ਖੁਦ-ਖੁਸ਼ੀ ਜਾਂ ਖੁਦਕੁਸ਼ੀ
Templates by BIGtheme NET

ਖੁਦ-ਖੁਸ਼ੀ ਜਾਂ ਖੁਦਕੁਸ਼ੀ

Must Share With Your Friends...!

ਪਿੰਡ ਆਸਾ ਬੁੱਟਰ ‘ਚ ਮਨੋਜ ਕੁਮਾਰ ਦੇ ਘਰ ‘ਚ ਰਹਿੰਦਾ ਇਕਲੋਤਾ ਬੇਟਾ ਹਰੀਸ਼ ਸਵੇਰੇ ਸਵੇਰੇ ਕਿਸੇ ਦੋਸਤ ਦੇ ਵਿਆਹ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤੇ ਉਹਨਾਂ ਦੀ ਪਤਨੀ ਉਹਨਾਂ ਨੂੰ ਚਾਹ ਦੇਣ ਆਈ ਤਾਂ ਚਾਹ ਦੇ ਕੱਪ ਤੇ ਹੱਥ ਵੱਜਣ ਨਾਲ ਚਾਹ ਹਰੀਸ਼ ਦੀ ਕਮੀਜ਼ ਤੇ ਡੁੱਲ ਗਈ ।ਜਿਸ ਨਾਲ ਕਮੀਜ ਗੰਦੀ ਹੋਣ ਤੇ ਹਰੀਸ਼ ਆਪਣੀ ਪਤਨੀ ਤੇ ਗੁੱਸੇ ਹੋਣ ਲੱਗਿਆ।ਸਾਰੇ ਪਰਿਵਾਰ ਵਿੱਚ ਹੀ ਤੂੰ-ਤੂੰ ਮੈਂ ਮੈਂ ਕਰਦੇ ਹੀ ਕਲੇਸ਼ ਖੜ੍ਹਾ ਹੋ ਗਿਆ। ਅੱਕਿਆ ਸੜਿਆ ਹਰੀਸ਼ ਗੁੱਸੇ ਨਾਲ ਘਰ ਤੋਂ ਬਾਹਰ ਨਿਕਲ ਗਿਆ ।ਬਾਕੀ ਸਾਰੇ ਆਪਣੇ ਆਪਣੇ ਕੰਮ ਲੱਗ ਗਏ।

pic suicide

ਮੂਡ ਸਹੀ ਨਾ ਹੋਣ ਕਾਰਨ ਸ਼ਾਇਦ ਉਸ ਦੇ ਮਨ ‘ਚ ਆਇਆ ਕਿ ਮੇਰੇ ਮਰ ਜਾਣ ਤੇ ਹਰ ਰੋਜ ਦਾ ਪਰਿਵਾਰਕ ਝਗੜਾ ਖਤਮ ਹੋ ਜਾਏਗਾ।ਇਸੇ ਹੀ ਖਿਆਲ ਨੂੰ ਲੈ ਕੇ ਉਸਨੇ ਨਹਿਰ ‘ਚ ਛਾਲ ਮਾਰਨ ਦਾ ਕਦਮ ਚੁੱਕਣਾ ਜਾਇਜ ਸਮਝਿਆ ।ਘਰਦਿਆਂ ਨੇ ਹਰੀਸ਼ ਦੇ ਸਹੀ ਵਕਤ ਤੇ ਘਰ ਨਾ  ਪੁੱਜਣ ਤੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ।ਸਵੇਰੇ ਮਨੋਜ ਦੇ ਗੁਆਂਢੀ ਨੇ ਖਬਰ ਪੜ੍ਹੀ ਅਤੇ ਨਹਿਰ ‘ਚ ਛਾਲ ਮਾਰੇ ਜਾਣ ਬਾਰੇ ਮਨੋਜ ਨੂੰ ਸੂਚਿਤ ਕੀਤਾ।ਨਿੱਕੀ ਜਿਹੀ ਗੱਲ ਤੇ ਪਰਿਵਾਰ ਆਪਣਾ ਇਕਲੋਤਾ ਪੁੱਤਰ ਖੋ ਬੈਠਾ ਅਤੇ ਪਤਨੀ ਆਪਣਾ ਪਤੀ ਖੋ ਬੈਠੀ ।ਖੁਦਕੁਸ਼ੀ ਕਰਨ ਵਾਲੇ ਨੇ ਇੱਕ ਵਾਰ ਵੀ ਇਹ ਨਾ ਸੋਚਿਆ ਕਿ ਮੇਰੇ ਮਗਰੋ ਮੇਰੇ ਪਰਿਵਾਰ ਦਾ ਕੀ ਬਣੇਗਾ ? ਉਹ ਕਿਸ ਦੇ ਸਹਾਰੇ ਜੀਣਗੇ ? ਅੁੱਜਕੱਲ੍ਹ ਖੁਦ-ਖੁਸ਼ੀ ਪਾਉਣ ਨਾਲੋ ਖੁਦਕੁਸ਼ੀ ਕਰਨਾ ਆਸਾਨ ਹੋ ਗਿਆ ਹੈ ।

ਗੁਰਮੀਤ ਕੌਰ ‘ਮੀਤ’
ਮਲੋਟ,ਕੋਟਕਪੂਰਾ
ਪੰਜਾਬ
ermeet@rediffmail.com
ਮੋਬਾਇਲ :-+91-9878937020

Must Share With Your Friends...!

Comments

comments

Leave a Reply

Your email address will not be published. Required fields are marked *

*