਾ) ਦੇ ਘਰ ਵੀ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਉਸ ਵਲੋਂ ਲਗਾਈ ਜਿੰਮੇਵਾਰੀ ਨੂੰ ਦੁਨੀਆਂ ਦੇ ਝੁਮੇਲਿਆਂ ਵਿਚੋਂ ਸਮਾਂ ਕੱਢਕੇ ਉਸਦੀ ਅਰਾਧਨਾ ਭਗਤੀ ਤੇ ਉਸਦੇ ਭੈਅ ਵਿਚ ਰਹਾਂਗੇ।

Writer – 

 Jasveer Sharma Dadahoor

      Sri Muktsar Sahib
       Mob. 94176-22046
Must Share With Your Friends...!

Comments

comments

Leave a Reply

Your email address will not be published. Required fields are marked *

*