ਗੁਰਦਾਸਪੁਰ ‘ਚ ਅੱਤਵਾਦੀ ਹਮਲੇ ਤੋਂ ਬਾਅਦ ਇਕ ਵਾਰ ਫਿਰ ਕੰਬੇ ਲੋਕਾਂ ਦੇ ਦਿਲ, ਪਾਉਣ ਲੱਗੇ ਉੱਚੀ-ਉੱਚੀ ਰੌਲਾ
Templates by BIGtheme NET

ਗੁਰਦਾਸਪੁਰ ‘ਚ ਅੱਤਵਾਦੀ ਹਮਲੇ ਤੋਂ ਬਾਅਦ ਇਕ ਵਾਰ ਫਿਰ ਕੰਬੇ ਲੋਕਾਂ ਦੇ ਦਿਲ, ਪਾਉਣ ਲੱਗੇ ਉੱਚੀ-ਉੱਚੀ ਰੌਲਾ

Must Share With Your Friends...!

ਗੁਰਦਾਸਪੁਰ-ਗੁਰਦਾਸਪੁਰ ਦੀ ਦੀਨਾਨਗਰ ਪੁਲਸ ਥਾਣੇ ‘ਤੇ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਲੋਕ ਇੰਨਾ ਡਰ ਚੁੱਕੇ ਹਨ ਕਿ ਲਾਵਾਰਿਸ ਪਈ ਕਿਸੇ ਵੀ ਵਸਤੂ ਨੂੰ ਸ਼ੱਕੀ ਨਜ਼ਰ ਨਾਲ ਦੇਖਦੇ ਹੀ ਉਨਾਂ ਦੇ ਦਿਲ ਕੰਬਣ ਲੱਗ ਜਾਂਦੇ ਹਨ। ਅਜਿਹਾ ਹੀ ਕੁੱਝ ਸ਼ੁੱਕਰਵਾਰ ਨੂੰ ਉਸ ਸਮੇਂ ਹੋਇਆ, ਜਦੋਂ ਲੋਕਾਂ ਨੇ ਰੌਲਾ ਪਾ ਦਿੱਤਾ ਕਿ ਸੜਕ ‘ਤੇ ਖੜ੍ਹੀ ਇਕ ਰੇਹੜੀ ‘ਤੇ ਇਕ ਲਿਫਾਫੇ ‘ਚ ਬੰਬ ਪਿਆ ਹੋਇਆ ਹੈ।
ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਕਿ ਬੱਸ ਸਟੈਂਡ ਦੀ ਬੈਕ ਸਾਈਡ ‘ਤੇ ਐੱਸ. ਐੱਸ. ਪੀ. ਦੇ ਦਫਤਰ ਨੂੰ ਜਾਂਦੇ ਰੋਡ ‘ਤੇ ਇਕ ਰੇਹੜੀ ‘ਤੇ ਬੰਬਨੁਮਾ ਚੀਜ਼ ਲਿਫਾਫੇ ‘ਚ ਪਈ ਹੋਈ ਹੈ। ਪੁਲਸ ਨੇ ਆਉਂਦਿਆਂ ਹੀ ਸਾਵਧਾਨੀ ਦੇ ਤੌਰ ‘ਤੇ ਰਸਤੇ ਨੂੰ ਬੰਦ ਕਰਵਾ ਦਿੱਤਾ ਅਤੇ ਜਾਂਚ ਕਰਨ ਲੱਗੀ।
ਲੋਕ ਸੜਕ ‘ਤੇ ਇਕੱਠੇ ਹੋਏ ਗਏ ਤਾਂ ਪੁਲਸ ਨੇ ਸ਼ੱਕੀ ਵਸਤੂ ਨੂੰ ਦੇਖਣਾ ਸ਼ੁਰੂ ਕੀਤਾ ਪਰ ਇਹ ਕੋਈ ਬੰਬ ਨਹੀਂ ਸੀ, ਸਿਰਫ ਲੋਕਾਂ ਵਲੋਂ ਫੈਲਾਈ ਗਈ ਇਕ ਅਫਵਾਹ ਹੀ ਨਿਕਲੀ। ਇਕ ਘੰਟੇ ਬਾਅਦ ਪੁਲਸ ਨੇ ਲੋਕਾਂ ਨੂੰ ਦੱਸਿਆ ਕਿ ਇੱਥੇ ਕੋਈ ਬੰਬ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੱਸ ਸਟੈਂਡ ਕੋਲ ਬੰਬ ਰੱਖਿਆ ਗਿਆ ਸੀ, ਜਿਸ ਨੂੰ ਬੰਬ ਨਿਰੋਧਕ ਦਸਤੇ ਵਲੋਂ ਡਿਫਿਊਸ ਕਰ ਦਿੱਤਾ ਗਿਆ ਸੀ।

Must Share With Your Friends...!

Comments

comments

Leave a Reply

Your email address will not be published. Required fields are marked *

*