ਖੇਤੀਬਾੜੀ ਵਿਭਾਗ ਵੱਲੋਂ ਸਿੰਜੈਂਟਾਂ ਇੰਡੀਆਂ ਕੰਪਨੀ ਦੇ ਸਹਿਯੋਗ ਨਾਲ 500 ਛੋਟੇ ਕਿਸਾਨਾਂ ਨੂੰ ਬੀਜ ਕਿੱਟਾਂ ਵੰਡੀਆਂ
Templates by BIGtheme NET

ਖੇਤੀਬਾੜੀ ਵਿਭਾਗ ਵੱਲੋਂ ਸਿੰਜੈਂਟਾਂ ਇੰਡੀਆਂ ਕੰਪਨੀ ਦੇ ਸਹਿਯੋਗ ਨਾਲ 500 ਛੋਟੇ ਕਿਸਾਨਾਂ ਨੂੰ ਬੀਜ ਕਿੱਟਾਂ ਵੰਡੀਆਂ

Must Share With Your Friends...!

– ਕਿੱਟ ਵਿਚ ਬੀਜ ਤੋਂ ਇਲਾਵਾ ਦਵਾਈਆਂ ਅਤੇ ਸਪ੍ਰੇਅ ਕਿੱਟ ਵੀ ਸ਼ਾਮਿਲ
ਸ਼੍ਰੀ ਮੁਕਤਸਰ ਸਾਹਿਬ, ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਜ਼ਿਲੇ ਵਿਚ ਸਿੰਜੈਂਟਾਂ ਇੰਡੀਆ ਕੰਪਨੀ ਵੱਲੋਂ ਆਪਣੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਫੰਡ ਰਾਹੀਂ ਚਲਾਏ ਜਾ ਰਹੇ ‘ਕ੍ਰਿਸ਼ੀ ਵਿਕਾਸ’ ਪ੍ਰੋਗਰਾਮ ਦੇ ਸਹਿਯੋਗ ਨਾਲ 500 ਛੋਟੇ ਤੇ ਦਰਮਿਆਨੇ ਅਤੇ ਅਜਿਹੇ ਕਿਸਾਨਾਂ, ਜਿੰਨਾਂ ਦੇ ਪਰਿਵਾਰਾਂ ਵਿਚ ਆਤਮ ਹੱਤਿਆਵਾਂ ਹੋਈਆਂ ਹਨ ਨੂੰ ਕਣਕ ਬੀਜ ਕਿਟਾਂ ਜਿਸ ਵਿਚ ਕਣਕ ਦੀ ਕਾਸ਼ਤ ਨਾਲ ਸਬੰਧਤ ਸਾਰੀਆਂ ਲੋੜੀਂਦੀਆਂ ਵਸਤਾਂ ਸਾਮਿਲ ਕੀਤੀਆਂ ਗਈਆਂ ਹਨ, ਵੰਡੀਆਂ ਜਾ ਰਹੀਆਂ ਹਨ। ਅਜਿਹਾ ਹੀ ਇਕ ਕੈਂਪ ਅੱਜ ਇੱਥੇ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰ ਵਿਖੇ ਲਗਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਜ਼ਿਲਾ ਖੇਤੀਬਾੜੀ ਅਫ਼ਸਰ ਸ: ਬੇਅੰਤ ਸਿੰਘ ਨੇ ਕੀਤਾ। ਉਨਾਂ ਨੇ ਇਸ ਸਹਿਯੋਗ ਲਈ ਸਿੰਜੈਟਾਂ ਇੰਡੀਆ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੰਪਨੀ ਵੱਲੋਂ ਉਨਾਂ ਕਿਸਾਨਾਂ ਦੀ ਚੋਣ ਕੀਤੀ ਗਈ ਹੈ ਜਿੰਨਾਂ ਕੋਲ ਬਹੁਤ ਘੱਟ ਜਮੀਨ ਹੈ ਅਤੇ ਜਿੰਨਾਂ ਦੀ ਸਾਉਣੀ ਦੀ ਫਸਲ ਕਿਸੇ ਕਾਰਨ ਕਰਕੇ ਨੁਕਸਾਨੀ ਗਈ ਸੀ ਜਾਂ ਉਨਾਂ ਕਿਸਾਨ ਪਰਿਵਾਰਾਂ ਦੀ ਚੋਣ ਕੀਤੀ ਗਈ ਹੈ ਜਿੰਨਾਂ ਦੇ ਪਰਿਵਾਰਾਂ ਵਿਚ ਖੇਤੀ ਮੁਸਕਿਲਾਂ ਕਾਰਨ ਕੋਈ ਆਤਮ ਹੱਤਿਆ ਹੋਈ ਹੈ।
ਇਸ ਤਹਿਤ ਜ਼ਿਲੇ ਦੇ ਸਾਰੇ ਬਲਾਕਾਂ ਵਿਚ ਕੁੱਲ 500 ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਇੰਨਾਂ ਵਿਚ ਇਕ ਏਕੜ ਕਣਕ ਦੇ ਸੁਧਰੀ ਕਿਸਮ ਦੇ ਬੀਜ ਤੋਂ ਇਲਾਵਾ ਬੀਜ ਦੀ ਸੋਧ ਲਈ ਦਵਾਈ, ਫਸਲ ਦੇ ਪੱਕਣ ਤੱਕ ਲੋੜੀਂਦੀਆਂ ਕੀਟਨਾਸ਼ਕ, ਉਲੀਨਾਸ਼ਕ ਦਵਾਈਆਂ, ਸਪ੍ਰੇਅ ਕਿੱਟ, ਮਾਸਕ ਆਦਿ ਸਾਰਾ ਸਮਾਨ ਸ਼ਾਮਿਲ ਹੈ।
ਸਿੰਜੈਂਟਾਂ ਇੰਡੀਆ ਕੰਪਨੀ ਦੇ ਐਮ.ਡੀ. ਬਿਪਿਨ ਸੌਲੰਕੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਪੰਜਾਬੀ ਕਿਸਾਨਾਂ ਪ੍ਰਤੀ ਇਹ ਉਨਾਂ ਦੀ ਜਿੰਮੇਵਾਰੀ ਬਣਦੀ ਸੀ ਕਿ ਉਨਾਂ ਦੀ ਕੰਪਨੀ ਵੀ ਕਿਸਾਨਾਂ ਦੇ ਸਹਿਯੋਗ ਲਈ ਅੱਗੇ ਆਵੇ। ਉਨਾਂ ਕਿਹਾ ਕਿ ਇਸ ਕਿੱਟ ਵਿਚ ਕਣਕ ਦੀ ਪੂਰੀ ਫਸਲ ਲਈ ਸਹਿਯੋਗੀ ਸਮੱਗਰੀ ਦਿੱਤੀ ਗਈ ਹੈ। ਪੂਰੇ ਪੰਜਾਬ ਵਿਚ ਕੰਪਨੀ ਵੱਲੋਂ 5300 ਕਿੱਟਾਂ ਦੀ ਵੰਡ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਕੇ.ਸੀ. ਰਵੀ ਵਾਇਸ ਪ੍ਰੈਜੀਡੈਂਟ ਕਮਰਸ਼ੀਅਲ ਅਸੈਪਟੈਂਸ ਨੇ ਕਿਹਾ ਕਿ ਖੇਤੀ ਦਾ ਪੰਜਾਬ ਦੀ ਆਰਥਿਕਤਾ ਵਿਚ ਮਹੱਤਵਪੂਰਨ ਯੋਗਦਾਨ ਹੈ ਅਤੇ ਕਿਸਾਨਾਂ ਨੂੰ ਸੁਧਰੀਆਂ ਖੇਤੀ ਤਕਨੀਕਾਂ ਬਾਰੇ ਜਾਗਰੂਕ ਕਰਕੇ ਖੇਤੀ ਅਰਥਚਾਰੇ ਨੂੰ ਹੋਰ ਮਜਬੂਤ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕੰਪਨੀ ਭਵਿੱਖ ਵਿਚ ਵੀ ਪੰਜਾਬ ਦੇ ਕਿਸਾਨਾਂ ਨਾਲ ਇਸੇ ਤਰਾਂ ਸਹਿਯੋਗ ਕਰਦੀ ਰਹੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*