ਐਸ.ਡੀ.ਐਮ. ਵੱਲੋਂ ਪਿੰਡ ਪਿੰਡ ਜਾ ਕੇ ਕੀਤੀ ਜਾ ਰਹੀ ਹੈ ਗਿਰਦਾਵਰੀ ਦੀ ਪੜਤਾਲ
Templates by BIGtheme NET

ਐਸ.ਡੀ.ਐਮ. ਵੱਲੋਂ ਪਿੰਡ ਪਿੰਡ ਜਾ ਕੇ ਕੀਤੀ ਜਾ ਰਹੀ ਹੈ ਗਿਰਦਾਵਰੀ ਦੀ ਪੜਤਾਲ

Must Share With Your Friends...!

ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ:-ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਨਰਮੇ ਦੀ ਖਰਾਬੇ ਲਈ ਵਿਸੇਸ਼ ਗਿਰਦਵਾਰੀ ਦੌਰਾਨ ਖਰਾਬੇ ਸਬੰਧੀ ਤਿਆਰ ਸੂਚੀਆਂ ਦੀ ਪਿੰਡ ਪਿੰਡ ਜਾ ਕੇ ਸੀਨਿਅਰ ਅਧਿਕਾਰੀਆਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਯੋਗ ਕਿਸਾਨ ਮੁਆਵਜੇ ਤੋਂ ਵਾਂਝਾ ਨਾ ਰਹੇ। ਇੱਥੇ ਜਿਕਰਯੋਗ ਹੈ ਪੰਜਾਬ ਸਰਕਾਰ ਵੱਲੋਂ ਚਿੱਟੀ ਮੱਖੀ ਨਾਲ ਨਰਮਾ ਵਾਹੁਣ ਵਾਲੇ ਕਿਸਾਨਾਂ ਲਈ 10 ਕਰੋੜ ਦਾ ਮੁਆਵਜਾ ਜਾਰੀ ਕੀਤਾ ਸੀ ਜਦ ਕਿ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਬੀਤੇ ਕੱਲ ਨਰਮੇ ਦੇ ਪ੍ਰਭਾਵਿਤ ਖੇਤਾਂ ਲਈ 600 ਕਰੋੜ ਰੁਪਏ ਹੋਰ ਮੁਆਵਜੇ ਦਾ ਐਲਾਣ ਕੀਤਾ ਹੈ।

29 MKT-06
ਇਸ ਤਹਿਤ ਅੱਜ ਗਿੱਦੜਬਾਹਾ ਦੀ ਐਸ.ਡੀ.ਐਮ. ਡਾ: ਮਨਦੀਪ ਕੌਰ, ਤਹਸੀਲਦਾਰ ਸ: ਸੁਖਬੀਰ ਸਿੰਘ ਬਰਾੜ, ਨਾਇਬ ਤਹਸੀਲਦਾਰ ਚਰਨਜੀਤ ਕੌਰ, ਕਾਨੂੰਗੋ ਬਲਰਾਜ ਸਿੰਘ, ਕੇਸਵਾਨੰਦ ਅਤੇ ਸਖਮੰਦਰ ਸਿੰਘ ਨਾਲ ਪਿੰਡ ਗੁਰੂਸਰ, ਪਿਓਰੀ, ਥਰਾਜਵਾਲਾ, ਦੋਦਾ, ਖਿੜਕੀਆਂਵਾਲਾ, ਲੋਹਾਰਾ, ਸੁਰੇਵਾਲਾ ਆਦਿ ਦਾ ਦੌਰਾ ਕਰਕੇ ਪਿੰਡਾਂ ਵਿਚ ਜਾ ਕੇ ਕੀਤੀ ਗਈ ਗਿਰਦਾਵਰੀ ਦੀ ਪੜਤਾਲ ਕੀਤੀ। ਉਨਾਂ ਕਿਹਾ ਕਿ ਪਿੰਡ ਦੇ ਆਮ ਇਜਲਾਸ ਵਿਚ ਸੂਚੀਆਂ ਪੜੀਆਂ ਜਾ ਰਹੀਆਂ ਹਨ ਅਤੇ ਸਾਂਝੀਆਂ ਥਾਂਵਾਂ ਤੇ ਵੀ ਲਗਾਈਆਂ ਗਈਆਂ ਹਨ। ਸਰਕਾਰ ਵੱਲੋਂ ਇਸ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾ ਰਹੀ ਗਿਰਦਾਵਰੀ ਨੂੰ ਕਿਸਾਨਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*