ਜੱਥੇਦਾਰਾਂ ਵੱਲੋਂ ਲਿਆ ਗਿਆ ਪੰਥ ਵਿਰੋਧੀ ਫੈਸਲਾ ਮੰਦਭਾਗਾ – ਭਾਈ ਹਰਜਿੰਦਰ ਸਿੰਘ ਖਾਲਸਾ
Templates by BIGtheme NET

ਜੱਥੇਦਾਰਾਂ ਵੱਲੋਂ ਲਿਆ ਗਿਆ ਪੰਥ ਵਿਰੋਧੀ ਫੈਸਲਾ ਮੰਦਭਾਗਾ – ਭਾਈ ਹਰਜਿੰਦਰ ਸਿੰਘ ਖਾਲਸਾ

Must Share With Your Friends...!

ਮਲੋਟ, (ਹਰਪ੍ਰੀਤ ਸਿੰਘ ਹੈਪੀ) : ਭਾਈ ਹਰਜਿੰਦਰ ਸਿੰਘ ਖਾਲਸਾ ਨੇ ਜੱਥੇਦਾਰਾਂ ਵੱਲੋਂ ਡੇਰਾ ਸਿਰਸਾ ਦੇ ਮੁਖੀ ਦੇ ਹੱਕ ਵਿਚ ਲਏ ਗਏ ਫੈਸਲੇ ਨੂੰ ਮੰਦਭਾਗਾ ਅਤੇ ਪੰਥ ਵਿਰੋਧੀ ਕਰਾਰ ਦਿਤਾ ਹੈ ।  ਗੁਰਦੁਆਰਾ ਮਿਹਰਸਰ ਸਾਹਿਬ ਪਿੰਡ ਢਾਣੀਆਂ ਸਿੰਘੇਵਾਲਾ ਵਿਖੇ ਧਾਰਮਿਕ ਸਮਾਗਮ ਦੀ ਸਮਾਪਤੀ ਉਪਰੰਤ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗੁਰਮਤਿ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਾਲਿਆ ਨੇ ਕਿਹਾ ਕਿ ਜੱਥੇਦਾਰਾਂ ਵੱਲੋਂ ਇਹ ਬਿਆਨਬਾਜੀ ਕੀਤੀ ਗਈ ਹੈ ਕਿ ਸਿਰਸੇ ਵਾਲੇ ਡੇਰਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਤੇ ਇਸ ਲਈ ਨਹੀ ਬੁਲਾਇਆ ਗਿਆ ਕਿਉਕਿ ਉਹ ਸਿੱਖ ਨਹੀ ਹੈ ਤਾਂ ਫਿਰ ਜੱਥੇਦਾਰਾਂ ਵੱਲੋ ਉਸ ਤੇ ਹੁਕਮਨਾਮਾ ਕਿਉਂ ਜਾਰੀ ਕੀਤਾ ਗਿਆ ਜਦੋਂ ਕਿ ਉਹ ਸਿੱਖ ਹੀ ਨਹੀ ਹੈ। ਉਹਨਾਂ ਕਿਹਾ ਕਿ ਪੁਰਾਤਨ ਸਮੇਂ ਤੋ ਲੈ ਕੇ ਸਿੱਖਾਂ ਨੂੰ ਅੱਜ ਤੱਕ ਇਤਨਾ ਸ਼ਰਮਸਾਰ ਕਦੇ ਨਹੀ ਹੋਣਾ ਪਿਆ ਜਿਨਾ ਕਿ ਇਹਨਾਂ ਦਿਨਾਂ ਵਿਚ ਜੱਥੇਦਾਰਾਂ ਵੱਲੋਂ ਲਏ ਗਏ ਕੌਮ ਵਿਰੋਧੀ ਫੈਸਲੇ ਨਾਲ ਕੌਮ ਨੂੰ ਹੋਣਾ ਪੈ ਰਿਹਾ ਹੈ। ਭਾਈ ਖਾਲਸਾ ਨੇ ਕਿਹਾ  ਕਿ ਜੋ ਬੰਦਾ ਟੈਲੀਵਿਜਨ ਤੇ ਪਿਛਲੇ ਕਈ ਦਿਨਾਂ ਤੋਂ ਇਹ ਕਹਿ ਰਿਹਾ ਹੈ ਕਿ ਮੈਂ ਮੁਆਫੀ ਨਹੀ ਮੰਗੀ ਫਿਰ ਉਸਨੂੰ ਜੱਥੇਦਾਰਾਂ ਵੱਲੋਂ ਇੰਜ ਮੁਆਫੀ ਦਿਤੇ ਜਾਣਾ ਜਥੇਦਾਰਾਂ ਅਤੇ ਸਰਕਾਰ ਦੀ ਕਥਿਤ ਮਿਲੀਭੁਗਤ ਵੱਲ ਇਛਾਰਾ ਕਰਦਾ ਹੈ ਅਤੇ ਇਹ ਪੂਰੀ ਸਿੱਖ ਕੌਮ ਲਈ ਇਕ ਮੰਦਭਾਗੀ ਘਟਨਾ ਹੈ। ਉਹਨਾਂ ਪੂਰੀ ਸਿੱਖ ਕੌਮ ਨੂੰ ਅਤੇ ਵਿਸ਼ੇਸ਼ ਕਰਕੇ ਨੌਜਵਾਨਾ ਨੂੰ ਇਹ ਬੇਨਤੀ ਕੀਤੀ ਕਿ ਉਹ ਆਪਸ ਵਿੱਚ ਇਕਜੁਟ ਹੋ ਕੇ ਗੁਰੂ ਸਾਹਿਬਾਨਾ ਦੇ ਦੱਸੇ ਰਸਤੇ ਉਪਰ ਚੱਲਣ ਅਤੇ ਕੌਮ ਦੀਆਂ ਜਿੰਮੇਵਾਰੀਆਂ ਪ੍ਰਤੀ ਸੁਚੇਤ ਹੋਣ। ਉਹਨਾਂ ਨਾਲ ਹੀ ਕਿਹਾ ਕਿ ਸਾਰੀ ਕੌਮ ਨੂੰ ਇਕਜੁਟ ਹੋ ਕੇ ਇਸ ਫੈਸਲੇ ਦਾ ਵਿਰੋਧ ਕਰਨਾ ਚਾਹੀਦਾ ਹੈ ਤਾ ਜੋ ਇਹ ਫੈਸਲਾ ਜੱਥੇਦਾਰਾ ਵੱਲੋਂ ਵਾਪਿਸ ਲਿਆ ਜਾਵੇ ਅਤੇ ਨਾਲ ਹੀ ਜੱਥੇਦਾਰਾਂ ਨੂੰ ਵੀ ਅੱਗੇ ਤੋਂ ਅਜਿਤੇ ਕੌਮ ਵਿਰੋਧੀ ਫੈਸਲੇ ਲੈਣ ਤੋਂ ਸੁਚੇਤ ਹੋਣ ਲਈ ਬੇਨਤੀ ਕੀਤੀ। ਇਸ ਮੌਕੇ ਤੇ ਉਹਨਾਂ ਨਾਲ ਸਮੂਹ ਨਗਰ ਦੀਆਂ ਸੰਗਤਾਂ ਤੋ ਇਲਾਵਾ ਗੁਰਮੀਤ ਸਿੰਘ, ਲਾਲੀ ਸਿੰਘ, ਗੁਰਤੇਜ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਜਗਸੀਰ ਸਿੰਘ ਖਾਲਸਾ ਅਤੇ ਇੰਦਰਜੀਤ ਸਿੰਘ ਆਦਿ ਨੇ ਵੀ ਜਥੇਦਾਰਾਂ ਵਲੋ ਲਏ ਗਏ ਇਸ ਕੌਮ ਵਿਰੋਧੀ ਫੈਸਲੇ ਦੀ ਨਿੰਦਾ ਕੀਤੀ।

Must Share With Your Friends...!

Comments

comments

Leave a Reply

Your email address will not be published. Required fields are marked *

*