ਕਣਕ ਦੀ ਫਸਲ ਤੇ ਅਜੇ ਕਿਸੇ ਵੀ ਕੀਟਨਾਸ਼ਕ ਜ਼ਹਿਰ ਦੀ ਜ਼ਰੂਰਤ ਨਹੀਂ: ਜ਼ਿਲਾ ਖੇਤੀਬਾੜੀ ਅਫ਼ਸਰ
Templates by BIGtheme NET

ਕਣਕ ਦੀ ਫਸਲ ਤੇ ਅਜੇ ਕਿਸੇ ਵੀ ਕੀਟਨਾਸ਼ਕ ਜ਼ਹਿਰ ਦੀ ਜ਼ਰੂਰਤ ਨਹੀਂ: ਜ਼ਿਲਾ ਖੇਤੀਬਾੜੀ ਅਫ਼ਸਰ

Must Share With Your Friends...!

– ਕਣਕ ਦੀਆਂ ਨੋਕਾਂ ਦੇ ਪੀਲਾਪਨ ਦਾ ਕਾਰਨ ਕਲੋਰੋਫਿਲ ਦੀ ਘਾਟ, ਆਪਣੇ ਆਪ ਹੋ ਜਾਵੇਗਾ ਠੀਕ
ਸ੍ਰੀ ਮੁਕਤਸਰ ਸਾਹਿਬ, 27  ਜਨਵਰੀ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਵਿਚ ਇਸ ਵਾਰ ਹਾੜੀ ਦੇ ਸੀਜ਼ਨ ਦੌੌਰਾਨ ਮੌਸਮ ਖੁਸ਼ਗਵਾਰ ਅਤੇ ਫਸਲਾਂ ਦੇ ਅਨੁਕੂਲ ਰਹਿਣ ਕਾਰਨ ਹੁਣ ਤੱਕ ਕਿਸੇ ਵੀ ਕੀੜੇ ਮਕੌੌੜੇ ਦਾ ਹਮਲਾ ਹੋੋਣ ਦੀ ਸ਼ਿਕਾਇਤ ਨਹੀਂ ਪਰੰਤੂ ਫਿਰ ਵੀ ਕਿਸਾਨਾਂ ਨੂੰ ਪੀਲੀ ਕੂੰਗੀ ਅਤੇ ਕਰਨਾਲ ਬੰਟ ਵਰਗੀਆਂ ਬਿਮਾਰੀਆਂ ਤੋੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਇਹ ਜਾਣਕਾਰੀ ਡਾ: ਬੇਅੰਤ ਸਿੰਘ ਜ਼ਿਲਾ ਖੇਤੀਬਾੜੀ ਅਫ਼ਸਰ ਨੇ ਦਿੱਤੀ। ਉਨਾਂ ਕਿਹਾ ਕਿ ਜ਼ਿਲੇ ਵਿਚ ਕਿਤੇ ਕਿਤੇ ਕਣਕ ਦੀ ਫ਼ਸਲ ਤੇ ਦਰਖ਼ਤਾਂ ਥੱਲੇ ਜਾਂ ਬਾਹਰਲੇ ਪਾਸਿਆਂ ਤੋੋਂ ਥੋੜਾ ਬਹੁਤਾ ਚੇਪੇ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਪਰੰਤੂ ਉਹ ਵੀ ਨੁਕਸਾਨ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੰਨਾਂ ਚਿਰ ਕਣਕ ਅਤੇ ਜੌਆਂ ਦੀ ਫ਼ਸਲ ਦੇ ਸਿੱਟੇ ਪੂਰੀ ਤਰਾਂ ਬਾਹਰ ਨਹੀਂ ਆ ਜਾਂਦੇ ਅਤੇ ਚੇਪੇ ਦਾ ਹਮਲਾ ਕਣਕ ਦੇ ਸਿੱਟਿਆਂ ਦੇ ਵਿੱਚ ਦਰਜ਼ ਨਹੀਂ ਹੋ ਜਾਂਦਾ ਉਨੇ ਸਮੇਂ ਤੱਕ ਚੇਪੇ ਨਾਲ ਸਬੰਧਤ ਕੋਈ ਵੀ ਕੀੜੇਮਾਰ ਦਵਾਈ ਦਾ ਛਿੜਕਾਅ ਕਰਨਾ ਨਿਰਾ ਪੁਰਾ ਫ਼ਜ਼ੂਲ ਖਰਚ ਦੇ ਬਰਾਬਰ ਹੈ। ਉਨਾਂ ਨਾਲ ਹੀ ਕਿਸਾਨਾਂ ਨੂੰ ਕਿਹਾ ਕਿ ਪੀਲੀ ਕੂੰਗੀ ਅਤੇ ਕਰਨਾਲ ਬੰਟ ਬਿਮਾਰੀ ਬਾਰੇ ਮਹਿਕਮਾ ਖੇਤੀਬਾੜੀ ਸੁਚਾਰੂ ਢੰਗ ਨਾਲ ਸਰਵੇਖਣ ਟੀਮਾਂ ਰਾਹੀਂ ਸਮੁੱਚੇ ਜ਼ਿਲੇ ਦਾ ਨਿਰੀਖਣ ਕਰ ਰਿਹਾ ਹੈ। ਪਰੰਤੂ ਫਿਰ ਵੀ ਜੇਕਰ ਕਿਸੇ ਕਿਸਾਨ ਨੂੰ ਕਣਕ ਦੀ ਕਿਸੇ ਵੀ ਕਿਸਮ ਦੇ ਪੀਲੀ ਕੂੰਗੀ ਦੇ ਹਮਲੇ ਦੀਆਂ ਨਿਸ਼ਾਨੀਆਂ ਜ਼ਾਹਿਰ ਹੋੋਣ ਜਾਂ ਸ਼ੱਕ ਸੁਭਾ ਹੋਵੇ ਤਾਂ ਉਹ ਪਹਿਲਾਂ ਮਹਿਕਮਾ ਖੇਤੀਬਾੜੀ ਦੇ ਧਿਆਨ ਵਿਚ ਲਿਆਉਣ ਤਾਂ ਕਿ ਸਬੰਧਤ ਬਿਮਾਰੀ ਦਾ ਬਰੀਕੀ ਨਾਲ ਨਿਰੀਖਣ ਕਰਕੇ ਸਮੁੱਚੇ ਜ਼ਿਲੇ ਦੇ ਕਿਸਾਨਾਂ ਦੇ ਧਿਆਨ ਵਿੱਚ ਇਸ ਬਿਮਾਰੀ ਬਾਰੇ ਕਿਸਾਨਾਂ ਨੂੰ ਸਮੇਂ ਸਿਰ ਸੂਚਿਤ ਕੀਤਾ ਜਾ ਸਕੇ। ਉਨਾਂ ਕਿਸਾਨਾਂ ਨੂੰ ਕਿਹਾ ਕਿ ਪਿਛਲੇ ਕਈ ਦਿਨਾਂ ਤੋੋਂ ਜ਼ਿਲੇ ਵਿਚ ਪੈ ਰਹੀ ਧੁੰਦ ਕਣਕ ਦੀ ਫ਼ਸਲ ਲਈ ਵਰਦਾਨ ਸਾਬਿਤ ਹੋ ਰਹੀ ਹੈ। ਪਰੰਤੂ ਇਸ ਨਾਲ ਕਈ ਵਾਰ ਕਣਕ ਦੇ ਪੱਤਿਆਂ ਦੀਆਂ ਨੋੋਕਾਂ ਕਲੋੋਰੋੋਫਿਲ ਦੀ ਘਾਟ ਕਰਕੇ ਪੀਲੀਆਂ ਪੈ ਜਾਂਦੀਆਂ ਹਨ। ਇਸ ਕਰਕੇ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਕਿਸੇ ਘਬਰਾਹਟ ਵਿੱਚ ਨਾ ਆਉਣ ਅਤੇ ਕਿਸੇ ਕਿਸਮ ਦੀ ਕੋਈ ਦਵਾਈ ਦਾ ਛਿੜਕਾਅ ਨਾ ਕਰਨ ਅਤੇ ਆਉਣ ਵਾਲੇ ਦਿਨਾਂ ਵਿੱਚ ਧੁੱਪ ਨਿਕਲਣ ਨਾਲ ਆਪਣੇ ਆਪ ਹੀ ਆਰਜ਼ੀ ਨੋੋਕਾਂ ਦਾ ਪੀਲਾਪਣ ਆਪਣੇ ਆਪ ਠੀਕ ਹੋ ਜਾਵੇਗਾ। ਇਸ ਸਮੇਂ ਕਿਸਾਨਾਂ ਤੋਂ ਇਲਾਵਾ ਖੇਤੀਬਾੜੀ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਖੇਤੀਬਾੜੀ ਅਫ਼ਸਰ, ਸ਼੍ਰੀ ਜਸਵੀਰ ਸਿੰਘ ਗੁੰਮਟੀ ਖੇਤੀਬਾੜੀ ਵਿਕਾਸ ਅਫ਼ਸਰ। ਸ਼੍ਰੀ ਗਗਨਦੀਪ ਸਿੰਘ ਮਾਨ ਡੀ.ਪੀ.ਡੀ ਆਦਿ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*