ਜਿਲਾ ਪੱਧਰੀ ਵੁਮੈਨ ਮਕਾਬਲੇ 7 8 ਅਕਤੂਬਰ ਨੂੰ
Templates by BIGtheme NET

ਜਿਲਾ ਪੱਧਰੀ ਵੁਮੈਨ ਮਕਾਬਲੇ 7 8 ਅਕਤੂਬਰ ਨੂੰ

Must Share With Your Friends...!

ਸ੍ਰੀ ਮੁਕਤਸਰ ਸਾਹਿਬ,  ਸ੍ਰੀ ਸੁਨੀਲ ਕੁਮਾਰ ਜਿਲਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋ ਭਾਰਤ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਸਕੀਮ ਆਰ ਜੀ ਕੇ ਏ ਅਧੀਨ ਸਾਲ 2015-16 ਦੇ ਸੈਸਨ ਲਈ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਜਿਲਾ ਪੱਧਰੀ ਵੁਮੈਨ ਟੂਰਨਾਮੈਂਟ ਅੰਡਰ: 25 ਕਰਵਾਏ ਜਾ ਰਹੇ ਹਨ। ਇਹ ਜਿਲਾ ਪੱਧਰੀ ਖੇਡ ਮੁਕਾਬਲੇ ਪਿੰਡ ਬਾਦਲ ਦੇ ਮਲਟੀਪਰਪਜ ਸਪੋਰਟਸ ਸਟੇਡੀਅਮ ਵਿਖੇ ਮਿਤੀ 07 ਅਤ  08 ਅਕਤੂਬਰ 2015 ਨੂੰ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਵਿੱਚ ਐਥਲੈਟਿਕਸ, ਬਾਸਕਿਟਬਾਲ, ਹੈਂਡਬਾਲ, ਹਾਕੀ, ਕਬੱਡੀ, ਖੋਹ ਖੋਹ, ਵਾਲੀਬਾਲ ਖੇਡਾਂ ਦੇ ਮੁਕਾਬਲੇ ਹੋਣਗੇ। ਇਸ ਤੋ ਇਲਾਵਾ ਸ੍ਰੀ ਸੁਨੀਲ ਕੁਮਾਰ ਜਿਲਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਗੇਮ ਬੈਡਮਿੰਟਨ ਦੀ ਸਟੇਟ ਪੱਧਰ ਲਈ ਚੋਣ ਟਾ੍ਰਇਲ ਲੈ ਕੇ ਕੀਤੀ ਜਾਵੇਗੀ । ਇਹ ਟਾ੍ਰਇਲ ਮਿਤੀ 07 ਅਤੇ 08 ਅਕਤੂਬਰ 2015 ਨੂੰ ਗੁਰੂ ਨਾਨਕ ਕਾਲਜ ਫਾਰ ਵੁਮੈਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ 10:00 ਵਜੇ ਲਏ ਜਾਣਗੇ। ਗੇਮ ਟੇਬਲ ਟੇਨਿਸ ਦਾ ਟੂਰਨਾਮੈਟ ਇਸੇ ਦਿਨ ਗੁਰੂ ਨਾਨਕ ਕਾਲਜ ਫਾਰ ਵੁਮੈਨ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾਵੇਗਾ ਅਤੇ ਗੇਮ ਜਿਮਨਾਸਟਿਕ ਸਬੰਧੀ ਟੂਰਨਾਮੈਂਟ ਮਿਤੀ 12 ਅਕਤੂਬਰ ਨੂੰ ਡੇਰਾ ਭਾਈ ਮਸਤਾਨ ਸੀ: ਸੈ: ਸਕੂਲ ਸ੍ਰੀ ਮੁਕਤਸਰ ਸਾਹਿਬ  ਿਵਖੇ ਕਰਵਾਇਅ ਜਾਵੇਗਾ। ਖਿਡਾਰਨਾਂ ਦੀ ਉਮਰ ਮਿਤੀ 31/12/2015 ਨੂੰ 25 ਸਾਲ ਤੋ ਘੱਟ ਹੋਣੀ ਚਾਹੀਦੀ ਹੈ। ਭਾਗ ਲੈਣ ਵਾਲੇ ਖਿਡਾਰੀ ਉਮਰ ਦੇ ਸਬੂਤ ਸਬੰਧੀ ਆਪਣੇ ਜਨਮ ਸਬੰਧੀ ਸਰਟੀਫਿਕੇਟ ਟੂਰਨਾਮੈਂਟ ਸਥਾਨ ਤੇ ਨਾਲ ਲੈ ਕੇ ਆਉਣਗੇ। ਸਾਰੇ ਖਿਡਾਰੀ ਆਪਣੇ ਬੈਂਕ ਅਕਾਊਟ ਦੀ ਫੋਟੋ ਕਾਪੀ ਟੂਰਨਾਮੈਂਟ ਸਥਾਨ ਤੇ ਨਾਲ ਲੈ ਕੇ ਆਉਣਗੇ।

Must Share With Your Friends...!

Comments

comments