ਗੁਰੂ-ਸ਼ਿੱਸ਼ ਪਰੰਪਰਾ ਦਾ ਪ੍ਰਤੀਕ : ਅਧਿਆਪਕ ਦਿਵਸ
Templates by BIGtheme NET

ਗੁਰੂ-ਸ਼ਿੱਸ਼ ਪਰੰਪਰਾ ਦਾ ਪ੍ਰਤੀਕ : ਅਧਿਆਪਕ ਦਿਵਸ

Must Share With Your Friends...!

ਗੁਰੁ-ਸ਼ਿੱਸ਼ ਅਰਥਾਤ ਅਧਿਆਪਕ-ਵਿਦਿਆਰਥੀ ਦੀ ਪਰੰਪਰਾ ਸਤਿਯੁਗ ਤੋਂ ਹੀ ਚਲੀ ਆਉਂਦੀ ਹੈ ਜਿਸ ਮੁਤਾਬਿਕ ਅਧਿਆਪਕ ਅਰਥਾਤ ਗੁਰੂ ਨੂੰ ਇਕ ਉੱਚਾ ਸਥਾਨਦਿੱਤਾ ਗਿਆ ਹੈ ਜੋ ਆਪਣੇ ਸੱਚੇ, ਸੁੱਚੇ ਅਤੇ ਸਪਰਪਿਤ ਸ਼ਿੱਸ਼ ਅਰਥਾਤ ਵਿਦਿਆਰਥੀ ਨੂੰ ਆਪਣੀ ਸਾਰੀ ਅਰਜਿਤ ਵਿੱਦਿਆ ਪ੍ਰਦਾਨ ਕਰਕੇ ਉਸਨੂੰ ਅਜਿਹਾ ਨਿਪੁੰਨ ਵਿਅਕਤੀ ਬਣਾਦਿੰਦਾ ਹੈ ਜੋ ਅੱਗੇ ਚੱਲ ਕੇ ਗੁਰੁ ਤੋਂ ਪ੍ਰਾਪਤ ਕੀਤੀ ਆਪਣੀ ਵਿਦਿਆ ਨੂੰ ਲੋਕ ਭਲਾਈ ਦੇ ਕੰਮਾ ਵਿਚ ਲਾ ਕੇ ਨਾ ਕੇਵਲ ਆਪਣੇ ਮਾਪਿਆਂ ਦਾ ਨਾਂ ਉੱਚਾ ਚੁੱਕਦਾ ਹੈ ਬਲਕਿ ਆਪਣੇਗੁਰੂ ਨੂੰ ਵੀ ਹੋਰ ਵਧੇਰੇ ਮਾਣ ਹਾਸਿਲ ਕਰਵਾਉਂਦਾ ਹੈ। ਇਸ ਤਰਾਂ ਅਧਿਆਪਕ ਅਤੇ ਵਿਦਿਆਰਥੀ ਦਾ ਇਹ ਕੱਚੇ ਧਾਗੇ ਨਾਲ ਬੱਝਾ ਰਿਸ਼ਤਾ ਇੰਨਾ ਗੂੜਾ ਹੋ ਨਿਬੜਦਾ ਹੈ ਕਿਅਧਿਆਪਕ ਆਪਣੇ ਹੋਨਹਾਰ ਵਿਦਿਆਰਥੀਆਂ ਦੀਆਂ ਸਿਫ਼ਤਾਂ ਕਰਦਿਆਂ ਨਹੀਂ ਥੱਕਦੇ। ਵਿਦਿਆਰਥੀਆਂ ਦਿਆਂ ਮਨਾਂ ਉਪਰ ਵੀ ਆਪਣੇ ਅਧਿਆਪਕਾਂ ਦੇ ਉਸਾਰੂ ਦ੍ਰਿਸ਼ਟਾਂਤਾਂ ਦੀਛਾਪ ਸੰਪੂਰਨ ਜੀਵਨ ਤੀਕ ਰਹਿੰਦੀ ਹੈ ਜੋ ਉਨ੍ਹਾ ਨੂੰ ਚੰਗੇ ਨਾਗਰਿਕ ਬਣਨ ਵਿਚ ਮਦਦ ਕਰਦੀ ਹੈ।

ਉੰਝ ਤਾਂ ਹਮੇਸ਼ਾਂ ਤੋਂ ਹੀ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਬਣਦਾ ਸਤਿਕਾਰ ਦਿੰਦੇ ਆਏ ਹਨ ਪਰ ਸਾਰਵਜਨਿਕ, ਸਾਮੂਹਿਕ ਅਤੇ ਵੈਸ਼ਵਿਕ ਪੱਧਰ ਤੇ ਅਧਿਆਪਕਾਂਨੂੰ ਚੇਤੇ ਕਰਨ ਅਤੇ ਸਨਮਾਨਿਤ ਕਰਨ ਦੇ ਮਕਸਦ ਦੀ ਚਟਕ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀ ਵਰਗਾਂ ਨੂੰ ਵੀਹਵੀਂ ਸਦੀ ਵਿਚ ਲੱਗੀ। ਬੁਲਗੇਰੀਆ, ਕੈਨੇਡਾ,ਪਾਕਿਸਤਾਨ ਅਤੇ ਰਸ਼ੀਆ ਸਣੇ 19 ਦੇਸ਼ਾਂ ਨੇਂ ਸਾਂਝੇ ਤੌਰ ਤੇ 5 ਅਕਤੂਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ। ਇਸ ਤੋਂ ਇਲਾਵਾ ਮੋਰਾਕੋ, ਅਲਜੀਰੀਆਂ, ਸੰਯੁਕਤਅਰਬ ਅਮਿਰਾਤ, ਟਿਉਨੀਸ਼ੀਆ, ਲੀਬੀਆਂ ਅਤੇ ਇਜਿਪਟ ਸਣੇ 11 ਦੇਸ਼ਾਂ ਨੇਂ 28 ਫਰਵਰੀ ਨੂੰ ਅਧਿਆਪਕ ਦਿਵਸ ਵਜੋਂ ਚੁਣਿਆ।

ਵਿਸ਼ਵ ਭਰ ਵਿਚ ਆਪਣੀ ਅਦੁੱਤੀ ਪਰੰਪਰਾ ਅਤੇ ਵਿਹਾਰ ਕਾਰਣ ਮਸ਼ਹੂਰ, ਵਿਸ਼ਵ ਦੇ ਸੱਭ ਤੋਂ ਵੱਡੇ ਗਣਤੰਤਰ ਸਾਡੇ ਦੇਸ਼ ਭਾਰਤ ਵੱਲੋਂ ਵੀ ਅਧਿਆਪਕ ਦਿਵਸ ਲਈਮਿਤੀ ਤੈਅ ਕੀਤੀ ਗਈ ਪਰ ਇਸ ਸਬੰਧ ਵਿਚ ਭੇਡ-ਚਾਲ ਵਾਲੀ ਪ੍ਰਵਿਰਤੀ ਨਾ ਅਪਣਾ ਕੇ ਆਪਣੇ ਸਦੀਆਂ ਪੁਰਾਣੇ ਪਰੰਪਰਾਗਤ ਤਰੀਕਿਆਂ ਨੂੰ ਦੁਹਰਾਉੰਦਿਆਂ ਹੋਇਆਂ ਉੱਚਵਿਦਿਆਵਾਂ ਪ੍ਰਾਪਤ, ਅਨੇਕ ਗੁਣਾ ਦੇ ਮਾਲਕ ਅਤੇ ਬੇ-ਹਦ ਸੂਝਵਾਨ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਮਾਣਯੋਗ ਸ੍ਰੀ (ਡਾਕਟਰ) ਸਰਵਪੱਲੀਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਅਰਥਾਤ 05 ਸਿਤੰਬਰ (1888) ਨੂੰ ਅਧਿਆਪਕ ਦਿਵਸ ਵਜੋਂ ਮਨਾਉਣ ਲਈ ਚੁਣਿਆ ਗਿਆ। ਇਹ ਇਸ ਲਈ ਨਹੀਂ ਸੀ ਚੁਣਿਆ ਗਿਆਕਿ ਹਰ ਵਰ੍ਹੇ ਉਨ੍ਹਾ ਦਾ ਜਨਮਦਿਨ ਮਨਾਇਆ ਜਾ ਸਕੇ ਬਲਕਿ ਉਨ੍ਹਾ ਦੀਆਂ ਉੱਚ ਵਿਦਿਅਕ ਯੋਗਤਾਵਾਂ ਨੂੰ ਅਤੇ ਵਿਦਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀ ਗਈ ਉਨ੍ਹਾ ਦੀ ਸੇਵਾਨੂੰ ਚੇਤੇ ਰੱਖਣ ਲਈ ਚੁਣਿਆ ਗਿਆ। ਇਸ ਤਰ੍ਹਾਂ ਭਾਰਤ ਵਿਚ ਪਹਿਲਾ ਅਧਿਆਪਕ ਦਿਵਸ 05 ਸਿਤੰਬਰ, 1962 ਨੂੰ ਮਨਾਇਆ ਗਿਆ ਅਤੇ ਇਹ ਪਰੰਪਰਾ ਹਰ

– Nannu Neel
nannuneel77@gmail.com

Must Share With Your Friends...!

Comments

comments

Leave a Reply

Your email address will not be published. Required fields are marked *

*