ਕਣਕ ਬੀਜ ਸਬਸਿਡੀ ਕਿਸਾਨਾਂ ਦੇ ਸਿੱਧੇ ਬੈਂਕ ਖਾਤਿਆਂ ਵਿਚ ਪਾਉਣ ਦਾ ਕੰਮ ਸ਼ੁਰੂ ਡਿਪਟੀ ਕਮਿਸ਼ਨਰ
Templates by BIGtheme NET

ਕਣਕ ਬੀਜ ਸਬਸਿਡੀ ਕਿਸਾਨਾਂ ਦੇ ਸਿੱਧੇ ਬੈਂਕ ਖਾਤਿਆਂ ਵਿਚ ਪਾਉਣ ਦਾ ਕੰਮ ਸ਼ੁਰੂ ਡਿਪਟੀ ਕਮਿਸ਼ਨਰ

Must Share With Your Friends...!

– ਕਣਕ ਬੀਜ ਸਬਸਿਡੀ ਲਈ ਜ਼ਿਲੇ ਵਿਚ ਪ੍ਰਾਪਤ ਹੋਈਆਂ 15516 ਅਰਜੀਆਂ
-ਹੁਣ ਤੱਕ ਕਿਸਾਨਾਂ ਨੇ ਖਰੀਦਿਆਂ 20319 ਕੁਇੰਟਲ ਬੀਜ
ਸ਼੍ਰੀ ਮੁਕਤਸਰ ਸਾਹਿਬ, ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਦੇ ਬੀਜ ਤੇ ਸਬਸਿਡੀ ਇਸ ਵਾਰ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪਾਉਣ ਦੀ ਨੀਤੀ ਤਹਿਤ ਜ਼ਿਨਾਂ ਕਿਸਾਨਾਂ ਵੱਲੋਂ ਕਣਕ ਦਾ ਬੀਜ ਖਰੀਦ ਲਿਆ ਗਿਆ ਹੈ ਦੇ ਬੈਂਕ ਖਾਤਿਆਂ ਵਿਚ ਸਬਸਿਡੀ ਤਬਦੀਲ ਕਰਨ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਅੱਜ ਇੱਥੇ ਦਿੱਤੀ। ਇਸ ਮੌਕੇ ਜ਼ਿਲਾ ਖੇਤੀਬਾੜੀ ਅਫ਼ਸਰ ਸ: ਬੇਅੰਤ ਸਿੰਘ ਵੀ ਉਨਾਂ ਦੇ ਨਾਲ ਹਾਜਰ ਸਨ।
ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਹਾੜੀ 2015-16 ਸੀਜ਼ਨ ਦੌੌਰਾਨ ਕਿਸਾਨਾਂ ਨੂੰ ਕਣਕ ਦਾ ਤਸਦੀਕਸ਼ੁਦਾ (ਸਰਟੀਫਾਈਡ) ਬੀਜ਼ ਸਬਸਿਡੀ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਤੇ ਪੰਜਾਬ ਸਰਕਾਰ ਵੱਲੋੋਂ 1000/-ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਸਬਸਿਡੀ ਸਿੱਧੀ ਆਨਲਾਈਨ ਕਿਸਾਨਾਂ ਦੇ ਖਾਤਿਆਂ ਵਿੱਚ ਜਮਾਂ ਕਰਵਾਈ ਜਾ ਰਹੀ ਹੈ।
ਉਨਾਂ ਕਿਹਾ ਕਿ ਕਣਕ ਦਾ ਸਬਸਿਡੀ ਵਾਲਾ ਬੀਜ ਲੈਣ ਦੇ ਚਾਹਵਾਨ ਕਿਸਾਨਾਂ ਵੱਲੋਂ  ਨਿਰਧਾਰਿਤ ਫਾਰਮ (ਅਨੁਲੱਗ-ਅ) ਵਿਚ ਆਪਣੀ ਫੋੋਟੋੋ ਲਗਾ ਕੇ ਪਿੰਡ ਦੇ ਸਰਪੰਚ/ਨੰਬਰਦਾਰ/ਐਮ.ਸੀ ਤੋੋਂ ਤਸਦੀਕ ਕਰਵਾਉਣ ਉਪਰੰਤ ਖੇਤੀਬਾੜੀ ਵਿਭਾਗ ਕੋਲ ਜਮਾ ਕਰਵਾਏ ਗਏ ਸਨ। ਜ਼ਿਲੇ ਵਿਚ ਕੁੱਲ 15516 ਕਿਸਾਨਾਂ ਤੋਂ ਬੀਜ ਸਬਸਿਡੀ ਲਈ ਅਰਜੀਆਂ ਪ੍ਰਾਪਤ ਹੋਈਆਂ ਸਨ ਜਿੰਨਾਂ ਨੂੰ ਬੀਜ ਦੀ ਖਰੀਦ ਲਈ ਪਰਮਿਟ ਜਾਰੀ ਕਰ ਦਿੱਤੇ ਗਏ ਹਨ। ਇੰਨਾਂ ਪਰਮਿਟਾਂ ਦੇ ਅਧਾਰ ਤੇ ਇਹ ਕਿਸਾਨ ਬਾਜਾਰ ਵਿਚੋਂ ਮਾਨਤਾ ਪ੍ਰਾਪਤ ਵਿਕ੍ਰੇਤਾਵਾਂ ਤੋਂ ਆਪਣੀ ਪਸੰਦ ਅਨੁਸਾਰ ਬੀਜ ਦੀ ਖਰੀਦ ਕਰ ਰਹੇ ਹਨ। ਹੁਣ ਤੱਕ ਜ਼ਿਲੇ ਵਿਚ 20319 ਕੁਇੰਟਲ ਕਣਕ ਦੇ ਸਰਟੀਫਾਇਡ ਬੀਜ ਦੀ ਖਰੀਦ ਕਿਸਾਨਾਂ ਨੇ ਕਰ ਲਈ ਹੈ। ਬੀਜ ਖਰੀਦਣ ਤੋਂ ਬਾਅਦ ਕਿਸਾਨ ਆਪਣੇ ਬਿੱਲ ਸਬਸਿਡੀ ਦੀ ਰਕਮ ਲੈਣ ਲਈ ਖੇਤੀਬਾੜੀ ਵਿਭਾਗ ਕੋਲ ਜਮਾ ਕਰਵਾ ਰਹੇ ਹਨ। ਜਿਸ ਤੇ ਕਿਸਾਨਾਂ ਨੂੰ ਉਨਾਂ ਦੀ ਬਣਦੀ ਸਬਸਿਡੀ ਦੀ ਰਕਮ ਸਿੱਧੇ ਉਨਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾਣੀ ਹੈ। ਹੁਣ ਤੱਕ 3492 ਕਿਸਾਨਾਂ ਨੇ ਆਪਣੇ ਬਿੱਲ ਜਮਾਂ ਕਰਵਾ ਦਿੱਤੇ ਹਨ ਜਿੰਨਾਂ ਦੀ ਬਣਦੀ ਸਬਸਿਡੀ ਦੀ ਰਕਮ ਵਿਭਾਗ ਕੋਲ ਜ਼ਿਲੇ ਵਿਚ ਪੁੱਜ ਗਈ ਹੈ ਅਤੇ ਇਹ ਰਕਮ ਬੈਂਕਾਂ ਨੂੰ ਕਿਸਾਨਾਂ ਦੇ ਖਾਤਿਆਂ ਵਿਚ ਤਬਦੀਲ ਕਰਨ ਲਈ ਜਾਰੀ ਕੀਤੀ ਜਾ ਰਹੀ ਹੈ ਅਤੇ ਇਕ ਦੋ ਕੰਮਕਾਜੀ ਦਿਨਾਂ ਵਿਚ ਇਹ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪੁੱਜ ਜਾਵੇਗੀ। ਇਸ ਮੌਕੇ ਜ਼ਿਲਾ ਖੇਤੀਬਾੜੀ ਅਫ਼ਸਰ ਸ: ਬੇਅੰਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੰਨਾਂ ਕਿਸਾਨਾਂ ਨੂੰ ਪਰਮਿਟ ਪ੍ਰਾਪਤ ਕਰ ਲਏ ਹਨ ਉਹ ਤੁਰੰਤ ਬੀਜ ਦੀ ਖਰੀਦ ਕਰਕੇ ਬਿੱਲ ਵਿਭਾਗ ਕੋਲ ਜਮਾ ਕਰਵਾ ਦੇਣ ਤਾਂ ਜੋ ਕਿਸਾਨਾਂ ਨੂੰ ਨਾਲੋ ਨਾਲ ਬਣਦੀ ਸਬਸਿਡੀ ਦੀ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾ ਸਕੇ। ਇਸ ਸਮੇਂ ਜ਼ਿਲਾ ਖੇਤੀਬਾੜੀ ਅਫ਼ਸਰ ਦੇ ਨਾਲ ਖੇਤੀਬਾੜੀ ਵਿਭਾਗ ਦੇ ਸ: ਗੁਰਪ੍ਰੀਤ ਸਿੰਘ, ਸ: ਜਸਵੀਰ ਸਿੰਘ ਗੁੰਮਟੀ, ਸ: ਕਰਨਜੀਤ ਸਿੰਘ ਪੀ.ਡੀ., ਸ: ਗਗਨਜੀਤ ਸਿੰਘ ਮਾਨ ਆਦਿ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*