ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਐਕਸ ਟ੍ਰੈਨੀ ਸੰਮੇਲਨ ਦਾ ਆਯੋਜਨ
Templates by BIGtheme NET

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਐਕਸ ਟ੍ਰੈਨੀ ਸੰਮੇਲਨ ਦਾ ਆਯੋਜਨ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ, ਕ੍ਰਿਸ਼ੀ ਵਿਗਿਆਨ ਕੇਂਦਰ, ਗੋਨੇਆਣਾ ਸ਼੍ਰੀ ਮੁਕਤਸਰ ਸਾਹਿਬ ਵੱੱੱੱੱੱੱੱਲਂੋ ਅੱਜ ਆਪਣੇ ਕੈੰਪਸ ਵਿਚ ਐਕਸ-ਟ੍ਰੈਨੀ ਸੰਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਗਭਗ 200 ਸਿਖਲਾਈ ਲੈ ਚੁਕੇ ਸਿਖਿਆਰਥੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਐੱਨ. ਐੱਸ. ਧਾਲੀਵਾਲ, ਐਸੋਸਿਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਨੇ ਕੀਤੀ। ਉਹਨਾਂ ਨੇ ਆਪਣੇ ਸੰਬੌਧਨ ਦੌਰਾਨ ਕਿਹਾ ਕਿ ਪੇਂਡੂ ਨੌਜਵਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੌਂ ਚਲਾਏ ਜਾ ਰਹੇ ਕਿੱਤਾ ਮੁੱਖੀ ਕੋਰਸਾਂ ਤੋਂ ਵੱਧ ਤੋਂ ਵੱਧ ਲਾਭ ਉਠਾਉਣਾ ਚਹੀਦਾ ਹੈ ਇਸ ਸੰਮੇਲਨ ਦੌਰਾਨ ਆਏ ਹੋਏ ਸਿਖਿਆਰਥੀਆਂ ਨੂੰ ਸਰਟੀਫੀਕੇਟ ਵੱਢੇ ਗਏ । ਸਿਖਲਾਈ ਲੈਣ ਤੋਂ ਬਾਅਦ ਸਹਾਇਕ ਧੰਦੇ ਸ਼ੁਰੂ ਕਰ ਚੁੱਕੇ ਸਿਖਿਆਰਥੀਆਂ ਵਲੋਂ ਆਪਣੇ ਤਜਰਬੇ ਸਾਂਝੇ ਕੀਤੇ ਗਏ। ਗੁਰਮੇਲ ਸਿੰਘ ਸੰਧੂ ਸਹਾਇਕ ਪ੍ਰਫੈਸਰ (ਪੌਦ ਸੁਰੱਖਿਆ) ਵਲੋਂ ਸ਼ਹਿਦ ਦੀਆਂ ਮੱਖੀਆਂ ਅਤੇ ਖੂੰਬਾ ਦਾ ਧੰਦਾ ਸ਼ੁਰੂ ਕਰ ਚੁਕੇ ਸਿਖਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕੀਤਾ ਗਿਆ । ਇਸ ਸੰਮੇਲਨ ਦੌਰਾਨ ਬਲਕਰਨ ਸਿੰਘ ਸੰਧੂ ਸਹਾਇਕ ਪ੍ਰਫੈਸਰ (ਫਸਲ ਵਿਗਿਆਨ), ਅਜੈ ਕੁਮਾਰ, ਸਹਾਇਕ ਪ੍ਰਫੈਸਰ (ਭੂਮੀ ਵਿਗਿਆਨ) ਅਤੇ ਡਾ. ਮਧੂ ਸ਼ੈਲੀ ਵੀ ਹਾਜਿਰ ਸਨ । ਸਟੇਜ ਦਾ ਸੰਚਾਲਨ ਕਰਦੇ ਹੋਏ ਡਾ.ਕਰਮਜੀਤ ਸ਼ਰਮਾ, ਸਹਿਯੋਗੀ ਪ੍ਰਫੈਸਰ (ਪਸਾਰ ਸਿੱਖਿਆ) ਨੇ ਹਰ ਕਿਸਾਨ ਨੂੰ ਘਰੇਲੂ ਬਗੀਚੀ ਬਨਾਉਣ ਲਈ ਪ੍ਰੇਰਿਆ। ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਖੇਤੀ ਸਾਹਿਤ ਆਪ ਪੜ੍ਹਨ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਕਿਹਾ।

Must Share With Your Friends...!

Comments

comments

Leave a Reply

Your email address will not be published. Required fields are marked *

*