ਜਿਲ੍ਹਾ ਚੋਣ ਅਫਸਰ ਵਲੋਂ ਅਚਨਚੇਤੀ ਚੈਕਿੰਗ ਕੀਤੀ ਗਈ
Templates by BIGtheme NET

ਜਿਲ੍ਹਾ ਚੋਣ ਅਫਸਰ ਵਲੋਂ ਅਚਨਚੇਤੀ ਚੈਕਿੰਗ ਕੀਤੀ ਗਈ

Must Share With Your Friends...!

ਸ੍ਰੀ ਮੁਕਤਸਰ ਸਾਹਿਬ , ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਹਿਲੀ ਜਨਵਰੀ 2017 ਦੀ ਯੋਗਤਾ ਮਿਤੀ ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦੇ ਸਬੰਧ ਵਿੱਚ ਡਰਾਫਟ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸਨਾ ਹੋ ਚੁੱਕੀ ਹੈ। ਇਹ ਵੋਟਰ ਸੂਚੀਆਂ ਜਿਲ੍ਹਾ ਚੋਣ ਦਫਤਰ,ਚੋਣਕਾਰ ਰਜਿਸਟਰੇਸ਼ਨ ਅਫਸਰਾਂ,ਬੂਥ ਲੈਵਲ ਅਫਸਰਾਂ ਪਾਸ ਆਮ ਜਨਤਾ ਦੇ ਵੇਖਣ ਲਈ ਉਪਲਬੱਧ ਹਨ, ਇਹ ਜਾਣਕਾਰੀ ਅੱਜ ਡਾ.ਸੁਮੀਤ ਕੁਮਾਰ ਜਾਰੰਗਲ
unnamed
ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਪਿੰਡ ਬਾਦਲ,ਮਾਨ,ਬੀਦੋਵਾਲੀ ਅਤੇ ਲਾਲ ਬਾਈ ਵਿਖੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦੀ ਅਚਨਚੇਤ ਚੈਕਿੰਗ ਦੌਰਾਨ ਦਿੱਤੀ। ਉਹਨਾਂ ਦੱਸਿਆਂ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਕਿ ਬੂਥ ਲੈਵਲ ਅਫਸਰ ਆਪਣੇ ਪੋਲਿੰਗ ਸਟੇਸ਼ਨਾਂ ਤੇ ਹੀ ਦਾਅਵੇ ਅਤੇ ਇਤਰਾਜ ਆਮ ਜਨਤਾ ਪਾਸੋ ਪ੍ਰਾਪਤ ਕਰਨ ਤਾਂ ਜੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਤਸੱਲੀਬਖਸ਼ ਨੇਪਰੇ ਚੜ੍ਹ ਸਕੇ। ਚੈਕਿੰਗ ਦੌਰਾਨ ਸਬੰਧਿਤ ਪੋਲਿੰਗ ਬੂਥਾਂ ਦੇ ਬੀ.ਐਲ.ਓਜ਼ ਦੀ ਹਾਜ਼ਰ ਪਾਏ ਗਏ, ਉਹਨਾਂ ਵਲੋਂ ਕੀਤਾ ਜਾ ਰਿਹਾ ਕੰਮ ਤਸੱਲੀਬਖਸ਼ ਪਾਇਆ ਗਿਆ।

Must Share With Your Friends...!

Comments

comments

Leave a Reply

Your email address will not be published. Required fields are marked *

*