ਈ.ਜੀ.ਐਸ. ਅਧਿਆਪਕਾਂ ਨੂੰ 3 ਨੂੰ ਮੁੱਖ ਮੰਤਰੀ ਬਾਦਲ ਨਾਲ ਮੀਟਿੰਗ ਤੇ ਲਿਜਾਣਗੇ ਸਾਂਸਦ ਸ਼ੇਰ ਸਿੰਘ ਘੁਬਾਇਆ
Templates by BIGtheme NET

ਈ.ਜੀ.ਐਸ. ਅਧਿਆਪਕਾਂ ਨੂੰ 3 ਨੂੰ ਮੁੱਖ ਮੰਤਰੀ ਬਾਦਲ ਨਾਲ ਮੀਟਿੰਗ ਤੇ ਲਿਜਾਣਗੇ ਸਾਂਸਦ ਸ਼ੇਰ ਸਿੰਘ ਘੁਬਾਇਆ

Must Share With Your Friends...!

*ਸੂਬਾਈ ਪ੍ਰਧਾਨ ਪ੍ਰਿਤਪਾਲ ਸਿੰਘ ਫਾਜ਼ਿਲਕਾ ਦੀ ਅਗਵਾਈ ‘ਚ ਮਿਲਿਆ ਵਫਦ
ਜਲਾਲਾਬਾਦ :  ਬੀਤੇ ਸਮੇਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰ ਰਹੇ ਸੂਬੇ ਦੇ ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ. ਅਧਿਆਪਕਾਂ ਦੇ ਸੂਬਾਈ ਪ੍ਰਧਾਨ ਪ੍ਰਿਤਪਾਲ ਸਿੰਘ ਫਾਜ਼ਿਲਕਾ ਦੀ ਅਗਵਾਈ ‘ਚ ਜਥੇਬੰਦੀ ਦੇ ਵਫਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਸਕੱਤਰ ਸੰਪੂਰਨ ਸਿੰਘ ਬਹਿਕਾ ਨੇ ਨਾਲ ਲਿਜਾ ਕੇ ਫਿਰੋਜ਼ਪੁਰ ਤੋਂ ਸਾਂਸਦ ਸ਼ੇਰ ਸਿੰਘ ਘੁਬਾਇਆ ਨਾਲ ਉਹਨਾਂ ਦੀ ਰਿਹਾਇਸ਼ ਘੁਬਾਇਆ ‘ਚ ਮੀਟਿੰਗ ਕਰਵਾਈ।ਅਧਿਆਪਕ ਆਗੂਆਂ ਨੇ ਆਪਣੀਆਂ ਹੱਕੀ ਮੰਗਾਂ, ਸਮੂਹ ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ. ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ, ਸਰਵਿਸ ਬੁੱਕ ਲਗਾਉਣ, ਈ.ਟੀ.ਟੀ ਤੋਂ ਰਹਿੰਦੇ ਅਧਿਆਪਕਾਂ ਨੂੰ ਸੇਵਾ ਕਾਲ ਦੌਰਾਨ ਪਹਿਲਾਂ ਵਾਲੀਆਂ ਸ਼ਰਤਾਂ ਤੇ ਈ.ਟੀ.ਟੀ. ਕਰਵਾਉਣ ਆਦਿ ਤੇ ਵਿਚਾਰ ਚਰਚਾ ਕਰਨ ਮਗਰੋਂ ਸਾਂਸਦ ਘੁਬਾਇਆ ਵੱਲੋਂ ਅਧਿਆਪਕਾਂ ਦੇ ਵਫਦ ਨੂੰ ਆਪਣੇ ਨਾਲ ਲਿਜਾ ਕੇ 3 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਈ.ਜੀ.ਐਸ., ਏ.ਆਈ.ਈ. ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਪ੍ਰਿਤਪਾਲ ਸਿੰਘ ਫ਼Àਮਪ;ਾਜ਼ਿਲਕਾ, ਸੂਬਾਈ ਮੀਤ ਪ੍ਰਧਾਨ ਮੰਗਾ ਆਜ਼ਾਦ, ਮੀਤ ਪ੍ਰਧਾਨ ਸਤਨਾਮ ਸਿੰਘ ਰਾਏ, ਸੂਬਾਈ ਸਕੱਤਰ ਮੱਖਣ ਸਿੰਘ ਗੁਲਾਬਾ, ਜਿਲਾ ਪ੍ਰਧਾਨ ਜਸਪਾਲ ਸਿੰਘ ਟਿਵਾਣਾ, ਬਲਾਕ ਪ੍ਰਧਾਨ ਜਲਾਲਾਬਾਦ ਕਮਲੇਸ਼ ਰਾਣੀ, ਬਲਾਕ ਪ੍ਰਧਾਨ ਫਾਜਿਲਕਾ ਸੁਰਜੀਤ ਸਿੰਘ ਰਾਏ ਨੇ ਦੱਸਿਆ ਕਿ ਈ.ਜੀ.ਐਸ. ਏ.ਆਈ.ਈ. ਅਧਿਆਪਕ ਨਿਗੁਣੀ ਤਨਖਾਹ ਤੇ 2003 ਤੋਂ ਸਿੱਖਿਆ ਵਿਭਾਗ ‘ਚ ਸੇਵਾਵਾਂ ਨਿਭਾ ਰਹੇ ਹਨ ਅਤੇ ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਹੁਣ ਤੱਕ ਤਿੰਨ ਸਾਥੀਆਂ ਦੀ ਸ਼ਹਾਦਤ ਮਗਰੋਂ ਵੀ ਸਰਕਾਰ ਸਾਡਾ ਨਾ ਮਾਤਰ ਰੁਜ਼ਗਾਰ ਵੀ ਖੋਹਣ ਦੀ ਤਿਆਰੀ ਕਰ ਰਹੀ ਹੈ, ਆਗੂਆਂ ਨੇ ਦੱਸਿਆ ਕਿ ਅਗਲੀ ਰਣਨੀਤੀ, ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ ਹੀ ਬਣਾਈ ਜਾਵੇਗੀ।ਮੀਟਿੰਗ ਮਗਰੋਂ ਆਗੂਆਂ ਨੇ ਸੰਪੂਰਨ ਸਿੰਘ ਬਹਿਕਾ ਜੀ ਦਾ ਧੰਨਵਾਦ ਕੀਤਾ। ਇਸ ਵਫਦ ਵਿੱਚ ਬਗੀਚਾ ਸਿੰਘ ਘੁਬਾਇਆ, ਮਹਿੰਦਰ ਸਿੰਘ, ਰਾਏ ਸਿੱਖ ਵਿਦਿਆਰਥੀ ਯੂਨੀਅਨ ਦੇ ਸੂਬਾਈ ਪ੍ਰਧਾਨ ਸਵਰਾਜ ਸਿੰਘ ਛਿੰਦਰ ਸਿੰਘ ਲਾਧੂਕਾ, ਕਮਲੇਸ਼ ਰਾਣੀ ਪ੍ਰਧਾਨ, ਸੁਰਜੀਤ ਰਾਏ, ਗੁਰਦੀਪ ਸਿੰਘ ਰਾਏ, ਕੁਲਵੰਤ ਸਿੰਘ, ਚੰਨਾ ਸਿੰਘ, ਕਮਲਜੀਤ ਕੌਰ, ਲਾਲੋ ਬਾਈ, ਸਿਮਰਨਜੀਤ ਕੌਰ ਆਦਿ ਆਗੂ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*