ਈ ਡਿਸਟ੍ਰਿਕਟ ਪ੍ਰੋਜੈਕਟ ਤਹਿਤ ਅਸਲਾ ਲਾਈਸੈਂਸ ਸਬੰਧੀ ਸੇਵਾਵਾਂ ਨੂੰ ਕੀਤਾ ਆਨ ਲਾਈਨ
Templates by BIGtheme NET

ਈ ਡਿਸਟ੍ਰਿਕਟ ਪ੍ਰੋਜੈਕਟ ਤਹਿਤ ਅਸਲਾ ਲਾਈਸੈਂਸ ਸਬੰਧੀ ਸੇਵਾਵਾਂ ਨੂੰ ਕੀਤਾ ਆਨ ਲਾਈਨ

Must Share With Your Friends...!

ਦਫ਼ਤਰਾਂ ਵਿਚ ਕਾਗਜੀ ਫਾਇਲਾਂ ਤੋਂ ਮੁਕਤੀ, ਇੰਟਰਨੈਟ ਰਾਹੀਂ ਦੌੜਣਗੀਆਂ ਈ ਫਾਇਲਾਂ
ਸ੍ਰੀ ਮੁਕਤਸਰ ਸਾਹਿਬ, ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰਾਂ ਨੂੰ ਕਾਗਜਾਂ ਤੋਂ ਮੁਕਤ ਕਰਨ ਦੇ ਸੁਪਨਈ ਪ੍ਰੋਜੈਕਟ ਦਾ ਆਗਾਜ਼ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹੋ ਗਿਆ ਹੈ। ਇਸ ਤਹਿਤ ਪਹਿਲੇ ਦੌਰ ਵਿਚ ਅਸਲਾ ਲਾਈਸੈਂਸ ਨਾਲ ਸਬੰਧਤ ਕੁੱਲ 17 ਸੇਵਾਵਾਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅੱਜ ਇੱਥੇ ਦਿੱਤੀ। ਇਸ ਪ੍ਰਣਾਲੀ ਤਹਿਤ ਲਾਭਪਾਤਰੀ ਵੱਲੋਂ ਪਹਿਲਾਂ ਵਾਂਗ ਹੀ ਆਪਣੀ ਫਾਇਲ ਮੁੰਕਮਲ ਕਰਕੇ ਸੁਵਿਧਾ ਕੇਂਦਰ ਵਿਚ ਜਮਾਂ ਕਰਵਾਈ ਜਾਵੇਗੀ, ਜਿੱਥੇ ਫਾਇਲ ਨੂੰ ਸਕੈਨ ਕਰਕੇ ਈ ਫਾਇਲ ਵਿਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਕਾਗਜੀ ਫਾਇਲ ਅੱਗੇ ਨਹੀਂ ਜਾਵੇਗੀ ਸਗੋਂ ਇਹ ਈ ਫਾਇਲ ਹੀ ਇੰਟਰਨੈਟ ਰਾਹੀਂ ਵੱਖ ਵੱਖ ਪੜਾਵਾਂ ਤੋਂ ਲੰਘੇਗੀ। ਇਸ ਦੌਰਾਨ ਹਰ ਪੜਾਅ ਤੇ ਸਬੰਧਤ ਕਰਮਚਾਰੀ ਜਾਂ ਅਧਿਕਾਰੀ ਆਪਣੇ ਕੰਪਿਊਟਰ ਤੋਂ ਹੀ ਇਸ ਫਾਇਲ ਤੇ ਆਪਣੀ ਟਿੱਪਣੀ, ਪਾਸ ਕਰਨ, ਰੱਦ ਕਰਨ ਜਾਂ ਹੋਰ ਲੋੜੀਂਦੀ ਕਾਰਵਾਈ ਕਰੇਗਾ ਅਤੇ ਇਹ ਸਾਰੀ ਪ੍ਰਕ੍ਰਿਆ ਪੂਰੀ ਤਰਾਂ ਨਾਲ ਆਨਲਾਈਨ ਹੋਵੇਗੀ।


ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਇਸ ਤਰਾਂ ਕਰਨ ਨਾਲ ਸਰਕਾਰੀ ਅਮਲੇ ਨੂੰ ਤੇਜੀ ਨਾਲ ਕੰਮ ਕਰਨ ਵਿਚ ਸਹੁਲਤ ਹੋਵੇਗੀ, ਦਫ਼ਤਰਾਂ ਵਿਚ ਕਾਗਜੀ ਫਾਇਲਾਂ ਦੀ ਸਾਂਭ ਸੰਭਾਲ ਦਾ ਕੰਮ ਘਟੇਗਾ। ਉਨਾਂ ਕਿਹਾ ਕਿ ਇਸ ਪ੍ਰਣਾਲੀ ਨਾਲ ਇਕ ਪੜਾਅ ਤੋਂ ਦੂਜੇ ਪੜਾਅ ਤੱਕ ਡਾਕ ਦੀ ਪਹੁੰਚ ਦੀ ਪਹੁੰਚ ਵਿਚ ਲੱਗਣ ਵਾਲੇ ਸਮੇਂ ਕਾਰਨ ਹੁੰਦੀ ਦੇਰੀ ਬੰਦ ਹੋ ਜਾਵੇਗੀ ਕਿਉਂਕਿ ਪਹਿਲੇ ਪੜਾਅ ਤੋਂ ਪਾਰ ਹੁੰਦਿਆਂ ਹੀ ਇਕ ਕਲਿੱਕ ਨਾਲ ਹੀ ਫਾਇਲ ਅਗਲੇ ਸਮਰੱਥ ਅਧਿਕਾਰੀ ਕੋਲ ਪੁੱਜਦੀ ਹੋ ਜਾਵੇਗੀ। ਇਸ ਤਰਾਂ ਹੋਣ ਨਾਲ ਕੰਮ ਵਿਚ ਪਾਰਦਰਸ਼ਤਾ ਵਧੇਗੀ ਅਤੇ ਨਾਗਰਿਕਾਂ ਨੂੰ ਤੇਜੀ ਨਾਲ ਸਰਕਾਰੀ ਸੇਵਾਵਾਂ ਮਿਲ ਸਕਣਗੀਆਂ। ਜਲਦ ਹੀ ਸਾਰੀਆਂ ਸੇਵਾਵਾਂ ਨੂੰ ਪੰਜਾਬ ਸਰਕਾਰ ਇਸੇ ਤਰਜ ਤੇ ਆਨਲਾਈਨ ਕਰਨ ਜਾ ਰਹੀ ਹੈ। ਇਸ ਪ੍ਰਣਾਲੀ ਨਾਲ ਜੇਕਰ ਕਿਸੇ ਪੜਾਅ ਤੇ ਫਾਇਲ ਨਿਰਧਾਰਤ ਸਮੇਂ ਤੋਂ ਵੱਧ ਰੁਕਦੀ ਹੈ ਤਾਂ ਇਸ ਸਬੰਧੀ ਤੁਰੰਤ ਸੀਨਿਅਰ ਅਧਿਕਾਰੀਆਂ ਨੂੰ ਪਤਾ ਲੱਗ ਜਾਵੇਗਾ ਅਤੇ ਸਬੰਧਤ ਤੇ ਕਾਰਵਾਈ ਕੀਤੀ ਜਾ ਸਕੇਗੀ।
ਇਸ ਪ੍ਰਣਾਲੀ ਤਹਿਤ ਅਸਲਾ ਲਾਈਸੈਂਸ ਨਾਲ ਸਬੰਧਤ ਜਿਹੜੀਆਂ 17 ਸੇਵਾਵਾਂ ਆਨਲਾਈਨ ਕੀਤੀਆਂ ਗਈਆਂ ਹਨ ਉਨਾਂ ਵਿਚ ਨਵਾਂ ਅਸਲਾ ਲਾਈਸੈਂਸ, ਨਵੀਨੀਕਰਨ, ਡੁਪਲੀਕੇਟ ਅਸਲਾ ਲਾਈਸੈਂਸ, ਕੈਂਸਲੇਸ਼ਨ, ਹਥਿਆਰ ਦੀ ਇੰਟਰੀ, ਐਡਰੈਸ ਵਿਚ ਬਦਲਾਅ ਆਦਿ ਸਾਮਿਲ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਕੁਲਜੀਤ ਪਾਲ ਸਿੰਘ ਮਾਹੀ ਤੇ ਈ. ਡਿਸਟ੍ਰਿਕਟ ਪ੍ਰੋਜੈਕਟ ਤੇ ਜ਼ਿਲਾ ਕੋਆਰਡੀਨੇਟਰ ਸ: ਜਸਪ੍ਰੀਤ ਸਿੰਘ ਜਾਖੜ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*