ਚੇਅਰਮੈਨ ਕਾਕਾ ਭਾਈਕੇਰਾ ਨੇ ਸਕੂਲ ਇਮਰਾਤ ਦਾ ਕੀਤਾ ਉਦਘਾਟਨ
Templates by BIGtheme NET

ਚੇਅਰਮੈਨ ਕਾਕਾ ਭਾਈਕੇਰਾ ਨੇ ਸਕੂਲ ਇਮਰਾਤ ਦਾ ਕੀਤਾ ਉਦਘਾਟਨ

Must Share With Your Friends...!

ਮਲੋਟ, (ਹਰਪ੍ਰੀਤ ਸਿੰਘ ਹੈਪੀ) : ਨੇੜਲੇ ਪਿੰਡ ਡੱਬਵਾਲੀ ਰੂਹੜਿਆਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਬਣੇ ਪ੍ਰਿੰਸੀਪਲ ਦਫਤਰ ਅਤੇ ਲਾਇਬ੍ਰੇਰੀ ਦਾ ਉਦਘਾਟਨ ਪਨਕੋਫੈਡ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਕਾ ਭਾਈੇਕੇਰਾ ਨੇ ਕੀਤਾ। ਇਸ ਮੌਕੇ ਪਿੰਡ ਦੇ ਪਤਵੰਤੇ ਅਤੇ ਸਕੂਲ ਦਾ ਸਮੂਹ ਸਟਾਫ ਵੀ ਹਾਜਰ ਸਨ । ਚੇਅਰਮੈਨ ਕਾਕਾ ਭਾਈਕੇਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਸੰਗਤ ਦਰਸ਼ਨ ਦੌਰਾਨ ਸਕੂਲ ਵੱਲੋਂ ਕੀਤੀ ਮੰਗ ਸਦਕਾ ਗਰਾਂਟ ਜਾਰੀ ਕੀਤੀ ਗਈ ਸੀ ਤੇ ਇਹ ਇਮਾਰਤ ਬਣ ਕੇ ਤਿਆਰ ਹੈ । ਉਹਨਾਂ ਕਿਹਾ ਕਿ ਪੰਜਾਬ ਸਰਾਕਰ ਹਮੇਸ਼ਾਂ ਹੀ ਸਰਕਾਰੀ ਸਕੂਲਾਂ ਵਿਚ ਵਧੀਆ ਵਿਦਿਅਕ ਮਹੌਲ ਅਤੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਸਹੂਲਤਾਂ ਦੇਣ ਲਈ ਵਚਨਬੱਧ ਹੈ । ਉਹਨਾਂ ਸਕੂਲ ਸਟਾਫ਼, ਸਕੂਲ ਪ੍ਰਬੰਧਕ ਕਮੇਟੀ ਤੇ ਪਿੰਡ ਦੀ ਪੰਚਾਇਤ ਦੇ ਆਪਸੀ ਤਾਲਮੇਲ ਸਦਕਾ ਬਣਾਈ ਇਮਾਰਤ ਦੀ ਸ਼ਲਾਘਾ ਕਰਦਿਆਂ ਸਕੂਲ ਨੂੰ ਬਿਹਤਰ ਬਣਾਉਣ ਲਈ ਆਪਣੇ ਤੇ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਯਕੀਨ ਦੁਆਇਆ ਅਤੇ ਸਕੂਲ ਵਿਚ ਸਟਾਫ਼ ਦੀ ਕਮੀ ਨੂੰ ਪੂਰਾ ਕਰਨ, ਵੋਕੇਸ਼ਨਲ ਗਰੁੱਪ ਸ਼ੁਰੂ ਕਰਾਉਣ ਅਤੇ ਲੜਕੀਆਂ ਲਈ ਸੈਨਟਰੀ ਬਲਾਕ ਦੀ ਮੰਗ ਨੂੰ ਸਰਕਾਰ ਵੱਲੋਂ ਪੂਰਾ ਕਰਾਉਣ ਦਾ ਵਿਸ਼ਵਾਸ਼ ਦਵਾਇਆ। ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਮਲਕੀਤ ਸਿੰਘ, ਸਮੂਹ ਕਮੇਟੀ ਮੈਂਬਰ ਅਤੇ ਸਰਪੰਚ ਗੁਰਬਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਮੋਕਲ, ਦਰਸ਼ਨ ਸਿੰਘ ਮਰਾਟੀ, ਸੁਖਮੰਦਰ ਸਿੰਘ ਤਿਉਣਾ, ਸਾਬਕਾ ਸਰਪੰਚ ਗੁਰਪਾਲ ਸਿੰਘ ਢਿੱਲੋਂ, ਨੰਬਰਦਾਰ ਤੇਜਿੰਦਰ ਸਿੰਘ ਢਿੱਲੋਂ ਅਤੇ ਸਮੂਹ ਸਟਾਫ਼ ਹਾਜ਼ਰ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਦੇਵ ਸਿੰਘ ਤੇ ਕੁਲਦੀਪ ਸਿੰਘ ਮੋਕਲ ਨੇ ਪੁੱਜੇ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਸਹਿਯੋਗ ਕਰਨ ਲਈ ਸਮੂਹ ਪਿੰਡ ਦੇ ਪੰਚਾਇਤ ਅਤੇ ਪਤਵੰਤਿਆ ਦਾ ਧੰਨਵਾਦ ਕੀਤਾ । ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਨੇ ਬਖੂਬੀ ਨਿਭਾਈ ।

Must Share With Your Friends...!

Comments

comments

Leave a Reply

Your email address will not be published. Required fields are marked *

*