ਜੁਵੇਨਾਈਲ ਜਸਟਿਸ ਬੋਰਡ ਨੂੰ ਕੋਰਟ ਕੰਪਲੈਕਸ ਤੋਂ ਬਾਹਰ ਸਥਾਪਿਤ ਕੀਤਾ।
Templates by BIGtheme NET
ce58fb33-4087-4348-afd1-649564c02e84

ਜੁਵੇਨਾਈਲ ਜਸਟਿਸ ਬੋਰਡ ਨੂੰ ਕੋਰਟ ਕੰਪਲੈਕਸ ਤੋਂ ਬਾਹਰ ਸਥਾਪਿਤ ਕੀਤਾ।

Must Share With Your Friends...!

ਸ਼੍ਰੀ ਮੁਕਤਸਰ ਸਾਹਿਬ, ਜੁਵੇਨਾਈਲ ਜਸਟਿਸ ਬੋਰਡ ਦੀ ਸਥਾਪਨਾ ਕੋਰਟ ਕੰਪਲੈਕਸ ਤੋਂ ਬਾਹਰ ਸ਼ਹੀਦ ਭਾਈ ਮਹਾਂ ਸਿੰਘ ਨਗਰ, ਬਠਿੰਡਾ ਰੋਡ ਬਾਈਪਾਸ, ਜੋਹਨਡੀਅਰ ਟਰੈਕਟਰਾਂ ਦੀ ਏਜੰਸੀ ਦੇ ਸਾਹਮਣੇ ਗਲੀ ਵਿੱਚ ਕੀਤੀ ਗਈ ਹੈ। ਬਿਲਡਿੰਗ ਦੀ ਸਥਾਪਣਾ ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਪ੍ਰਿੰਸੀਪਲ ਮੈਜਿਸਟਰੇਟ, ਜੁਵੇਨਾਈਲ ਜਸਟਿਸ ਬੋਰਡ ਸ੍ਰੀ ਮਹੇਸ਼ ਕੁਮਾਰ ਵੱਲੋਂ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤੀ। ਇਸ ਮੋਕੇ ਪ੍ਰਿੰਸੀਪਲ ਮੈਜਿਸਟਰੇਟ ਸ੍ਰੀ ਮਹੇਸ਼ ਕੁਮਾਰ ਵੱਲੋਂ ਦੱਸਿਆ ਗਿਆ ਕਿ ਬੱਚਿਆਂ ਦੇ ਕੇਸਾਂ ਨੂੰ ਬਾਲ ਮਿੱਤਰਤਾਪੂਰਨ ਮਾਹੋਲ ਦੇਣ ਲਈ ਇਸ ਜੁਵੇਨਾਈਲ ਜਸਟਿਸ ਬੋਰਡ ਦੀ ਸਥਾਪਨਾ ਕੋਰਟ ਕੰਪਲੈਕਸ ਤੋਂ ਬਾਹਰ ਕੀਤੀ ਗਈ ਹੈ। ਇਸ ਸਮਾਰੋਹ ਦੌਰਾਨ ਵਧੀਕ ਡਿਪਟੀ ਕਮਿਸ਼ਨਰ  ਨੇ ਜ਼ਿਲ੍ਹਾ ਬਾਲ ਸੁਰੱਖਿਆ ਦੀ ਪੂਰੀ ਯੂਨਿਟ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਲੀਗਲ-ਕਮ-ਪ੍ਰੋਬੇਸ਼ਨ ਅਫਸਰ ਸ੍ਰੀ ਸੋਰਵ ਚਾਵਲਾ, ਬਾਲ ਸੁਰੱਖਿਆ ਅਫਸਰ ਸ੍ਰੀਮਤੀ ਅਨੂ ਬਾਲਾ ਅਤੇ ਬਾਲ ਸੁਰੱਖਿਆ ਯੂਨਿਟ ਦੇ ਕਾÀੁਂਸਲਰ ਆਸ਼ੂ ਰਾਣੀ, ਵਿਸ਼ਵਦੀਪ, ਸੁਨੀਲ ਕੁਮਾਰ, ਸੁਖਵੀਰ ਕੌਰ, ਸੰਦੀਪ ਸਿੰਘ ਮੋਜੂਦ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*