ਚੰਗੇ ਨਤੀਜੇ ਵਾਲੇ ਅਧਿਆਪਕਾਂ ਨੂੰ ਵੰਡੇ ਪ੍ਰਸੰਸ਼ਾ ਪੱਤਰ
Templates by BIGtheme NET

ਚੰਗੇ ਨਤੀਜੇ ਵਾਲੇ ਅਧਿਆਪਕਾਂ ਨੂੰ ਵੰਡੇ ਪ੍ਰਸੰਸ਼ਾ ਪੱਤਰ

Must Share With Your Friends...!

ਮਲੋਟ : ਸਤੰਬਰ ਸਰਕਾਰੀ ਸਕੂਲ ਮਲੋਟ ਲੜਕਿਆਂ ਵਿਚ ਅੱਜ ਅਧਿਆਪਕ ਦਿਵਸ ਮੌਕੇ ਜਿਲ੍ਹੇ ਦੇ ਸਭ ਤੋਂ ਵਧੀਆ ਨਤੀਜੇ ਵਾਲੇ ਅਧਿਆਪਕਾਂ ਦਾ ਸਨਮਾਣ ਕੀਤਾ ਗਿਆ। ਹਿੰਦੀ ਲੈਕਚਰਾਰ ਡਾ: ਹਰੀਭਜਨ ਪ੍ਰਿਯਦਰਸੀ ਨੇ ਇਸ ਦਿਨ ਦਾ ਮਹੱਤਵ ਦੱਸਿਆ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਸਾਬਕਾ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨ ਸਰਵਪੱਲੀ ਦੇ ਜਨਮ ਦਿਵਸ ਨੂੰ ਇਹ ਦਿਨ ਸਮਰਪਿਤ ਕੀਤਾ ਗਿਆ ਹੈ ।

ਉਹ ਆਪ ਇੱਕ ਮਹਾਨ ਗੁਰੂ ਸਨ , ਇਸ ਮੌਕੇ ਤੇ ਜਿਨਾਂ ਅਧਿਆਪਕਾਂ ਦੇ ਨਤੀਜੇ ੧੦੦% ਰਹੇ ਹਨ, ਉਨਾਂ ਨੂੰ ਜਿਲ੍ਹਾਂ ਸਿੱਖਿਆਂ ਅਫਸਰ ਵੱਲੋਂ ਪ੍ਰਦਾਨਕੀ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ, ਜਿਹਨਾਂ ਵਿੱਚ ਸ. ਨਾਇਬ ਸਿੰਘ ਜੀ, ਵਿਜੈ ਕੁਮਾਰ ਗਰਗ, ਵੀਨਾ ਜੈਨ, ਸੁਖਦੀਪ ਕੌਰ, ਸੀਮਾ, ਮਨਪ੍ਰੀਤ ਕੌਰ, ਵੇਦਪ੍ਰਕਾਸ, ਸ਼ਿਵਰਾਜ ਸਿੰਘ, ਰਾਜ ਕੁਮਾਰ ਗਾਡੀ, ਰਾਜ ਕ੍ਰਿਸ਼ਨ ਸਚਦੇਵਾ, ਸਨੇਹਲਤਾ ਸ਼ਾਮਿਲ ਹਨ। ਇਸੇ ਸਕੂਲ ਦੇ ਅਧਿਆਪਕਾਂ ਨਾਇਬ ਸਿੰਘ, ਸੀਮਾ, ਰਾਜ ਕ੍ਰਿਸ਼ਨ ਸਚਦੇਵਾ ਸ਼ਿਵਰਾਜ ਸਿੰਘ ਨੂੰ ਡੀ ਏ ਵੀ ਮਹਿਲਾਂ ਕਾਲਜ ਵਿਚ ਹੋਣ ਵਾਲੇ ਜਿਲ੍ਹਾ ਪੱਧਰੀ ਹੋਣ ਵਾਲੇ ਸਮਾਗਮ ਵਿਚ ਇਸ ਸਕੂਲ ਦੇ ਵਿਦਿਆਰਥੀ ਪੰਜਾਬ ਸਕੂਲ ਸਿੱਖਿਆਂ ਬੋਰਤ ਦੀ ਪ੍ਰੀਖਿਆ ਵਿੱਚ ਮੈਰਿਟ ਵਿੱਚ ਆਏ ਹੋਣ ਨ, ਨੂੰ ਵੀ ਵਿਸੇਸ਼ ਤੌਰ ਤੇ ਸਨਮਾਣ ਮਿਲਗਾ । ਇਸ ਮੌਕੇ ਸ਼੍ਰੀ ਸੁਦਰਸ਼ਨ ਜੱਗਾ, ਸ੍ਰੀ ਵਿਜੈ ਗਰਗ, ਸ. ਨਾਇਬ ਸਿੰਘ, ਸ੍ਰੀ ਵੇਦ ਪ੍ਰਕਾਸ਼, ਸ੍ਰੀ ਭਾਰਤ ਭੂਸ਼ਨ ਹਾਜ਼ਰ ਸਨ ਅੰਤ ਵਿੱਚ ਪ੍ਰਿੰਸੀਪਲ ਸ. ਨਾਇਬ ਸਿੰਘ ਜੀ ਨੇ ਸਾਰਿਆ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵਿਦਿਆਰਥੀਆ ਦੀ ਉੱਨਤੀ ਦੀ ਕਾਮਨਾ ਕੀਤੀ।

Must Share With Your Friends...!

Comments

comments

Leave a Reply

Your email address will not be published. Required fields are marked *

*