ਜਿਲਾ ਪੱਧਰੀ ਮੁੱਢਲੀ ਸਹਾਇਤਾ ਜਾਗਰੂਕਤਾ ਦਿਵਸ ਆਯੋਜਿਤ
Templates by BIGtheme NET

ਜਿਲਾ ਪੱਧਰੀ ਮੁੱਢਲੀ ਸਹਾਇਤਾ ਜਾਗਰੂਕਤਾ ਦਿਵਸ ਆਯੋਜਿਤ

Must Share With Your Friends...!

***ਟਰੈਫਿਕ ਦੇ ਨਿਯਮਾਂ ਦੀ ਪਾਲਣਾ ਨਾਲ ਹੀ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ– ਡਾ.ਸੁਖਪਾਲ ਸਿੰਘ

ਸ੍ਰੀ ਮੁਕਤਸਰ ਸਾਹਿਬ:ਸ੍ਰੀ ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀਮਤੀ ਦਲਜੀਤ ਸਿੰਘ ਚੇਅਰਪ੍ਰਸ਼ਨ ਹਸਪਤਾਲ ਭਲਾਈ ਸੰਸਥਾ ਦੇ ਦਿਸ਼ਾ ਨਿਰਦੇਸ਼ਾ ਹੇਠ  ਮੁੱਢਲੀ ਸਹਾਇਤਾ ਜਾਗਰੂਕਤਾ ਦਿਵਸ ਸਬੰਧੀ ਜਿਲਾ ਪੱਧਰੀ ਸਮਾਗਮ ਅੱਜ ਡਾ. ਸੁਖਪਾਲ ਸਿੰਘ  ਡਿਪਟੀ ਮੈਡੀਕਲ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਜਿਲਾ ਰੈਡ ਕਰਾਸ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹਰੀ ਨਰਾਇਣ ਸਿੰਘ ਐਸ.ਐਮ.ਓ ਸਿਵਿਲ ਹਸਪਤਾਲ, ਪ੍ਰੋਫੈਸਰ ਗੋਪਾਲ ਸਿੰਘ ਸਕੱਤਰ ਜਿਲਾ ਰੈਡ ਕਰਾਸ ਸੰਸਥਾ, ਡਾ.ਨਰੇਸ ਪਰੂਥੀ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ, ਡਾ. ਜਾਗਰਿਤੀ, ਟਰੈਫਿਕ ਇੰਚਾਰਜ ਹਰਿੰਦਰ ਸਿੰਘ ਸੰਧੂ,ਸ੍ਰੀ ਸ਼ਾਮ ਲਾਲ, ਸ੍ਰੀ ਅਮਰਜੀਤ ਸਿੰਘ , ਸ੍ਰੀ ਕਾਸਮ ਅਲੀ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਮੁੱਢਲੀ ਸਹਾਇਤਾ ਜਾਗਰੂਕਤਾ ਦਿਵਸ ਦੇ ਮੌਕੇ ਤੇ ਬੋਲਦਿਆਂ ਡਾ. ਸੁਖਪਾਲ ਸਿੰਘ ਨੇ ਕਿਹਾ ਕਿ  ਦਿਨੋ-ਦਿਨ ਵੱਧ ਰਹੇ ਆਵਾਜਾਈ ਸਾਧਨਾਂ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਅਤੇ ਹਾਦਸਿਆਂ ਤੋਂ ਬਚਣ ਲਈ ਸਾਨੂੰ ਟਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੀਮਤੀ ਜਾਨਾ ਨੂੰ ਬਚਾਇਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਆਵਾਜਾਈ ਦੌਰਾਨ ਕੋਈ ਜਖਮੀ ਹੋ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਨੇੜੇ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਸ ਦੀ ਕੀਮਤੀ ਜਾਨ ਨੂੰ ਬਚਾਇਆ ਜਾਵੇ।ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਵਲੋਂ ਟਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਡਰਾਈਵਿੰਗ ਦੌਰਾਨ ਹੇਲਮਟ, ਡਰਾਈਵਿੰਗ ਲਾਇਸੰਸ, ਵਹੀਕਲ ਰਜਿਸਟਰੇਸ਼ਨ, ਬੀਮਾਂ, ਸ਼ਨਾਖਤੀ ਕਾਰਡ ਤੋਂ ਇਲਾਵਾ ਜਰੂਰੀ ਦਸਤਾਵੇਜਾਂ ਦਾ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਲੋੜ ਸਮੇਂ ਕੰਮ ਆ ਸਕਣ। ਇਸ ਮੌਕੇ ਤੇੇ ਸਕੂਲੀ ਬੱਚਿਆਂ ਵਲੋਂ  ਸਭਿਆਚਾਰਕ ਪ੍ਰੋਗਰਾਮ ਰਾਹੀਂ ਮੁੱਢਲੀ ਸਹਾਇਤਾ ਦੇਣ  ਸਬੰਧੀ ਜਾਗਰੂਕ ਕੀਤਾ ਗਿਆ।

Must Share With Your Friends...!

Comments

comments

Leave a Reply

Your email address will not be published. Required fields are marked *

*