ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਫੁਲਕਾਰੀ ਕਲਾ ਨੂੰ ਪੂਨਰਜੀਵਤ ਕਰਨ ਦੀ ਪਹਿਲ
Templates by BIGtheme NET

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਫੁਲਕਾਰੀ ਕਲਾ ਨੂੰ ਪੂਨਰਜੀਵਤ ਕਰਨ ਦੀ ਪਹਿਲ

Must Share With Your Friends...!

– ਫੁਲਕਾਰੀ ਕਲਾ: ਕਿੱਤਾ ਵੀ, ਵਿਰਾਸਤ ਦੀ ਸੰਭਾਲ ਵੀ
– ਪੰਜਾਬੀ ਰੀਤੀ ਰਵਾਜਾਂ ਦਾ ਅਨਿਖੜਵਾਂ ਅੰਗ ਹੈ ਫੁਲਕਾਰੀ
– ਰਿਵਾਇਤੀ ਫੁੱਲਕਾਰੀ ਦੀ ਕਢਾਈ ਸੰਬੰਧੀ ਸਿਖਲਾਈ ਕੋਰਸ ਦਾ ਆਯੋਜਨ
ਸ੍ਰੀ ਮੁਕਤਸਰ ਸਾਹਿਬ, ਕ੍ਰਿਸ਼ੀ ਵਿਗਿਆਨ ਕੇਂਦਰ, ਗੋਨੇਆਣਾ, ਸ਼੍ਰੀ ਮੁਕਤਸਰ ਸਾਹਿਬ ਵੱੱੱੱੱੱੱੱਲੋਂ ਪੰਜਾਬੀ ਦੀ ਰਵਾਇਤੀ ਫੁਲਕਾਰੀ ਕਲਾ ਨੂੰ ਪੂਨਰਜੀਵਤ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਇਸ ਲਈ ਕੇਂਦਰ ਵੱਲੋਂ ਫੁਲਕਾਰੀ ਦੀ ਕੱਢਾਈ ਸਬੰਧੀ ਸਿਖਲਾਈ ਆਰੰਭ ਕੀਤੀ ਗਈ ਹੈ। ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਐੱਨ. ਐੱਸ. ਧਾਲੀਵਾਲ ਆਖਦੇ ਹਨ ਕਿ ਫੁਲਕਾਰੀ ਕਲਾ ਜਿੱਥੇ ਪੰਜਾਬੀ ਦੀ ਅਮੀਰ ਵਿਰਾਸਤ ਦਾ ਹਿੱਸਾ ਹੈ ਉੱਥੇ ਹੀ ਫੁਲਕਾਰੀ ਕੱਢਾਈ ਲੜਕੀਆਂ ਲਈ ਇਕ ਸਵੈ ਰੁਜਗਾਰ ਦਾ ਵੀ ਸਾਧਨ ਹੈ ਕਿਉਂਕਿ ਫੁਲਕਾਰੀ ਦੀ ਪੰਜਾਬ ਤੋਂ ਬਿਨਾਂ ਵਿਦੇਸ਼ ਵਿਚ ਵੀ ਮੰਗ ਹੈ। ਫੁਲਕਾਰੀ ਪੰਜਾਬੀਆਂ ਦੇ ਅਨੇਕਾਂ ਰੀਤੀ ਰਿਵਾਜਾਂ ਦੌਰਾਨ ਔਰਤਾਂ ਵੱਲੋਂ ਵਰਤੀ ਜਾਂਦੀ ਹੈ ਇਸ ਕਾਰਨ ਫੁਲਕਾਰੀ ਦੀ ਮੰਗ ਲਗਾਤਾਰ ਬਣੀ ਰਹਿੰਦੀ ਹੈ। ਇਸੇ ਲਈ ਮਿਤੀ 20 ਜੁਲਾਈ ਤੋਂ 7 ਅਗਸਤ 2015 ਤੱਕ ਕ੍ਰਿਸ਼ੀ ਵਿਗਿਆਨ ਕੇਂਦਰ, ਗੋਨੇਆਣਾ ਵਿਖੇ ਰਿਵਾਇਤੀ ਫੁੱਲਕਾਰੀ ਦੀ ਕਢਾਈ ਸੰਬੰਧੀ ਸਿਖਲਾਈ ਕੋਰਸ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ 17 ਲੜਕੀਆਂ ਨੇ ਭਾਗ ਲਿਆ। ਫੁੱਲਕਾਰੀ ਦੀ ਕਢਾਈ ਦੇ ਕਿੱਤੇ ਨੂੰ ਸਵੈ ਰੋਜਗਾਰ ਦੇ ਤੌਰ ਤੇ ਅਪਣਾ ਕੇ ਪੇਂਡੂ ਲੜਕੀਆਂ ਆਪਣਾ ਜੀਵਨ ਪੱਧਰ ਉੱਚਾ ਚੁਕ ਸਕਣਗੀਆਂ। ਫੁੱਲਕਾਰੀ ਕਿਸੇ ਸਮੇਂ ਪੰਜਾਬੀ ਸਭਿਆਚਾਰ ਦਾ ਅਨਿਖੜਵਾਂ ਅੰਗ ਸੀ ਪਰ ਸਮੇਂ ਦੀ ਚਾਲ ਅਨੁਸਾਰ ਇਹ ਕਿੱਤਾ ਹੌਲੀ-ਹੌਲੀ ਸਾਡੇ ਸਮਾਜ ਵਿਚੋਂ ਅਲੋਪ ਹੁੰਦਾ ਜਾ ਰਿਹਾ ਹੈ। ਇਸ ਨੂੰ ਪੁਨਰਜੀਵਤ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਗੋਨੇਆਣਾ ਵਲੋਂ ਇਸ ਸਿਖਲਾਈ ਦਾ ਆਯੋਜਨ ਕੀਤਾ ਗਇਆ । ਇਸ ਸਿਖਲਾਈ ਕੋਰਸ ਦੌਰਾਨ ਮੈਡਮ ਚਰਨਜੀਤ ਕੌਰ ਵੱਲੋਂ ਪਹਿਲੇ 2 ਦਿਨ ਲੜਕੀਆਂ ਨਾਲ ਰਵਾਇਤੀ ਫੁੱਲਕਾਰੀ ਦੀ ਕਢਾਈ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਅੱਗੇ ਇਸ ਸਿਖਲਾਈ ਕੋਰਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮੁੱਖ ਉਦੇਸ਼ “ਹੱਥੀਂ ਕੰਮ ਕਰਕੇ ਸਿੱਖਣ” ਅਨੁਸਾਰ ਲੜਕੀਆਂ ਤੋਂ ਕਢਾਈ ਦਾ ਕੰਮ ਆਪਣੀ ਦੇਖ-ਰੇਖ ਹੇਠ ਕਰਵਾਇਆ ਅਤੇ ਉਹਨਾਂ ਵੱਲੋਂ ਕੀਤੀਆਂ ਗਲਤੀਆ ਤੋਂ ਜਾਣੂ ਕਰਵਾਇਆ। ਸਿਖਿਆਰਥੀ ਲੜਕੀਆਂ ਵਲੋਂ 15 ਫੁੱਲਕਾਰੀਆਂ ਤਿਆਰ ਕੀਤੀਆਂ ਗਈਆਂ । ਇਸ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਦੌਰਾਨ ਡਾ. ਐੱਨ. ਐੱਸ. ਧਾਲੀਵਾਲ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਨੇ ਸਿਖਿਅਤ ਲੜਕੀਆਂ ਨੂੰ ਕਿਹਾ ਕਿ ਇਸ ਕਿੱਤੇ ਨੂੰ ਮੁੱਖ ਤੌਰ ਤੇ ਅਪਣਾਊਣ ਨਾਲ ਉਹ ਅਪਨੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਦੀਆਂ ਹਨ। ਇਸ ਕਾਰਜ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਉਹਨਾਂ ਵਲੋਂ ਤਿਆਰ ਕੀਤੀਆਂ ਫੁੱਲਕਾਰੀਆਂ ਦੀ ਵੱਖ-2 ਸਕੂਲਾਂ ਅਤੇ ਕਿਸਾਨ ਮੇਲਿਆਂ ਵਿਚ ਨੁੰਮਾਇਸ਼ਾਂ ਲਗਾ ਕੇ ਇਸ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਉਹਨਾ ਦੀ ਮਦਦ ਕਰੇਗਾ। ਉਨਾਂ ਕਿਹਾ ਕਿ ਭੱਵਿਖ ਵਿਚ ਅਜਿਹੋ ਹੋਰ ਸਿਖਲਾਈ ਕੈਂਪ ਲਗਾ ਕੇ ਫੁਲਕਾਰੀ ਦੀ ਕੱਢਾਈ ਸਬੰਧੀ ਸਿਖਲਾਈ ਦਿੱਤੀ ਜਾਵੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*