ਕਾਂਗਰਸ ਕਿਸਾਨ ਸੈਲ ਦਾ ਸੂਬਾ ਜਨਰਲ ਸਕਤੱਰ ਨਿਯੁਕਤ ਹੋਣ ਤੇ ਪਿੰਡ ਮਹਾਂਬੱਧਰ ਵਾਸੀਆ ਕੀਤਾ ਸਨਮਾਨ
Templates by BIGtheme NET

ਕਾਂਗਰਸ ਕਿਸਾਨ ਸੈਲ ਦਾ ਸੂਬਾ ਜਨਰਲ ਸਕਤੱਰ ਨਿਯੁਕਤ ਹੋਣ ਤੇ ਪਿੰਡ ਮਹਾਂਬੱਧਰ ਵਾਸੀਆ ਕੀਤਾ ਸਨਮਾਨ

Must Share With Your Friends...!

ਮਲੋਟ, (ਆਰਤੀ ਕਮਲ) : ਕਾਂਗਰਸ ਹਾਈ ਕਮਾਂਡ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਿਫਾਰਿਸ਼ ਤੇ ਕਿਸਾਨ ਖੇਤ ਮਜਦੂਰ ਸੈਲ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਨੇ ਸਰਬਜੀਤ ਸਿੰਘ ਕਾਕਾ ਲੱਖੇਵਾਲੀ ਸਾਬਕਾ ਪ੍ਰਧਾਨ ਯੂਥ ਕਾਂਗਰਸ ਹਲਕਾ ਮਲੋਟ ਨੂੰ ਕਿਸਾਨ ਸੈਲ ਦਾ ਸੂਬਾ ਜਨਰਲ ਸਕੱਤਰ ਨਿਯੂਕਤ ਕੀਤਾ ਹੈ। ਇਸ ਨਿਯੁਕਤੀ ਉਪਰੰਤ ਅੱਜ ਪਹਿਲੀ ਵਾਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਂਬੱਧਰ ਵਿਖੇ ਪੁੱਜਣ ਤੇ ਪਿੰਡ ਵਾਸੀਆਂ ਤੇ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਕਾਕਾ ਲੱਖੇਵਾਲੀ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਖੁਸ਼ੀ ਵਿੱਚ ਲੱਡੂ ਵੰਡੇ ।

ਇਸ ਮੌਕੇ ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਟਕਸਾਲੀ ਕਾਂਗਰਸੀ ਪਰਿਵਾਰ ਦੇ ਬਹੁਤ ਹੀ ਮਿਹਨਤੀ ਨੌਜਵਾਨ ਨੂੰ ਕਿਰਸਾਨੀ ਹੱਕਾਂ ਦੀ ਰਾਖੀ ਲਈ ਇਹ ਅਹੁਦਾ ਦੇ ਕੇ ਜਿਥੇ ਨੌਜਵਾਨ ਵਰਗ ਨੂੰ ਅਗਵਾਈ ਦਿੱਤੀ ਹੈ ਉਥੇ ਨਾਲ ਹੀ ਟਕਸਾਲੀ ਕਾਂਗਰਸੀਆਂ ਨੂੰ ਵੀ ਮਾਨ ਸਨਮਾਨ ਦਿੱਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੀਪੀਸੀਸੀ ਦੇ ਸੂਬਾ ਸਕਤੱਰ ਭੁਪਿੰਦਰ ਸਿੰਘ ਭੁੱਲਰ ਸਰਪੰਚ ਪਿੰਡ ਰਾਮਨਗਰ, ਸ਼ਰਨਜੀਤ ਸਿੰਘ ਸੰਧੂ, ਸਿਮਰਜੀਤ ਭੀਨਾ ਬਰਾੜ, ਗੁਰਪ੍ਰੀਤ ਬਿੱਟੂ ਰੋਮਾਣਾ, ਜੋਤ ਜਵਾਹਰੇਵਾਲਾ, ਗੁਰਦੀਪ ਸਿੰਘ ਬਰਾੜ, ਸਾਬਕਾ ਸਰਪੰਚ, ਬਿੱਟੂ ਤਾਮਕੋਟ ਬਲਾਕ ਪ੍ਰਧਾਨ, ਲਾਲਜੀਤ ਸਿੰਘ ਮੈਂਬਰ ਬਲਾਕ ਸੰਮਤੀ, ਗਗਨ ਚਹਿਲ ਖੁੰਡੇਹਲਾਲ, ਸੇਮਾ ਸਰਾਂ ਮਹਾਂਬੱਧਰ, ਗੁਰਵਿੰਦਰ ਲਾਲੀ, ਮਨਪ੍ਰੀਤ, ਦਿਲਬਾਗ  ਸਿੰਘ, ਰੇਸ਼ਮ ਭੰਗਚੜੀ, ਲੁੱਗੀ ਬਰਾੜ, ਯਾਦਵਿੰਦਰ ਸਿੰਘ, ਅਮਨਦੀਪ ਅਰੋੜਾ, ਪਰਮਜੀਤ ਸਿੰਘ, ਸ਼ੇਰਬਾਜ ਸਿੰਘ, ਕਾਲੀ ਸੰਧੂ, ਦਮਨ ਬਾਠ, ਵਿੱਕੀ ਗੰਧੜ, ਨਾਨਕ ਚੰਦ, ਡਾ.ਜਗਵਿੰਦਰ ਆਦਿ ਹਾਜ਼ਰ ਸਨ। ਅੰਤ ਵਿੱਚ ਨਵ ਨਿਯੂਕਤ ਕਾਕਾ ਲੱਖੇਵਾਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਲਈ ਅਤੇ ਪੰਜਾਬ ਦੇ ਕਿਸਾਨਾਂ, ਖੇਤ ਮਜਦੂਰਾਂ ਲਈ ਦਿਨ ਰਾਤ ਮਿਹਨਤ ਕਰਕੇ ਉਹਨਾਂ ਦੇ ਹੱਕਾਂ ਦੀ ਲੜਾਈ ਲੜਨਗੇ। ਉਹਨਾਂ ਪਿੰਡ ਵਾਸੀਆਂ ਦਾ ਮਾਨ ਸਨਮਾਨ ਅਤੇ ਪਿਆਰ ਦੇਣ ਲਈ ਧੰਨਵਾਦ ਕੀਤਾ।

Must Share With Your Friends...!

Comments

comments

Leave a Reply

Your email address will not be published. Required fields are marked *

*