ਖਡੂਰ ਸਾਹਿਬ ਉਪ ਚੋਣ ਜਿੱਤ ਲਈ ਹਲਕੇ ਦੇ ਲੋਕਾਂ ਨੂੰ ਵਧਾਈ ਸੁਖਬੀਰ ਸਿੰਘ ਬਾਦਲ
Templates by BIGtheme NET

ਖਡੂਰ ਸਾਹਿਬ ਉਪ ਚੋਣ ਜਿੱਤ ਲਈ ਹਲਕੇ ਦੇ ਲੋਕਾਂ ਨੂੰ ਵਧਾਈ ਸੁਖਬੀਰ ਸਿੰਘ ਬਾਦਲ

Must Share With Your Friends...!

 – ਲੋਕਾਂ ਨੇ ਕਾਂਗਰਸ ਅਤੇ ਆਪ ਨੂੰ ਵਿਖਾਇਆ ਸ਼ੀਸ਼ਾ
 – 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਪੰਜਾਬ ਦੇ ਲੋਕ ਵਿਕਾਸ ਦੇ ਹਕ ਵਿਚ ਖੜਣਗੇ
 – ਵਿਕਾਸ ਅਤੇ ਕੀਤੇ ਕੰਮ ਦੀ ਕਾਰਗੁਜਾਰੀ ਹੀ ਹੋਵੇਗਾ ਮੁੱਖ ਚੋਣ ਮੁੱਦਾ
 – ਕਾਂਗਰਸ ਅਤੇ ਆਪ ਮੁੱਦਾ ਹੀਨ ਪਾਰਟੀਆਂ
 – ਅਗਲੇ ਪੰਜ ਸਾਲਾਂ ਵਿਚ ਪੰਜਾਬ ਦੇ ਸਾਰੇ 13 ਹਜਾਰ ਪਿੰਡਾਂ ਦੀਆਂ ਗਲੀਆਂ ਦੀ ਹੋਵੇਗੀ ਸੀਸੀ ਫਲੋਰਿੰਗ
 – ਉਪ ਮੁੱਖ ਮੰਤਰੀ ਨੇ ਲਿਆ ਲੰਬੀ ਹਲਕੇ ਵਿਚ ਵਿਕਾਸ ਕਾਰਜਾਂ ਦਾ ਜਾਇਜ਼ਾ
ਲੰਬੀ, ਸ੍ਰੀ ਮੁਕਤਸਰ ਸਾਹਿਬ, 16 ਫਰਵਰੀ :ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰੰਘ ਬਾਦਲ ਨੇ ਖਡੂਰ ਸਾਹਿਬ ਉਪ ਚੋਣ ਦੇ ਨਤੀਜੇ ਲਈ ਹਲਕੇ ਦੇ ਵੋਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਪੰਜਾਬ ਦੇ ਲੋਕ ਇਸੇ ਤਰਾਂ ਵਿਕਾਸ ਦੇ ਹੱਕ ਵਿਚ ਖੜਣਗੇ ਅਤੇ ਅਕਾਲੀ ਭਾਜਪਾ ਗਠਜੋੜ ਆਪਣੀ ਕਾਰਗੁਜਾਰੀ ਦੇ ਅਧਾਰ ਤੇ ਹੀ ਚੋਣ ਮੈਦਾਨ ਵਿਚ ਨਿਤਰੇਗਾ।
c616bfc7-723c-466e-bb1b-0befad21bd4b
ਉਹ ਅੱਜ ਇੱਥੇ ਲੰਬੀ ਵਿਧਾਨ ਸਭਾ ਹਲਕੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਹਲਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਹ ਭਰਮ ਪਾਲਦਿਆਂ ਖਡੂਰ ਸਾਹਿਬ ਉਪ ਚੋਣ ਦਾ ਬਾਈਕਾਟ ਕੀਤਾ ਸੀ ਕਿ ਸਾਇਦ ਲੋਕ ਵੀ ਇੰਨਾਂ ਚੋਣਾਂ ਦਾ ਬਾਈਕਾਟ ਕਰਣਗੇ ਪਰ ਇਸ ਹਲਕੇ ਦੇ ਸੁਚੇਤ ਲੋਕਾਂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ ਵਿਚ ਫੈਸਲਾਕੁੰਨ ਨਿਰਣਾ ਦੇ ਕੇ ਅਜਿਹੀਆਂ ਵਿਰੋਧੀ ਪਾਰਟੀਆਂ ਨੂੰ ਉਨਾਂ ਦੀ ਹੋਂਦ ਸਬੰਧੀ ਸੀਸ਼ਾ ਵਿਖਾ ਦਿੱਤਾ ਹੈ। ਉਨਾਂ ਕਿਹਾ ਕਿ ਖਡੂਰ ਸਾਹਿਬ ਉਪ ਚੋਣ ਵਿਚ ਅਕਾਲੀ ਦਲ ਦੇ ਊਮੀਦਵਾਰ ਦੀ 65000 ਤੋਂ ਵੱਧ ਵੋਟਾਂ ਨਾਲ ਜਿੱਤ ਨੇ ਇਕ ਵਾਰ ਫਿਰ ਇਸ ਗੱਲ ਤੇ ਮੋਹਰ ਲਗਾਈ ਹੈ ਕਿ ਪੰਜਾਬ ਦੇ ਲੋਕ ਸੂਬੇ ਦੇ ਵਿਕਾਸ ਨੂੰ ਤਰਜੀਹ ਦਿੰਦੇ ਹਨ। ਇਸ ਲਈ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੀ ਸੋ੍ਰਮਣੀ ਅਕਾਲੀ ਦਲ ਦੀ ਸਰਕਾਰ ਪਿੱਛਲੇ 9 ਸਾਲ ਵਿਚ ਕੀਤੇ ਵਿਕਾਸ ਕਾਰਜਾਂ ਦੇ ਅਧਾਰ ਤੇ ਹੀ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿਚ ਜਾਵੇਗੀ। ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਵਿਕਾਸ ਹੀ ਉਨਾਂ ਦਾ ਮੁੱਖ ਚੋਣ ਮੁੱਦਾ ਹੋਵੇਗਾ ਅਤੇ ਅਕਾਲੀ ਭਾਜਪਾ ਗਠਜੋੜ ਤੀਜੀ ਵਾਰ ਪੰਜਾਬ ਵਿਚ ਆਪਣੀ ਪੂਰਨ ਬਹੁਮਤ ਨਾਲ ਸਰਕਾਰ ਬਣਾਏਗਾ।
ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਹਾਂ ਕੋਲ ਹੀ ਕੋਈ ਮੁੱਦਾ ਨਹੀਂ ਹੈ ਇਸ ਲਈ ਇਹ ਦੋਨੇਂ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਝੂਠੀਆਂ ਗੱਲਾਂ ਕਰਕੇ ਕਦੇ ਸਫਲ ਨਾ ਹੋਣ ਵਾਲੇ ਯਤਨ ਕਰ ਰਹੀਆਂ ਹਨ। ਉਨਾਂ ਨੇ ਕਿਹਾ ਕਿ ਵਿਰੋਧੀ ਪੰਜਾਬ ਦੀ ਆਰਥਿਕਤਾ ਅਤੇ ਨਸ਼ਿਆਂ ਸਬੰਧੀ ਤੱਥਾਂ ਤੋ ਰਹਿਤ ਕੂੜ ਪ੍ਰਚਾਰ ਕਰ ਰਹੇ ਹਨ। ਪੰਜਾਬ ਵਿਚ ਵੱਡੇ ਪੱਧਰ ਤੇ ਹੋ ਰਿਹਾ ਵਿਕਾਸ ਆਪਣੇ ਆਪ ਵਿਚ ਹੀ ਖਜਾਨੇ ਦੀ ਮਜਬੂਤ ਸਥਿਤੀ ਦਾ ਸੱਚ ਬਿਆਨ ਕਰ ਰਿਹਾ ਹੈ ਜਦ ਕਿ ਨਸ਼ਿਆਂ ਸਬੰਧੀ ਵੀ ਤਾਜਾ ਸਰਵੇਖਣਾਂ ਵਿਚ ਇਹ ਤੱਥ ਸਾਹਮਣੇ ਆਇਆ ਹੈ ਕਿ ਪੰਜਾਬ ਵਿਚ ਨਸ਼ਾ ਦੁਜੇ ਸੂਬਿਆਂ ਦੇ ਮੁਕਾਬਲੇ ਕਿਤੇ ਘੱਟ ਹੈ ਅਤੇ ਪੰਜਾਬ ਸਰਕਾਰ ਇਸ ਬੁਰਾਈ ਦੇ ਖਾਤਮੇ ਲਈ ਨਾ ਕੇਵਲ ਪੰਜਾਬ ਸਗੋਂ ਪੂਰੇ ਭਾਰਤ ਦੀ ਲੜਾਈ ਲੜ ਰਹੀ ਹੈ।
ਵਿਕਾਸ ਦੀ ਗੱਲ ਕਰਦਿਆਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਐਲਾਣ ਕੀਤਾ ਕਿ ਆਉਣ ਵਾਲੇ ਪੰਜ ਸਾਲਾਂ ਵਿਚ ਪੰਜਾਬ ਦੇ ਪਿੰਡਾਂ ਦੇ ਵਿਕਾਸ ਨੂੰ ਵਿਸੇਸ਼ ਤਰਜੀਹ ਦਿੱਤੀ ਜਾਵੇਗੀ ਅਤੇ ਸੂਬੇ ਦੇ ਸਾਰੇ ਹੀ 13000 ਪਿੰਡਾਂ ਦੀਆਂ ਗਲੀਆਂ ਸੀਮੇਂਟ ਦੀਆਂ ਬਣਾਈਆਂ ਜਾਣਗੀਆਂ। ਇਸੇ ਤਰਾਂ ਹੀ ਸੂਬੇ ਦੇ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਸੂਬਾ ਸਰਕਾਰ ਵੱਲੋਂ ਇਸ ਸਾਲ 1.20 ਲੱਖ ਸਰਕਾਰੀ ਨੌਕਰੀਆਂ ਵਿਚ ਭਰਤੀ ਵੀ ਕੀਤੀ ਜਾਵੇਗੀ।
ਲੰਬੀ ਹਲਕੇ ਦੇ ਪਿੰਡਾਂ ਡੱਬਵਾਲੀ ਢਾਬ, ਗੁਰੂਸਰ, ਖੇਮਾਖੇੜਾ, ਲੁਹਾਰਾ, ਪਿੰਡ ਕਿਲਿਆਂ ਵਾਲੀ ਆਦਿ ਵਿਚ ਗਲੀਆਂ ਦੀ ਹੋ ਰਹੀ ਸੀ. ਸੀ. ਫਲੋਰਿੰਗ ਦੇ ਕੰਮ ਦਾ ਮੌਕੇ ਤੇ ਪੁੱਜ ਕੇ ਜਾਇਜ਼ਾ ਲੈਂਦਿਆਂ ਉਪ ਮੁੱਖ ਮੰਤਰੀ ਨੇ ਪਿੰਡ ਵਾਸੀਆਂ ਨੂੰ ਜਿੱਥੇ ਨਿਰਮਾਣ ਕਾਰਜਾਂ ਦੀ ਨਿਗਰਾਨੀ ਖੁਦ ਕਰਨ ਦਾ ਸੱਦਾ ਦਿੱਤਾ ਉਥੇ ਹੀ ਐਲਾਣ ਕੀਤਾ ਕਿ ਇਸ ਸਾਲ ਹਲਕੇ ਦੇ ਸਾਰੇ ਹੀ ਪਿੰਡਾਂ ਵਿਚ ਗਲੀਆਂ ਦੀ ਸੀ. ਸੀ. ਫਲੋਰਿੰਗ ਦਾ ਪ੍ਰੋਜੈਕਟ ਮੁਕੰਮਲ ਕਰ ਦਿੱਤਾ ਜਾਵੇਗਾ। ਇਸੇ ਤਰਾਂ ਉਨਾਂ ਨੇ ਪਿੰਡਾਂ ਦੀਆਂ ਫਿਰਨੀਆਂ ਵੀ ਸੀ.ਸੀ. ਫਲੋਰਿੰਗ ਨਾਲ ਬਣਾਉਣ ਦਾ ਵੀ ਐੈਲਾਣ ਕੀਤਾ। ਉਨਾਂ ਨੇ ਵਿਕਾਸ ਏਂਜਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੀ. ਸੀ. ਫਲੋਰਿੰਗ ਤੋਂ ਪਹਿਲਾਂ ਪੀਣ ਵਾਲੇ ਪਾਣੀ ਦੀਆਂ ਜਮੀਨਦੋਜ਼ ਪਾਈਪਾਂ ਪਾ ਦਿੱਤੀਆਂ ਜਾਣ ਅਤੇ ਰੁੱਖ ਲਗਾਉਣ ਲਈ ਵੀ ਥਾਂ ਛੱਡੀ ਜਾਵੇ। ਇਸੇ ਤਰਾਂ ਉਨਾਂ ਨੇ ਪਿੰਡਾਂ ਵਿਚ ਸੋਲਰ ਸਟਰੀਟ ਲਾਈਟਾਂ ਲਗਾਉਣ ਦੀਆਂ ਹਦਾਇਤਾਂ ਵੀ ਸਬੰਧਤ ਵਿਭਾਗਾਂ ਨੂੰ ਦਿੱਤੀਆਂ। ਇੱਥੇ ਜ਼ਿਕਰਯੋਗ ਹੈ ਕਿ ਇਸ ਸਮੇਂ ਹਲਕੇ ਵਿਚ 30 ਪਿੰਡਾਂ ਵਿਚ ਗਲੀਆਂ ਨਾਲੀਆਂ ਦਾ ਕੰਮ ਚੱਲ ਰਿਹਾ ਹੈ।
ਇਸ ਮੌਕੇ ਉਨਾਂ ਨਾਲ ਹੋਰਨਾਂ ਤੋਂ ਇਲਾਵਾ ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਲੰਬੀ ਸਰਕਲ ਦੇ ਪ੍ਰਧਾਨ ਸ: ਅਵਤਾਰ ਸਿੰਘ ਵਣਵਾਲਾ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਚੇਅਰਮੈਨ ਸ: ਕੁਲਵਿੰਦਰ ਸਿੰਘ ਭਾਈ ਕਾ ਕੇਰਾ, ਮੁੱਖ ਮੰਤਰੀ ਦੇ ਵਿਸੇਸ਼ ਕਾਰਜ ਅਫ਼ਸਰ ਸ: ਗੁਰਚਰਨ ਸਿੰਘ ਤੇ ਸ: ਬਲਕਰਨ ਸਿੰਘ, ਹਲਕਾ ਗਿੱਦੜਬਾਹਾ ਦੇ ਇੰਚਾਰਜ ਸ: ਹਰਦੀਪ ਸਿੰਘ ਡਿੰਪੀ ਢਿੱਲੋਂ, ਸ: ਪਰਮਿੰਦਰ ਸਿੰਘ ਕੋਲਿਆਂ ਵਾਲੀ, ਸ: ਮਨਦੀਪ ਸਿੰਘ ਪੱਪੀ ਤਰਮਾਲਾ, ਸ: ਅਕਾਸ਼ਦੀਪ ਸਿੰਘ ਮਿੱਡੂਖੇੜਾ, ਸ: ਜਸਵਿੰਦਰ ਸਿੰਘ ਧੌਲਾ, ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ, ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ, ਐਸ.ਡੀ.ਐਮ. ਸ੍ਰੀ ਵਿਸੇਸ਼ ਸਾਰੰਗਲ ਆਦਿ ਵੀ ਉਨਾਂ ਦੇ ਨਾਲ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*