ਜਿਲਾ ਪੱਧਰੀ ਪੇਂਡੂ ਮੁਕਾਬਲੇ ਹੁਣ 2 ਅਕਤੂਬਰ ਅਤੇ 3 ਅਕਤੂਬਰ ਨੂੰ ਹੋਣਗੇ-- ਜਿਲਾ ਖੇਡ ਅਫਸਰ
Templates by BIGtheme NET

ਜਿਲਾ ਪੱਧਰੀ ਪੇਂਡੂ ਮੁਕਾਬਲੇ ਹੁਣ 2 ਅਕਤੂਬਰ ਅਤੇ 3 ਅਕਤੂਬਰ ਨੂੰ ਹੋਣਗੇ– ਜਿਲਾ ਖੇਡ ਅਫਸਰ

Must Share With Your Friends...!
***ਜਿਲਾ ਪੱਧਰੀ ਪੇਂਡੂ ਮੁਕਾਬਲੇ ਹੁਣ 2 ਅਕਤੂਬਰ ਅਤੇ 3 ਅਕਤੂਬਰ ਨੂੰ ਹੋਣਗੇ– ਜਿਲਾ ਖੇਡ ਅਫਸਰ
ਸ੍ਰੀ ਮੁਕਤਸਰ ਸਾਹਿਬ:-ਸ੍ਰੀ ਸੁਨੀਲ ਕੁਮਾਰ  ਜਿਲਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾ ਵਿਭਾਗ ਵੱਲੋ ਭਾਰਤ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਸਕੀਮ ਰਾਜੀਵ ਗਾਂਧੀ ਖੇਲ ਅਭਿਆਨ ਅਧੀਨ ਸਾਲ 2015/16 ਦੇ ਸੈਸਨ ਲਈ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਜਿਲਾ ਪੱਧਰ ਟੂਰਨਾਮੈਂਟ(ਲੜਕੇ ਅਤੇ ਲੜਕੀਆਂ ਅੰਡਰ16) 30 ਸਤੰਬਰ 2015 ਤੋ 01 ਅਕਤੂਬਰ 2015 ਤੱਕ ਜਿਲਾ ਪੱਧਰੀ ਪੇਂਡੂ ਟੂਰਨਾਮੈਂਟਾਂ ਮੁਕਾਬਲੇ ਹੋਣੇ ਸਨ, ਉਹ ਤਕਨੀਕੀ ਕਾਰਨਾਂ ਕਰਕੇ ਟੂਰਨਾਮੈਂਟ ਸਡਿਊਲ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਉਹਨਾਂ ਅੱਗੇ ਦੱਸਿਆਂ ਕਿ ਖਿਡਾਰੀਆਂ ਦੀ ਉਮਰ ਮਿਤੀ 31/12/2015 ਨੂੰ 16 ਸਾਲ ਤੋ ਘੱਟ ਹੋਣੀ ਚਾਹੀਦੀ ਹੈ ਭਾਵ ਖਿਡਾਰੀ/ਖਿਡਾਰਨ ਦਾ ਜਨਮ 01/01/2000 ਜਾਂ ਇਸ ਤੋ ਬਾਅਦ ਦਾ ਹੋਵੇ। ਭਾਗ ਲੈਣ ਵਾਲੇ ਖਿਡਾਰੀ ਅਤੇ ਖਿਡਾਰਨ ਉਮਰ ਦੇ ਸਬੂਤ ਸਬੰਧੀ ਸਕੂਲ ਦੇ ਪ੍ਰਿੰਸੀਪਲ ਤੋ ਤਸਦੀਕ ਕਰਵਾਉਣਗੇ। ਸਾਰੇ ਖਿਡਾਰੀ/ਖਿਡਾਰਨ ਆਪਣੇ ਬੈਂਕ ਅਕਾਊਟ ਦੀ ਫੋਟੋ ਕਾਪੀ ਟੂਰਨਾਮੈਂਟ ਸਥਾਨ ਤੇ ਨਾਲ ਲੈ ਕੇ ਆਉਣਗੇ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਅਤੇ ਖਿਡਾਰਨਾਂ ਪਿੰਡਾਂ ਦੇ ਰਹਿਣ ਵਾਲੇ ਹੋਣੇ ਚਾਹੀਦੇ ਹਨ।
            ਸ੍ਰੀ ਮੁਕਤਸਰ ਸਾਹਿਬ ਜਿਲਾ ਪੱਧਰ ਦੇ ਪਂੇਡੂ ਟੂਰਨਾਮੈਂਟ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ  2 ਅਕਤੂਬਰ ਅਤੇ 3 ਅਕਤੂੁਬਰ 2015 ਨੂੰ  ਐਥਲੈਟਿਕਸ, ਬਾਸਕਿਟਬਾਲ, ਕਬੱਡੀ, ਖੋਹ ਖੋਹ, ਵਾਲੀਬਾਲ, ਫੁੱਟਬਾਲ, ਹੈਂਡਬਾਲ, ਹਾਕੀ, ਕੁਸਤੀ ਮੁਕਾਬਲੇ ਹੋਣਗੇ।
             ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਹਨਾਂ ਅੱਗੇ ਦੱਸਿਆਂ ਕਿ ਕੁਸਤੀ ਗੇਮ ਅੰਡਰ 16 ਕੇਵਲ ਲੜਕਿਆਂ ਲਈ ਸਟੇਟ ਪੱਧਰ ਟੂਰਨਾਮੈਂਟ ਵਿੱਚ ਜਾਣ ਸਬੰਧੀ ਖਿਡਾਰੀਆਂ ਦੇ ਟਾ੍ਰਇਲ ਮਿਤੀ 02 ਅਕਤੂੁਬਰ 2015 ਨੂੰ ਸਵੇਰ 10:00 ਵਜੇ ਬਾਬਾ ਗੰਗਾ ਰਾਮ ਸਪੋਰਟਸ ਸਟੇਡੀਅਮ ਗਿੱਦੜਬਾਹਾ ਵਿਖੇ ਲਏ ਜਾਣਗੇ। ਹਾਕੀ ਗੇਮ ਸਬੰਧੀ ਟੂਰਨਾਮੈਂਟ ਡੇਰਾ ਭਾਈ ਮਸਤਾਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਜਾਣਗੇ।
Must Share With Your Friends...!

Comments

comments

Leave a Reply

Your email address will not be published. Required fields are marked *

*