ਖੇਤੀ ਉੱਦਮੀ ਪੂੰਜੀ ਸਕੀਮ ਬਾਰੇ ਜਾਣਕਾਰੀ ਦੇਣ ਲਈ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ
Templates by BIGtheme NET

ਖੇਤੀ ਉੱਦਮੀ ਪੂੰਜੀ ਸਕੀਮ ਬਾਰੇ ਜਾਣਕਾਰੀ ਦੇਣ ਲਈ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ

Must Share With Your Friends...!

– ਖੇਤੀ ਅਧਾਰਿਤ ਉੱਦਮ ਸਥਾਪਨਾ ਲਈ ਵਿਆਜ ਰਹਿਤ ਕਰਜ ਦੀ ਸਕੀਮ
– ਸਫੈਕ ਵੱਲੋਂ ਕੀਤੀ ਜਾਂਦੀ ਹੈ ਬੈਂਕ ਵਿਆਜ ਦੀ ਭਰਪਾਈ
– 15 ਲੱਖ ਤੋਂ 5 ਕਰੋੜ ਤੱਕ ਦਾ ਕਰਜ ਉਪਲਬੱਧ
– ਨੇੜਲੇ ਬੈਂਕ ਨਾਲ ਸੰਪਰਕ ਕਰ ਸਕਦੇ ਹਨ ਲੋੜਵੰਦ
ਸ੍ਰੀ ਮੁਕਤਸਰ ਸਾਹਿਬ, ਅੱਜ ਇੱਥੇ ਨਾਬਾਰਡ ਅਤੇ ਖੇਤੀਬਾੜੀ ਵਿਭਾਗ ਵੱਲੋਂ ਛੋਟੇ ਕਿਸਾਨਾਂ ਦੇ ਖੇਤੀ ਵਪਾਰਕ ਸੰਘ ਸਫੈਕ ਵੱਲੋਂ ਚਲਾਈ ਜਾ ਰਹੀ ਖੇਤੀ ਉਦੱਮੀ ਪੂੰਜੀ ਸਕੀਮ ਬਾਰੇ ਜਾਣਕਾਰੀ ਦੇਣ ਲਈ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰਤ ਸਰਕਾਰ ਦੇ ਖੇਤੀ ਮੰਤਰਾਲੇ ਤੋਂ ਸ੍ਰੀ ਏ.ਕੇ. ਦੂਬੇ, ਨਾਬਾਰਡ ਦੇ ਜ਼ਿਲਾ ਮੈਨੇਜਰ ਸ੍ਰੀ ਬਲਜੀਤ ਸਿੰਘ, ਐਲ.ਡੀ.ਐਮ. ਸ੍ਰੀ ਨਵੀਨ ਪ੍ਰਕਾਸ਼, ਖੇਤੀਬਾੜੀ ਵਿਭਾਗ ਤੋਂ ਡਾ: ਕਰਨਜੀਤ ਸਿੰਘ ਅਤੇ ਡਾ: ਗਗਨਜੀਤ ਸਿੰਘ, ਬਾਗਬਾਨੀ ਵਿਭਾਗ ਤੋਂ ਡਾ: ਗਗਨਦੀਪ ਕੌਰ ਹਾਜਰ ਸਨ।
ਨਾਬਾਰਡ ਦੇ ਜ਼ਿਲਾ ਪ੍ਰਬੰਧਕ ਸ੍ਰੀ ਬਲਜੀਤ ਸਿੰਘ ਨੇ ਦੱਸਿਆ ਕਿ ਸਫੈਕ ਭਾਰਤ ਸਰਕਾਰ ਦਾ ਇਕ ਅਦਾਰਾ ਹੈ ਜੋ ਕਿ ਖੇਤੀ ਜਾਂ ਖੇਤੀ ਨਾਲ ਜੁੜੇ ਖੇਤਰਾਂ ਤੇ ਅਧਾਰਤ ਉਦਯੋਗ ਸਥਾਪਿਤ ਕਰਨ ਲਈ ਵਿੱਤੀ ਮਦਦ ਕਰਦਾ ਹੈ। ਇਸ ਸਕੀਮ ਤਹਿਤ ਲਾਭਪਾਤਰੀ ਨੇ ਆਪਣੇ ਵੱਲੋਂ ਕੁੱਲ ਪ੍ਰੋਜੈਕਟ ਲਾਗਤ ਦਾ 26 ਫੀਸਦੀ ਹਿੱਸਾ ਜਾਂ 50 ਲੱਖ ਦੋਹਾਂ ਵਿਚੋਂ ਜੋ ਵੀ ਘੱਟ ਹੋਵੇ ਪਾਉਣਾ ਹੁੰਦਾ ਹੈ ਜਦ ਕਿ ਬਾਕੀ ਰਕਮ ਬੈਂਕ ਤੋਂ ਕਰਜ ਦੇ ਰੂਪ ਵਿਚ ਮਿਲ ਜਾਂਦੀ ਹੈ। ਪ੍ਰਯੋਜਨਾ ਲਾਗਤ 15 ਲੱਖ ਤੋਂ 5 ਕਰੋੜ ਰੁਪਏ ਤੱਕ ਦੀ ਹੋ ਸਕਦੀ ਹੈ। ਇਸ ਬੈਂਕ ਲੋਨ ਦਾ ਵਿਆਜ ਸਫੈਕ ਵੱਲੋਂ ਅਦਾ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਇਸ ਸਕੀਮ ਦਾ ਉਦੇਸ਼ ਖੇਤੀ ਅਧਾਰਤ ਉਦਯੋਗਾ ਨੂੰ ਉਤਸਾਹਿਤ ਕਰਦਿਆਂ ਕਿਸਾਨਾਂ ਦੀ ਆਰਥਿਕਤਾ ਵਿਚ ਸੁਧਾਰ ਕਰਨਾ ਅਤੇ ਰੁਜਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਹੈ। ਇਸ ਸਕੀਮ ਦਾ ਲਾਭ ਵਿਅਕਤੀਗਤ, ਸਵੈ ਸਹਾਇਤਾ ਸਮੂਹ, ਕਿਸਾਨ, ਕੰਪਨੀਆਂ, ਕਿਸਾਨ ਉਤਪਾਦਕ ਸੰਗਠਨ, ਖੇਤੀ ਨਿਰਯਾਤ ਖੇਤਰ ਵਿਚ ਇਕਾਈਆਂ, ਭਾਗੀਦਾਰ ਮਾਲਕੀ ਫਰਮਾਂ, ਖੇਤੀ ਗੈ੍ਰਜੁਏਟ ਲੈ ਸਕਦੇ ਹਨ।
ਇਸ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀ ਆਪਣੇ ਨੇੜਲੇ ਬੈਂਕ ਵਿਚ ਆਪਣੀ ਡਿਟੇਲਡ ਪ੍ਰੋਜੈਕਟ ਰਿਪੋਰਟ ਪੇਸ਼ ਕਰਕੇ ਸਕੀਮ ਦਾ ਲਾਭ ਲੈ ਸਕਦਾ ਹੈ। ਨਵੇਂ ਉਦੱਮੀਆਂ ਨੂੰ ਡਿਟੇਲਡ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਵਿਚ ਜ਼ਿਲਾ ਲੀਡ ਬੈਂਕ ਅਤੇ ਨਬਾਰਡ ਵੱਲੋਂ ਸਹਾਇਤਾ ਵੀ ਕੀਤੀ ਜਾਂਦੀ ਹੈ। ਉਨਾਂ ਨੇ ਕਿਹਾ ਕਿ ਇਹ ਸਕੀਮ ਨਵੇਂ ਉਦੱਮੀਆਂ ਲਈ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਇਸ ਵਿਚ ਵਿਆਜ ਰਹਿਤ ਕਰਜ ਮਿਲ ਜਾਂਦਾ ਹੈ ਅਤੇ ਉਦਮੀ ਆਪਣਾ ਨਵਾਂ ਉਦਮ ਸਥਾਪਿਤ ਕਰ ਸਕਦਾ ਹੈ। ਇਸ ਮੌਕੇ ਵੱਖ ਵੱਖ ਬੈਂਕਾਂ ਦੇ ਅਧਿਕਾਰੀ ਅਤੇ ਪ੍ਰਗਤੀਸ਼ੀਲ ਕਿਸਾਨ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*