ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪਿੰਡ ਕੈਂਪ ਲਗਾ ਕੇ ਚਿੱਟੀ ਮੁੱਖੀ ਦੀ ਰੋਕਥਾਮ ਲਈ ਜਾਣਕਾਰੀ ਦੇਣ ਦਾ ਸ਼ਿਲਸਿਲਾ ਜਾਰੀ
Templates by BIGtheme NET

ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪਿੰਡ ਕੈਂਪ ਲਗਾ ਕੇ ਚਿੱਟੀ ਮੁੱਖੀ ਦੀ ਰੋਕਥਾਮ ਲਈ ਜਾਣਕਾਰੀ ਦੇਣ ਦਾ ਸ਼ਿਲਸਿਲਾ ਜਾਰੀ

Must Share With Your Friends...!

– ਕਿਸਾਨ ਸਿਫਾਰਿਸ਼ ਕੀਤੀਆਂ ਸ੍ਰਪੇਆਂ ਹੀ ਕਰਨ
– ਇਕ ਤੋਂ ਵੱਧ ਕੀਟਨਾਸ਼ਕਾਂ ਦੇ ਮਿਸ਼ਰਣ ਨਾ ਕਰਨ ਦੀ ਸਲਾਹ
– ਕੀਟਨਾਸ਼ਕ ਦਾ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਕਰਨ ਦੀ ਸਲਾਹ
ਸ੍ਰੀ ਮੁਕਤਸਰ ਸਾਹਿਬ, ਮੁੱਖ ਮੰਤਰੀ, ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ, ਸ:ਮੰਗਲ ਸਿੰਘ ਸੰਧੂ ਡਾਇਰੈਕਟਰ ਖੇਤੀਬਾੜੀ ਪੰਜਾਬ ਦੀ ਰਹਿਨੁਮਾਈ ਹੇਠ ਅਤੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ, ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਚਿੱਟੀ ਮੱਖੀ ਦੇ ਹੋਏ ਭਿਆਨਕ ਹਮਲੇ ਨਾਲ ਨਜਿੱਠਣ ਲਈ ਅਤੇ ਕਿਸਾਨਾਂ ਨੂੰ ਹੌਸਲਾ ਤੇ ਸੇਧ ਦੇਣ ਲਈ ਜਿਲੇ ਵਿੱਚ 18 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਅਲਗ-ਅਲਗ ਮਾਹਿਰ ਸ਼ਾਮਿਲ ਹਨ। ਇਹ ਟੀਮਾਂ ਨਰਮੇ ਦੀ ਕਾਸ਼ਤ ਕਰਨ ਵਾਲੇ ਸਾਰੇ ਪਿੰਡਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਜਾਗਰੁਕਤਾ ਕੈਪ ਲਗਾ ਕੇ ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਨੂੰ ਕਾਬੂ ਕਰਨ ਲਈ ਸੇਧਾਂ ਦੇ ਰਹੀਆਂ ਹਨ।

ਇਸੇ ਮੁੰਹਿਮ ਦੇ ਤਹਿਤ ਡਾ: ਗਗਨਦੀਪ ਸਿੰਘ ਮਾਨ (ਡਿਪਟੀ ਪ੍ਰੋਜੈਕਟ ਡਾਇਰੈਕਟਰ), ਸਤਿੰਦਰ ਕੁਮਾਰ ਖੇਤੀਬਾੜੀ (ਸਬ-ਇੰਸਪੈਕਟਰ), ਗੁਰਪਾਲ ਸਿੰਘ (ਕਿਸਾਨ ਮਿੱਤਰ) ਅਤੇ ਸ਼ੇਰਬਾਜ ਸਿੰਘ (ਕਿਸਾਨ ਮਿੱਤਰ) ਨੇ ਪਿੰਡ ਖੋਖਰ, ਸਰਾਏਨਾਗਾ, ਬਰੀਵਾਲਾ, ਬਾਜਾ ਮਰਾੜ, ਮਰਾੜ ਕਲਾਂ, ਲੰਬੀ ਢਾਬ ਅਤੇ ਖੱਪਿਆਂ ਵਾਲੀ ਪਿੰਡਾਂ ਵਿਖੇ ਕਿਸਾਨ ਜਾਗਰੁਕਤਾ ਕੈਂਪ ਲਗਾਏ। ਇਸ ਮੌਕੇ ਡਾ. ਗਗਨਦੀਪ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਸਿਰਫ ਸਿਫਾਰਿਸ਼ ਕੀਤੀਆਂ ਦਵਾਈਆਂ ਹੀ ਵਰਤਣ ਅਤੇ ਜਹਿਰਾਂ ਦੇ ਮਿਸ਼ਰਨ ਆਪ ਬਣਾ ਕੇ ਵਰਤਣ ਤੋਂ ਗੁਰੇਜ ਕਰਨ ਕਿਉਂਕਿ ਇਸ ਨਾਲ ਜਿੱਥੇ ਆਰਥਿਕ ਨੁਕਸਾਨ ਹੁੰਦਾ ਹੈ ਨਾਲ ਹੀ ਮੱਖੀ ਦੇ ਆਡੇਂ ਦੇਣ ਦੀ ਸਮਰੱਥਾ 20 ਪ੍ਰਤੀਸ਼ਤ ਵਧ ਜਾਂਦੀ ਹੈ। ਉਹਨਾਂ ਕਿਹਾ ਕਿ ਕਿਸਾਨ ਓਬਰਾਨ (ਸਪੈਰੋਮੈਸੀਫਿਨ)-200 ਮਿ.ਲੀ, ਪੋਲੋ

(ਡਾਇਆਫੇਨਥੂਯੂਰੋਨ)-200 ਗ੍ਰਾਮ, ਈਥੀਆਨ 50 ਈ.ਸੀ-800 ਮਿ.ਲੀ ਅਤੇ ਟਰਾਈਜੋਫਾਸ 40 ਈ.ਸੀ-600 ਮਿ.ਲੀ ਦਵਾਈਆਂ ਹੀ ਬਦਲ-ਬਦਲ ਕੇ ਵਰਤਣ ਅਤੇ ਐਸੀਫੇਟ 75 , ਅਸੀਟਮਪ੍ਰਾਈਡ ਦਵਾਈਆਂ ਨੂੰ ਚਿੱਟੀ ਮੱਖੀ ਦੀ ਰੋਕਥਾਮ ਲਈ ਬਿਲਕੁਲ ਨਾ ਵਰਤਣ। ਉਨਾਂ ਕਿਹਾ ਕਿ ਜੇਕਰ ਕਿਸਾਨ ਵੀਰ ਪਿੰਡ ਪੱਧਰ ਤੇ ਇਕੱਠੇ ਹੋ ਕੇ ਸਪ੍ਰੇਅ ਕਰਨ ਤਾਂ ਇਸ ਦੀ ਰੋਕਥਾਮ ਜਲਦੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੋ ਸਕਦੀ ਹੈ ਅਤੇ ਸਪ੍ਰੇਅ ਹਮੇਸ਼ਾ ਸਵੇਰੇ 10 ਵਜੇ ਤੋਂ ਪਹਿਲਾਂ ਅਤੇ ਸ਼ਾਮ ਨੂੰ 4 ਵਜੇ ਤੋਂ ਬਾਅਦ ਕਰਨੀ ਚਾਹਿਦੀ ਹੈ ਕਿਉਕਿ ਦੁਪਹਿਰ ਸਮੇਂ ਚਿੱਟੀ ਮੱਖੀ ਪੱਤਿਆਂ ਹੇਠ ਛੁਪ ਜਾਂਦੀ ਹੈ। ਹਰੇਕ ਸਪ੍ਰੇਅ ਵਿੱਚ ਸਟਿੱਕਰ ਦੀ ਵਰਤੋਂ ਕਰਨੀ ਚਾਹਿਦੀ ਹੈ, ਇਸ ਵਿਧੀ ਨਾਲ ਸਪ੍ਰੇਅ ਸਾਰੇ ਪੱਤੇ ਤੇ ਫੈਲ ਜਾਦੀਂ ਹੈ।

ਚਿੱਟੀ ਮੱਖੀ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਹਮੇਸ਼ਾ ਫਿਕਸ ਟਾਈਪ ਕੋਨ ਨੋਜਲ ਹੀ ਵਰਤਨੀ ਚਾਹਿਦੀ ਹੈ ਅਤੇ ਬੂਟੇ ਦੇ ਉਪਰ ਤੋਂ ਹੇਠਾਂ ਤੱਕ ਸਾਰੇ ਪੱਤਿਆਂ ਤੇ ਛਿੜਕਾਅ ਹੋਣਾ ਬਹੁਤ ਜਰੂਰੀ ਹੈ। ਉਹਨਾਂ ਇਹ ਵੀ ਦੱਸਿਆ ਕਿ ਜਿੱਥੇ ਪੱਤੇ ਸੂਟੀ ਮੋਲਡ ਨਾਮ ਦੀ ਉਲੀ ਕਾਰਨ ਕਾਲੇ ਹੋ ਗਏ ਹਨ ਉਥੇ 500 ਗ੍ਰਾਮ ਬਲਾਈਟੋਕਸ ਅਤੇ 3 ਗ੍ਰਾਮ ਸਟ੍ਰੈਪਟੋਸਾਇਕਲਿਨ ਦੀ ਸਪ੍ਰੇਅ ਕਰਨੀ ਚਾਹਿਦੀ ਹੈ। ਜਿਥੇ ਪੱਤੇ ਲਾਲ ਹੋ ਰਹੇ ਹਨ ਉਥੇ 1ਕਿਲੋ ਮੈਗਨੀਸ਼ੀਅਮ ਸਲਫੇਟ 100 ਲੀਟਰ ਪਾਣੀ ਵਿੱਚ ਪਾ ਕੇ ਸਪ੍ਰੇਅ ਕਰਨੀ ਚਾਹਿਦੀ ਹੈ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਖੇਤੀਬਾੜੀ ਵਿਭਾਗ ਕਿਸਾਨਾਂ ਦੇ ਨਾਲ ਖੜਾ ਹੈ ਅਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਹਨਾਂ ਨੇ ਕਿਸਾਨਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਮਾਣਯੋਗ ਮੁੱਖ ਮੰਤਰੀ ਜੀ ਨੇ ਜਿਨਾ ਕਿਸਾਨਾਂ ਦਾ ਨਰਮਾਂ ਖਰਾਬ ਹੋਇਆ ਹੈ ਜਾਂ ਵਾਹਿਆ ਹੈ ਉਹਨਾਂ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਹਨ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਦਿੱਤੀ ਜਾ ਸਕੇ।

Must Share With Your Friends...!

Comments

comments

Leave a Reply

Your email address will not be published. Required fields are marked *

*