ਕਿਸਾਨਾਂ ਨੂੰ ਕਣਕ ਦਾ ਤਸਦੀਕਸ਼ੁਦਾ ਬੀਜ਼ ਸਬਸਿਡੀ ਤੇ ਮੁਹੱਈਆ ਕਰਵਾਇਆ ਜਾਵੇਗਾ-ਡਿਪਟੀ ਕਮਿਸ਼ਨਰ
Templates by BIGtheme NET

ਕਿਸਾਨਾਂ ਨੂੰ ਕਣਕ ਦਾ ਤਸਦੀਕਸ਼ੁਦਾ ਬੀਜ਼ ਸਬਸਿਡੀ ਤੇ ਮੁਹੱਈਆ ਕਰਵਾਇਆ ਜਾਵੇਗਾ-ਡਿਪਟੀ ਕਮਿਸ਼ਨਰ

Must Share With Your Friends...!

– ਸਬਸਿਡੀ ਆਵੇਗੀ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ
ਸ੍ਰੀ ਮੁਕਤਸਰ ਸਾਹਿਬ, ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਹਾੜੀ 2015-16 ਸੀਜ਼ਨ ਦੌੌਰਾਨ ਕਿਸਾਨਾਂ ਨੂੰ 37000 ਕੁਇੰਟਲ ਕਣਕ ਦਾ ਤਸਦੀਕਸ਼ੁਦਾ (ਸਰਟੀਫਾਈਡ) ਬੀਜ਼ ਕਿਸਾਨਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਇਆ ਜਾਵੇਗਾ ਜਿਸ ਤੇ ਪੰਜਾਬ ਸਰਕਾਰ ਵੱਲੋੋਂ 1000/-ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਸਬਸਿਡੀ ਸਿੱਧੀ ਆਨਲਾਈਨ ਕਿਸਾਨਾਂ ਦੇ ਖਾਤਿਆਂ ਵਿੱਚ ਜਮਾਂ ਕਰਵਾਈ ਜਾਵੇਗੀ। ਇਹ ਜਾਣਕਾਰੀ ਸ਼੍ਰੀ ਜਸਕਿਰਨ ਸਿੰਘ, ਆਈ.ਏ.ਐਸ, ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਇਸ ਮੌਕੇ ਜ਼ਿਲਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਵੀ ਹਾਜਰ ਸਨ। ਉਨਾਂ ਕਿਹਾ ਕਿ ਕਿ ਕਣਕ ਦਾ ਸਬਸਿਡੀ ਵਾਲਾ ਬੀਜ ਲੈਣ ਦੇ ਚਾਹਵਾਨ ਕਿਸਾਨ ਨਿਰਧਾਰਿਤ ਫਾਰਮ (ਅਨੁਲੱਗ-ਅ) ਆਪਣੀ ਫੋੋਟੋੋ ਲਗਾ ਕੇ ਪਿੰਡ ਦੇ ਸਰਪੰਚ/ਨੰਬਰਦਾਰ/ਐਮ.ਸੀ ਤੋੋਂ ਤਸਦੀਕ ਕਰਵਾਉਣ ਉਪਰੰਤ ਸਬੰਧਤ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਮਿਤੀ 26-10-2015 ਤੱਕ ਜਮਾਂ ਕਰਵਾ ਸਕਦੇ ਹਨ ਕਿਉਕਿ ਇਸ ਵਾਰ ਸਬਸਿਡੀ ਦੀ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ (ਆਨਲਾਈਨ) ਜਮਾਂ ਹੋੋਣੀ ਹੈ,

ਇਸ ਲਈ ਕਿਸਾਨ ਵੀਰਾਂ ਨੂੰ ਸਬਸਿਡੀ ਵਾਲੇ ਨਿਰਧਾਰਿਤ ਫਾਰਮ ਜਮਾਂ ਕਰਵਾਉਣ ਸਮੇਂ ਆਪਣੀ ਫੋੋਟੋੋ, ਅਧਾਰ ਕਾਰਡ ਦੀ ਫੋੋਟੋੋ ਕਾਪੀ ਅਤੇ ਬੈਕ ਦੀ ਪਾਸਬੁੱਕ ਦੀ ਫੋੋਟੋੋ ਕਾਪੀ ਵੀ ਜਮਾਂ ਕਰਾਉਣੀ ਲਾਜ਼ਮੀ ਹੋੋਵੇਗੀ। ਇਹ ਕਣਕ ਦੇ ਬੀਜ਼ ਦੀ ਸਬਸਿਡੀ ਪ੍ਰਾਪਤ ਕਰਨ ਲਈ ਨਿਰਧਾਰਿਤ ਫਾਰਮ/ਬਿਨੈ-ਪੱਤਰ ਵਿਭਾਗ ਦੀ ਵੈਬਸਾਈਟ www.agripb.gov.in ਤੋੋਂ ਵੀ ਡਾਊਨਲੋੋਡ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕਣਕ ਦਾ ਇਹ ਸਬਸਿਡੀ ਪਹਿਲਾਂ ਢਾਈ ਏਕੜ ਤੱਕ ਜ਼ਮੀਨ ਮਾਲਕੀਅਤ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਜੇਕਰ ਸਬਸਿਡੀ ਵਾਲੀ ਰਾਸ਼ੀ ਬਚਦੀ ਹੋੋਈ ਤਾਂ ਬਾਅਦ ਵਿੱਚ 5 ਏਕੜ ਜਾਂ ਇਸ ਤੋੋ ਵੱਧ ਜ਼ਮੀਨ ਵਾਲੇ ਕਿਸਾਨਾਂ ਨੂੰ ਵੀ ਮੁਹੱਈਆ ਕਰਵਾਇਆ ਜਾਵੇਗਾ। ਉਨਾਂ ਅੱਗੇ ਕਿਹਾ ਕਿ ਆਖ਼ਰੀ ਮਿਤੀ 26-10-2015 ਤੱਕ ਜਮਾਂ ਹੋੋਏ ਫਾਰਮਾਂ ਵਿੱਚੋੋਂ ਯੋੋਗ ਪਾਏ ਗਏ ਕਿਸਾਨਾਂ ਨੂੰ ਬੀਜ਼ ਖ੍ਰੀਦਣ ਦੇ ਪਰਮਿਟ ਸਬੰਧਤ ਬਲਾਕ ਖੇਤੀਬਾੜੀ ਅਫ਼ਸਰਾਂ ਵੱਲੋੋ ਜਾਰੀ ਕੀਤੇ ਜਾਣਗੇ, ਜਿਸ ਦੇ ਅਧਾਰ ਤੇ ਕਿਸਾਨ ਵੀਰ ਜ਼ਿਲੇ ਦੇ ਕਿਸੇ ਵੀ ਅਧਿਕਾਰਿਤ ਸਹਿਕਾਰੀ ਅਦਾਰੇ ਜਾਂ ਡੀਲਰ ਤੋੋਂ ਕਣਕ ਦਾ ਸਿਰਫ਼ ਤਸਦੀਕਸ਼ੁਦਾ(ਸਰਟੀਫਾਈਡ) ਬੀਜ਼ ਖ੍ਰੀਦਣ ਉਪਰੰਤ ਬੀਜ਼ ਖ੍ਰੀਦਣ ਦੇ ਬਿੱਲਾਂ ਦੀ ਕਾਪੀ ਸਬੰਧਤ ਬਲਾਕ ਖੇਤੀਬਾੜੀ ਅਫ਼ਸਰਾਂ ਦੇ ਬਲਾਕ ਦਫ਼ਤਰਾਂ ਵਿਚ ਜਮਾਂ ਕਰਵਾਉਣਗੇ ਤਾਂ ਜੋੋ ਸਬਸਿਡੀ ਵਾਲੀ ਰਕਮ ਉਨਾਂ ਦੇ ਖਾਤਿਆਂ ਵਿਚ ਸਿੱਧੀ ਜਮਾਂ ਕਰਵਾਈ ਜਾ ਸਕੇ। ਉਨਾਂ ਦੱਸਿਆ ਕਿ ਆਰ.ਕੇ.ਵੀ.ਵਾਈ ਤਹਿਤ 5 ਪ੍ਰਤੀਸ਼ਤ ਬੀਜ਼ ਸਬਸਿਡੀ ਵਾਲੀ ਰਕਮ ਅਨਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਲਈ ਰਾਖ਼ਵੀਂ ਹੈ। ਇਸ ਲਈ ਉਪਰੋੋਕਤ ਕੈਟਾਗਰੀ ਨਾਲ ਸਬੰਧ ਰੱਖਣ ਵਾਲੇ ਕਿਸਾਨ ਵੀਰ ਇਹ ਕਣਕ ਦਾ ਸਬਸਿਡੀ ਵਾਲਾ ਬੀਜ਼ ਪ੍ਰਾਪਤ ਕਰਨ ਦੇ ਯੋਗ ਹੋੋਣਗੇ। ਇਸ ਸਮੇਂ ਜ਼ਿਲਾ ਖੇਤੀਬਾੜੀ ਅਫ਼ਸਰ ਦੇ ਨਾਲ ਖੇਤੀਬਾੜੀ ਵਿਭਾਗ ਦੇ ਡਾ: ਗੁਰਪ੍ਰੀਤ ਸਿੰਘ, ਡਾ: ਜਸਵੀਰ ਸਿੰਘ ਗੁੰਮਟੀ ਅਤੇ ਡਾ: ਕਰਨਜੀਤ ਸਿੰਘ ਪੀ.ਡੀ.ਆਦਿ ਹਾਜ਼ਰ ਸਨ।

Must Share With Your Friends...!

Comments

comments