ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਲਈ ਹਫ਼ਤਾਵਾਰੀ ਖੇਤੀ ਸਲਾਹ ਜਾਰੀ
Templates by BIGtheme NET

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਲਈ ਹਫ਼ਤਾਵਾਰੀ ਖੇਤੀ ਸਲਾਹ ਜਾਰੀ

Must Share With Your Friends...!

ਕਿਸਾਨਾਂ ਨੂੰ ਲਗਾਤਾਰ ਖੇਤਾਂ ਦਾ ਨੀਰਿਖਣ ਕਰਦੇ ਰਹਿਣ ਦੀ ਸਲਾਹ
 ਕੀੜੇ ਅਤੇ ਬਿਮਾਰੀਆਂ ਦਾ ਹਮਲਾ ਦਿਖਾਈ ਦੇਣ ਤੇ ਉਚਿਤ ਦਵਾਈ ਦੀ ਚੋਣ ਕਰਨ ਲਈ ਕਿਹਾ
ਸ੍ਰੀ ਮੁਕਤਸਰ ਸਾਹਿਬ,  ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨਾਂ ਲਈ ਅਗਾਮੀ ਹਫਤੇ ਲਈ ਖੇਤੀਬਾੜੀ ਸਲਾਹ ਜਾਰੀ ਕੀਤੀ ਹੈ। ਕੇਂਦਰ ਦੇ ਡਿਪਟੀ ਡਾਇਰੈਕਟਰ ਡਾ: ਨਿਰਮਲ ਸਿੰਘ ਧਾਲੀਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਸਮੀ ਤਬਦੀਲੀਆਂ ਦੇ ਮੱਦੇਨਜ਼ਰ ਆਪਣੇ ਖੇਤਾਂ ਦਾ ਲਗਾਤਾਰ ਨੀਰਿਖਣ ਕਰਦੇ ਰਹਿਣ। ਉਨਾਂ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਆਮ ਤੌਰ ਤੇ ਖੁਸਕ ਰਹੇਗਾ ਅਤੇ ਮੌਸਮ ਵਿਚ ਕੋਈ ਵੱਡੀ ਤਬਦੀਲੀ ਦੀ ਕੋਈ ਵਿਸੇਸ਼ ਸੰਭਾਵਨਾ ਨਹੀਂ ਹੈ।
ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਉਨਾਂ ਨੇ ਕਿਹਾ ਕਿ ?ਫਸਲ ਨੂੰ ਲੋੜ ਅਨੁਸਾਰ ਪਾਣੀ ਲਗਾਓ ਅਤੇ ?ਪੱਤਿਆਂ ਦਾ ਝੁਲਸ ਰੋਗ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ ਅਦਲ ਬਦਲ ਕੇ ਬਲਾਈਟੌਕਸ  50 ਜਾਂ ਕੈਪਟਾਨ 83 (500 ਗ੍ਰਾਮ ਦਵਾਈ 200 ਲਿਟਰ ਪਾਣੀ ਵਿਚ) 15-20 ਦਿਨਾਂ ਦੇ ਵਕਫੇ ਤੋਂ ਦੋ ਤੋਂ ਤਿੰਨ ਛਿੜਕਾਅ ਕਰੋ। ਉਨਾਂ ਨੇ ਕਿਹਾ ਕਿ ਵੱਧ ਝਾੜ ਲੈਣ ਲਈ ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ 2 ਪ੍ਰਤੀਸ਼ਤ (2 ਕਿਲੋ 100 ਲਿਟਰ ਪਾਣੀ ਵਿਚ) ਘੋਲ ਦੇ ਇਕ ਇਕ ਹਫਤੇ ਦੇ ਵਕਫੇ ਤੇ ਛਿੜਕਾਅ ਕਰੋ। ਇਸੇ ਤਰਾਂ ?ਰਸ ਚੂਸਣ ਵਾਲੇ ਕੀੜੇ ਦਾ ਲਗਾਤਾਰ ਸਰਵੇਖਣ ਕਰਨ ਦੀ ਸਲਾਹ ਦਿੰਦਿਆਂ ਉਨਾਂ ਨੇ ਕਿਹਾ ਕਿ ਜੇਕਰ ਚਿੱਟੀ ਮੱਖੀ ਦੀ ਗਿਣਤੀ ਆਰਥਿਕ ਕਗਾਰ ਤੇ ਪਹੁੰਚ ਜਾਵੇ ਤਾਂ ਇਸ ਦੀ ਰੋਕਥਾਮ ਲਈ 800 ਮਿਲੀਲਿਟਰ ਇਥਿਆਨ / 600 ਮਿਲੀਲਿਟਰ ਟਰਾਈਜੋਫਾਸ / 200 ਗ੍ਰਾਮ ਪੋਲੋ /200 ਮਿਲੀਲਿਟਰ ਉਬਰਾਨ ਦਾ ਝਿੜਕਾਅ ਕਰਨਾ ਚਾਹੀਦਾ ਹੈ।
ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਲਾਹ ਦਿੰਦਿਆਂ ਉਨਾਂ ਨੇ ਕਿਹਾ ਕਿ ਜੇਕਰ ਝੋਨੇ ਦੇ ਤਣੇ ਦੁਆਲੇ ਅਤੇ ਪੱਤੇ ਦੇ ਝੁਲਸ ਰੋਗ ਬਿਮਾਰੀ ਦੀਆਂ ਨਿਸ਼ਾਨੀਆਂ ਝੋਨੇ ਵਿੱਚ ਨਜ਼ਰ ਆਉਣ ਤਾਂ ਇਸ ਦੀ ਰੋਕਥਾਮ ਲਈ ?ਫੌਲੀਕਰ 25 ਈ ਸੀ (ਟੈਬੂਕੋਨਾਜੋਲ) 200 ਮਿਲੀਲਿਟਰ ਜਾਂ ਟਿਲਟ 25 ਈ ਸੀ 200 ਮਿਲੀਲਿਟਰ ਜਾਂ ਨਟੀਵੋ-75 ਡਬਲਯੂ ਜੀ 80 ਗ੍ਰਾਮ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ। ਇਸੇ ਤਰਾਂ ਜੇਕਰ ?ਝੋਨੇ ਵਿਚ ਭੁਰੜ ਰੋਗ (ਬਲਾਸਟ) ਦੇ ਲੱਛਣ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ ਇੰਡੋਫਿਲ ਜ਼ੈਡ-78 (ਜ਼ਿਨੇਬ) 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*