ਜਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਦਾ ਸੇਵਾ ਅਵਾਰਡ 2015 ਨਾਲ ਵਿਸ਼ੇਸ਼ ਸਨਮਾਨ
Templates by BIGtheme NET

ਜਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਦਾ ਸੇਵਾ ਅਵਾਰਡ 2015 ਨਾਲ ਵਿਸ਼ੇਸ਼ ਸਨਮਾਨ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ( ਗੁਰਪ੍ਰੀਤ ਬਾਵਾ )- ਨੌਜਵਾਨ ਕਿਸੇ ਵੀ ਦੇਸ਼ ਦੀ ਅਨਮੋਲ ਵਿਰਾਸਤ ਹੁੰਦੇ ਹਨ, ਉਹਨਾਂ ਨੂੰ ਸਹੀ ਦਿਸ਼ਾ ਅਤੇ ਸਮਾਜਿਕ ਵਾਤਾਵਰਣ ਉਪਲਬਧ ਕਰਵਾਉਣਾ, ਸਾਡਾ ਸਾਰਿਆਂ ਦੀ ਮੁੱਢਲੀ ਜਿੰਮੇਵਾਰੀ ਹੈ। ਇਸ ਕੰਮ ਨੂੰ ਨੈਸ਼ਨਲ ਸਾਇੰਸ ਰਿਸਰਚ ਇੰਸਟੀਉਟ ਆਪਣੇ ਬਹੁਮੁੱਲੇ ਯਤਨਾ ਨਾਲ ਬਖੂਬੀ ਨਿਭਾ ਰਹੀ ਹੈ, ਇਹ ਵਿਚਾਰ ਕੁਲਦੀਪ ਸਿੰਘ ਚਾਹਲ ਐਸ.ਐਸ.ਪੀ ਮੁਕਤਸਰ ਸਾਹਿਬ ਨੇ ਜਿਲ੍ਹਾ ਪੁਲਿਸ ਹੈਡਕੁਆਟਰ ਵਿੱਚ ਉਹਨਾਂ ਨੂੰ ਪੁਲਿਸ ਵਿਭਾਗ ਵਿੱਚ ਦਿੱਤੀਆਂ ਅਨਮੁੱਲੀਆਂ ਸੇਵਾਵਾਂ ਵਾਸਤੇ ਵਿਸ਼ੇਸ਼ ਸੇਵਾ ਅਵਾਰਡ 2015 ਨਾਲ ਸਨਮਾਨਿਤ ਕਰਨ ਆਏ ਸਟੇਟ ਪੁਲਿਸ ਕੋਰ ਕਮੇਟੀ ਦੇ ਰਾਜ ਪੱਧਰੀ ਸ਼ਿਸ਼ਟ ਮੰਡਲ ਨੂੰ ਸੰਬੋਧਨ ਕਰਦਿਆਂ ਕਹੇ। ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੇ ਇਸ ਮੌਕੇ ਤੇ ਕਿਹਾ ਕਿ ਮੈ ਆਪਣੀ ਰੁਟੀਨ ਕਰਤੱਵ ਡਿਊਟੀ ਤੋ ਇਲਾਵਾ ਅਗਰ ਕਿਸੇ ਦੀ ਮੁਸੀਬਤ ਅਤੇ ਪਰੇਸ਼ਾਨੀ ਦੇ ਵਿੱਚ ਦੋਸਤ ਦੇ ਰੂਪ ਵਿੱਚ ਹੱਲ ਕਰ ਸਕਾਂ ਤਾ ਮੇਰੇ ਲਈ ਬੜੇ ਫਖਰ ਦੀ ਗੱਲ ਹੋਵੇਗੀ ਉਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਜਿਲ੍ਹੇ ਦੇ ਅਗਾਂਹਵਧੂ ਲੋਕਾਂ ਨੂੰ ਅਪੀਲ ਕੀਤੀ ਕਿ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਪੁਲਿਸ ਵਿਵਸਥਾ ਸੁਧਾਰ ਲਈ ਆਪਣਾ ਬਣਦਾ ਸਹਿਯੋਗ ਪ੍ਰਸ਼ਾਸ਼ਨ ਨੂੰ ਪ੍ਰਦਾਨ ਕਰਨ। ਇਸ ਮਾਨ ਪੱਤਰ ਪ੍ਰੋਗਰਾਮ ਵਿੱਚ ਚੰਡੀਗੜ੍ਹ ਲੁਧਿਆਨ ਜ਼ੋਨ ਦੀ ਟੀਮ ਦੇ ਆਲ ਪ੍ਰੋਜੈਕਟ ਚੇਅਰਮੈਨ ਕਪਿਲ ਗੁਪਤਾ, ਮਹਾਸਚਿਵ ਗਗਨਦੀਪ ਸਿੰਘ ਸਿੱਕਾ ਲੁਧਿਆਣਾ, ਮੋਗਾ ਜਿਲ੍ਹੇ ਦੇ ਜਿਲ੍ਹਾ ਕਨਵੀਨਰ ਰਾਜ ਕੁਮਾਰ ਬਜਾਨੀਆ ਜੁਆਇੰਟ ਸੱਕਤਰ ਸ. ਜਗਤਾਰ ਸਿੰਘ, ਮਹਾਸਚਿਵ ਪ੍ਰਦੀਪ ਬਜਾਨੀਆ, ਦਵਿੰਦਰ ਸਿੰਘ ਜਿਉਰਾ, ਮਨਿੰਦਰ ਸਿੰਘ, ਨੰਦ ਲਾਲ ਸ਼ਰਮਾ ਪੁਰਵ ਕੌਸਲਰ, ਰਮੇਸ਼ ਕੁਮਾਰ ਬਜਾਨੀਆ ਜਗਰਾਓਂ, ਹਰਪ੍ਰੀਤ ਸਿੰਘ ਗਿੱਲ ਮੋਗਾ, ਪਰਮਜੀਤ ਸਿੰਘਘ ਮੋਗਾ, ਮਨਦੀਪ ਸਿੰਘ ਸਿੱਧੂ, ਗੁਣਵੰਤ ਸਿੰਘ ਸੋਢੀ, ਦੀਪਕ ਕੁਮਾਰ, ਡਾ. ਰਾਕੇਸ਼ ਸਹਿਗਲ, ਲੱਕੀ ਧੂੜੀਆ, ਯੁਧਿਸ਼ਟਰ ਸੇਠੀ ਕਾਰਜਕਾਰੀ ਮੈਂਬਰ ਅਬੋਹਰ ਅਤੇ ਪ੍ਰਿੰਸੀਪਲ ਸ਼ਰਦੇਵ ਸਿੰਘ ਬਠਿੰਡਾ ਤੋ ਵਿਸ਼ੇਸ਼ ਰੂਪ ਵਿੱਚ ਇਸ ਕਾਰਜਕ੍ਰਮ ਵਿੱਚ ਪਹੁੰਚੇ। ਇਸ ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਸ. ਲਖਵੀਰ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਜ਼ੋਰਾ ਨੇ ਦੱਸਿਆ ਕਿ ਇਸ ਸੰਸਥਾ ਦਾ 21 ਵਾਂ ਸਨਮਾਨ ਕਾਰਜਕ੍ਰਮ ਹੈ। ਜਿਸ ਨੂੰ ਸੰਸਥਾ ਪਿਛਲੇ 8 ਸਾਲਾਂ ਤੋਂ ਆਯੋਜਿਤ ਕਰ ਰਹੀ ਹੈ। ਪ੍ਰੋਗਰਾਮ ਤੋਂ ਬਾਅਦ ਸੰਸਥਾ ਦੇ ਮਹਾਸਚਿਵ ਪ੍ਰਦੀਪ ਕੁਮਾਰ ਬਜਾਨੀਆਂ ਨੇ ਐਸ.ਐਸ.ਪੀ ਸਾਹਿਬਾਨ ਅਤੇ ਬਾਹਰੋਂ ਆਏ ਮਿਹਮਾਨਾ ਦਾ ਧੰਨਵਾਦ ਕੀਤਾ । ਇਸ ਪ੍ਰੋਗਰਾਮ ਵਿੱਚ ਗੁਰੂਕੁਲ ਕਾਲਜ ਬਠਿੰਡਾ ਦੀ ਸਿੱਖਿਆ ਵਿੱਚ ਟੀਮ ਸਹਿਤ ਰੀਜਨਲ ਕਨਵਿੰਨਰ ਪਵਨ ਗੁਪਤਾ ਦੀ ਅਗਵਾਈ ਵਿੱਚ ਸਾਰੀਆਂ ਟੀਮਾਂ ਪੁੱਜੀਆਂ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*