ਆਰਸੇਟੀ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ
Templates by BIGtheme NET

ਆਰਸੇਟੀ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਤਕਸੀਮ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਸਟੇਟ ਬੈਂਕ ਆਫ ਪਟਿਆਲਾ ਦੀ ਸਥਾਨਕ ਪੇਂਡੂ ਸਵੈ-ਰੋਜ਼ਗਾਰ ਦੀ ਸਿਖਲਾਈ ਸੰਸਥਾ ਵੱਲੋ ਅੱਜ ਡਰੈਸ ਡਿਜਾਇਨਿੰਗ ਫਾਰ ਵੂਮੈਨ ਦੀ ਟਰੇਨਿੰਗ ਲੈਣ ਵਾਲੇ 31 ਸਫਲ ਸਿਖਿਆਰਾਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਸਰਟੀਫਿਕੇਟ ਵੰਡਣ ਦੀ ਇਹ ਰਸਮ ਸ਼੍ਰੀ ਨਵੀਨ ਪ੍ਰਕਾਸ਼ ਲੀਡ ਡਿਸਟਰਿਕ ਮੈਨੇਜਰ, ਸਟੇਟ ਬੈਂਕ ਆਫ ਪਟਿਆਲਾ ਨੇ ਆਪਣੇ ਕਰ ਕਮਲਾਂ ਨਾਲ ਕੀਤੀ। ਇਸ ਸਮਾਗਮ ਵਿੱਚ ਲੀਡ ਬੈਂਕ ਦੇ ਵਿੱਤੀ ਸਾਖਰਤਾ ਦੇ ਸਲਾਹਕਾਰ ਸ਼੍ਰੀ ਮਲਕੀਤ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ । ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਸੰਸਥਾ ਡਾਇਰੈਕਟਰ ਸ਼੍ਰੀ ਮਹਿੰਦਰ ਸਿੰਘ ਨੇ ਦੱਸਿਆ ਕਿ 17 ਅਗਸਤ 2015 ਤੋਂ 07 ਸਤੰਬਰ 2015 ਤੱਕ ਟਰੇਨਿੰਗ ਚੱਲੀ ਅਤ ਇਸ 21 ਦਿਨਾਂ ਦੀ ਡਰੈਸ ਡਿਜਾਇਨਿੰਗ ਟਰੇਨਿੰਗ ਵਿੱਚ ਰੁਪਾਣਾ, ਭਾਗਸਰ, ਚਕ ਬੀੜ ਸਰਕਾਰ ਅਤੇ ਸੰਗੂ ਧੋਣ ਦੇ 18-45 ਸਾਲ ਤੱਕ ਦੇ 31 ਸਿਖਿਆਰਾਥੀਆਂ ਨੇ ਇਸ ਕਿੱਤੇ ਵਿੱਚ ਮੇੈਡਮ ਗੁਰਮੀਤ ਕੌਰ ਵੱਲੋ ਸਿਖਲਾਈ ਦਿੱਤੀ ਗਈ। ਡਾਇਰੈਕਟਰ ਸ਼੍ਰੀ ਮਹਿੰਦਰ ਸਿੰਘ ਨੇ ਇਹ ਦੱਸਿਆ ਕਿ ਇਹਨਾਂ 31 ਸਿਖਿਆਰਾਥੀਆਂ ਵਿੱਚੋ 27 ਬੀ.ਪੀ.ਐੱਲ ਵਾਲੇ ਅਤੇ 04 ਬਿਨਾਂ ਬੀ.ਪੀ.ਐੱਲ ਸਿਖਿਆਰਾਥੀ ਸਨ । ਸਿਖਿਆਰਾਥੀਆਂ ਨੂੰ ਟਰੇਨਿੰਗ ਦੌਰਾਨ ਚਾਹ, ਖਾਣਾ ਅਤੇ ਸਿਲਾਈ ਲਈ ਕਪੜਾ ਮੁਫਤ ਦਿੱਤਾ ਜਾਂਦਾ ਸੀ। ਸਮਾਰੋਹ ਦੌਰਾਨ ਸਿਖਲਾਈ ਪ੍ਰਾਪਤ ਕਰਨ ਵਾਲੇ ਸਿਖਿਆਰਾਥੀਆਂ ਨੇ ਸੰਸਥਾ ਵੱਲੋ ਵਧੀਆ ਢੰਗ ਨਾਲ ਟਰੇਨਿੰਗ ਦਿੱਤੇ ਜਾਣ ਸਦਕਾ ਡਾਇਰੈਕਟਰ ਦੀ ਪ੍ਰਸੰਸਾ ਅਤੇ ਧੰਨਵਾਦ ਕੀਤਾ। ਚੀਫ ਮੈਨੇਜਰ ਸ਼ੀ੍ਰ ਨਵੀਨ ਪ੍ਰਕਾਸ਼ ਨੇੇ ਸਿਖਿਆਰਾਥੀਆਂ ਨੂੰ ਦਿੱਤੀ ਜਾ ਰਹੀ ਟਰੇਨਿੰਗ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡਣ ਉਪਰੰਤ ਮੁੱਖ ਮਹਿਮਾਨ ਸ਼ੀ੍ਰ ਨਵੀਨ ਪ੍ਰਕਾਸ਼ ਨੇ ਸਫਲ ਸਿਖਿਆਰਾਥੀਆਂ ਨੂੰ ਵਧਾਈ ਦਿੱਤੀ ਅਤੇ ਸੰਸਥਾ ਵੱਲੋ ਪੇਡੂ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਵੱਖ ਵੱਖ ਕਿੱਤਿਆਂ ਵਿੱਚ ਸਿਖਲਾਈ ਦੇ ਕੇ ਕਿੱਤਾ ਚਲਾਉਣ ਦੀ ਸਕੀਮ ਦੀ ਪ੍ਰਸੰਸਾ ਕੀਤੀ। ਇਸ ਤੋਂ ਬਾਅਦ ਸ਼੍ਰੀ ਮਲਕੀਤ ਸਿੰਘ ਨੇ ਸਿਖਿਆਰਾਥੀਆਂ ਨੂੰ ਬੈਂਕ ਦੀਆਂ ਚੱਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਦੱਸਿਆ। ਵੱਖ-ਵੱਖ ਪਿੰਡਾ ਤੋ ਆਏ ਲੋਕਾਂ ਨੂੰ ਬਚਤ ਕਰਨ, ਬੈਂਕਾ ਨਾਲ ਜੁੜਨ, ਆਮਦਨ ਖਰਚ ਸੰਬੰਧੀ ਡਾਇਰੀ ਬਨਾਉਣ ਅਤੇ ਬੈਂਕਾ ਵੱਲੋ ਦਿੱਤੀਆਂ ਵਿੱਤੀ ਸਹੂਲਤਾਂ, ਲੋਨ ਅਤੇ ਉਹਨਾ ਨੂੰ ਸਹੀ ਢੰਗ ਨਾਲ ਵਰਤਨ ਬਾਰੇ ਜਾਣਕਾਰੀ ਦਿੱਤੀ। ਇਸ ਮੋਕੇ ਤੇ ਸੰਸਥਾ ਦੇ ਫੈਕਲਟੀ ਸ਼੍ਰੀ ਵਨੀਸ਼ ਕਟਾਰੀਆ ਅਤੇ ਆਫਿਸ ਅਸਿਸਟੈਂਟ ਸ਼੍ਰੀ ਅਸ਼ੀਸ਼ ਬਜਾਜ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*