ਐਮਆਰਐਸ ਕਾਲਜ ਸਕੱਤਰ ਰੋਹੀਵਾਲਾ ਦੂਜੀ ਵਾਰ ਬੈਂਕ ਚੇਅਰਮੈਨ ਨਿਯੁਕਤ
Templates by BIGtheme NET

ਐਮਆਰਐਸ ਕਾਲਜ ਸਕੱਤਰ ਰੋਹੀਵਾਲਾ ਦੂਜੀ ਵਾਰ ਬੈਂਕ ਚੇਅਰਮੈਨ ਨਿਯੁਕਤ

Must Share With Your Friends...!

ਮਲੋਟ, (ਹਰਪ੍ਰੀਤ ਸਿੰਘ ਹੈਪੀ) : ਇਲਾਕੇ ਦੀ ਵਿਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਜਨਰਲ ਸਕੱਤਰ ਅਤੇ ਜਲਾਲਾਬਾਦਲ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਰੋਹੀਵਾਲਾ ਨੂੰ ਬਾਦਲ ਸਰਕਾਰ ਵੱਲੋਂ ਲਗਾਤਾਰ ਦੂਸਰੀ ਵਾਰ ਪੀ.ਏ.ਡੀ.ਬੀ. ਬੈਂਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਪਾਰਟੀ ਦੇ ਬਹੁਤ ਹੀ  ਵਫਾਦਾਰ ਤੇ ਮਿਹਨਤੀ ਆਗੂ ਹੋਣ ਨਾਤੇ ਮਿਲੇ ਇਸ ਸਨਮਾਨ ਉਪਰੰਤ ਰੱਖੇ ਇਕ ਸਾਦਾ ਸਮਾਗਮ ਦੌਰਾਨ ਓ.ਐਸ. ਡੀ ਸਤਿੰਦਰਜੀਤ ਸਿੰਘ ਮੰਟਾ ਰੋੜਾਂਵਾਲੀ ਅਤੇ ਪਾਰਟੀ ਵਰਕਰਾਂ ਸਮੇਤ ਕਾਲਜ ਦੀ ਸਮੂਹ ਪ੍ਰਬੰਧਕ ਕਮੇਟੀ ਚੇਅਰਮੈਨ ਮਨਦੀਪ ਸਿੰਘ ਬਰਾੜ, ਪ੍ਰਬੰਧਕੀ ਸਕੱਤਰ ਦਲਜਿੰਦਰ ਸਿੰਘ (ਬਿੱਲਾ ਸੰਧੂ), ਸਕੱਤਰ ਪਿਰਤਪਾਲ ਸਿੰਘ ਗਿੱਲ ਆਦਿ ਨੇ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ । ਇਸ ਮੌਕੇ ਸ. ਰੋਹੀਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਤੇ ਵਿਸ਼ਵਾਸ਼ ਪ੍ਰਗਟ ਕਰਦਿਆਂ ਜੋ ਲਗਾਤਾਰ ਦੂਜੀ ਵਾਰ ਇਹ ਜਿੰਮੇਵਾਰੀ ਦਿੱਤੀ ਹੈ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਇਸ ਨੂੰ ਨਿਭਾਉਣ ਦਾ ਯਤਨ ਕਰਨਗੇ । ਇਸ ਤੋਂ ਇਲਾਵਾ ਚੇਅਰਮੈਨ ਰੋਹੀਵਾਲਾ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਨ ਵਾਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਐਮਐਲਏ ਮਲੋਟ ਹਰਪ੍ਰੀਤ ਸਿੰਘ, ਚੇਅਰਮੈਨ ਬਸੰਤ ਸਿੰਘ ਕੰਗ, ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ, ਚੇਅਰਮੈਨ ਕੁਲਵਿੰਦਰ ਸਿੰਘ ਕਾਕਾ ਭਾਈਕੇਰਾ, ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਕੋਲਿਆਂਵਾਲੀ, ਟਰੱਕ ਯੂਨੀਅਨ ਦੇ ਪ੍ਰਧਾਨ ਸਰੋਜ ਸਿੰਘ ਸਰਪੰਚ, ਸਿਵਰਾਜ ਸਿੰਘ ਪਿੰਦਰ ਕੰਗ, ਰਾਮ ਸਿੰਘ ਭੁੱਲਰ ਨਗਰ ਕੌਂਸਲ ਪ੍ਰਧਾਨ, ਪਰਮਿੰਦਰ ਸਿੰਘ ਪੰਮਾ ਬਰਾੜ ਪ੍ਰਧਾਨ, ਰੂਬੀ ਬਰਾੜ, ਦੀਪਾ ਸੰਧੂ, ਐਮੀ ਕੰਗ, ਜਗਤਾਰ ਬਰਾੜ, ਕੋਆਰਡੀਨੇਟਰ ਡ੍ਰਾ. ਸੁਖਦੇਵ ਸਿੰਘ ਗਿੱਲ, ਚੇਅਰਮੈਨ ਰਾਜ ਰੱਸੇਵਟ, ਕੁਲਵਿੰਦਰ ਸਿੰਘ ਪੂਨੀਆ, ਪ੍ਰਧਾਨ ਕਾਰ ਬਜਾਰ ਹਰਪ੍ਰੀਤ ਹੈਪੀ, ਕੋਆਰਡੀਨੇਟਰ ਮਨੋਜ ਅਸੀਜਾ ਅਤੇ ਵੱਡੀ ਗਿਣਤੀ ਅਕਾਲੀ ਆਗੂਆਂ ਤੇ ਵਰਕਰਾਂ ਨੇ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ।

Must Share With Your Friends...!

Comments

comments

Leave a Reply

Your email address will not be published. Required fields are marked *

*