ਝੋਨੇ ਅਤੇ ਬਾਸਮਤੀ ਦੀ ਪਰਾਲੀ ਨੂੰ ਸਾੜਨ ਦੇ ਰੁਝਾਨ ਨੂੰ ਰੋੋਕਣਾ ਬੇਹੱਦ ਜ਼ਰੂਰੀ ਜ਼ਿਲਾ ਖੇਤੀਬਾੜੀ ਅਫ਼ਸਰ
Templates by BIGtheme NET

ਝੋਨੇ ਅਤੇ ਬਾਸਮਤੀ ਦੀ ਪਰਾਲੀ ਨੂੰ ਸਾੜਨ ਦੇ ਰੁਝਾਨ ਨੂੰ ਰੋੋਕਣਾ ਬੇਹੱਦ ਜ਼ਰੂਰੀ ਜ਼ਿਲਾ ਖੇਤੀਬਾੜੀ ਅਫ਼ਸਰ

Must Share With Your Friends...!

 ****ਪਰਾਲੀ ਸਾੜਨ ਨਾਲ ਨਸ਼ਟ ਹੋ ਜਾਂਦੇ ਹਨ ਜਮੀਨ ਦੇ ਜਰੂਰੀ ਪੋਸ਼ਕ ਤੱਕ
 ***ਮਿੱਤਰ ਕੀਟ ਮਰ ਜਾਂਦੇ ਹਨ ਤੇ ਵਾਤਾਵਰਨ ਹੁੰਦਾ ਹੈ ਪ੍ਰਦੁਸ਼ਿਤ
 ***ਪਰਾਲੀ ਦੇ ਪ੍ਰਬੰਧਨ ਰਾਹੀਂ ਕਿਸਾਨ ਵਧਾ ਸਕਦੇ ਹਨ ਆਪਣੀ ਜਮੀਨ ਦੀ ਉਪਜਾਊ ਸ਼ਕਤੀ
ਸ੍ਰੀ ਮੁਕਤਸਰ ਸਾਹਿਬ:-ਹਰੀ ਕ੍ਰਾਂਤੀ ਤੋੋਂ ਬਾਅਦ ਪੰਜਾਬ ਦੀਆਂ ਜਮੀਨਾਂ ਵਿੱਚੋੋਂ ਸਾਲਾਂ-ਦਰ-ਸਾਲ ਲਗਾਤਾਰ ਫ਼ਸਲਾਂ ਤੋੋਂ ਪ੍ਰਤੀ ਏਕੜ ਵਧੇਰੇ ਝਾੜ ਲੈਣ ਦੀ ਲਾਲਸਾ ਨੇ ਜ਼ਮੀਨਾਂ ਦੀ ਉਤਪਾਦਨ ਸ਼ਕਤੀ ਤੇ ਬੜੀ ਗਹਿਰੀ ਸੱਟ ਮਾਰੀ ਹੈ। ਜਿਸ ਦੀ ਮੁੜ ਸੁਰਜੀਤੀ ਵਾਸਤੇ ਪੰਜਾਬ ਵਿੱਚੋੋਂ ਝੋਨਾ/ਬਾਸਮਤੀ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦੇ ਚੱਲ ਰਹੇ ਮਾਰੂ ਰੁਝਾਨ ਨੂੰ ਰੋੋਕਣਾ ਸਮੇਂ ਦੀ ਮੁੱਖ ਨਜ਼ਾਕਤ ਬਣ ਚੁੱਕਾ ਹੈ, ਇਹ ਸ਼ਬਦ ਡਾ: ਬੇਅੰਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨਾਲ ਸਾਂਝੇ ਕਰਦਿਆਂ ਕਹੇ।

SONY DSC

ਉਨਾਂ ਕਿਹਾ ਕਿ ਪਰਾਲੀ ਨੂੰ ਸਾੜਨ ਦੇ ਨਾਲ ਜਿਥੇ ਫ਼ਸਲ ਦੀ ਰਹਿੰਦ-ਖੂੰਦ ਵਿਚਲੇ ਖੁਰਾਕੀ ਤੱਤ ਨਸ਼ਟ ਹੋੋ ਜਾਂਦੇ ਹਨ ਉਥੇ ਜ਼ਮੀਨ ਦੀ ਉਪਰਲੀ ਸਤਾ ਵਿਚਂੋੋ ਮੌੌਜ਼ੂਦ ਜ਼ਰੂਰੀ ਖੁਰਾਕੀ ਤੱਤ ਵੀ ਸੜ ਕੇ ਸੁਆਹ ਹੋੋਣ ਦੇ ਨਾਲ-ਨਾਲ ਕਿਸਾਨਾਂ ਦੇ ਬਹੁਤ ਸਾਰੇ ਮਿੱਤਰ ਜ਼ੀਵ ਵੀ ਨਾਲ ਮਰ ਜਾਂਦੇ ਹਨ। ਜਿਸ ਕਾਰਨ ਅਗਲੀਆਂ ਫ਼ਸਲਾਂ ਉਗਾਉਣ ਸਮੇਂ ਕੀੜੇ ਮਕੌੌੜਿਆਂ ਅਤੇ ਬਿਮਾਰੀਆਂ ਦੇ ਹਮਲੇ ਹੁੰਦੇ ਹਨ।
ਉਨਾਂ ਕਿਹਾ ਕਿ ਪੰਜਾਬ ਵਿੱਚ ਹਰ ਸਾਲ 20 ਤੋੋਂ 22 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ, ਜਿਸ ਵਿਚੋੋਂ 85 ਪ੍ਰਤੀਸ਼ਤ ਦੇ ਕਰੀਬ ਪਰਾਲੀ ਬਿਨਾਂ ਵਜਾ ਸਾੜ ਦਿੱਤੀ ਜਾਂਦੀ ਹੈ, ਜਿਸ ਨਾਲ ਅੰਦਾਜ਼ਨ 85000 ਟਨ ਨਾਈਟੋ੍ਰੋਜ਼ਨ, 34000 ਟਨ ਫਾਸਫੋੋਰਸ ਅਤੇ 2.5 ਲੱਖ ਟਨ ਖੁਰਾਕੀ ਤੱਤਾਂ ਸਮੇਤ ਬਹੁਤ ਸਾਰੇ ਜ਼ਰੂਰੀ ਸੂਖ਼ਮ ਖੁਰਾਕੀ ਤੱਤ ਵੀ ਹਰ ਸਾਲ ਨਸ਼ਟ ਹੋੋ ਜਾਂਦੇ ਹਨ ਜਿਸ ਦੀ ਜੇ ਅੰਦਾਜ਼ਨ ਕੀਮਤ ਕੱਢੀ ਜਾਵੇ ਤਾਂ ਇਹ ਹਜ਼ਾਰਾਂ ਕਰੋੋੜ ਰੁਪਏ ਦੇ ਨੁਕਸਾਨ ਦੇ ਰੂਪ ਵਿੱਚ ਸਾਹਮਣੇ ਆਉਦੀ ਹੈ। ਉਨਾਂ ਕਿਹਾ ਕਿ ਏਨੀ ਵੱਡੀ ਮਾਤਰਾ ਵਿਚ ਖੁਰਾਕੀ ਤੱਤ ਸਾੜਨ ਦੀ ਵਜਾ ਕਰਕੇ ਕਿਸਾਨਾਂ ਨੂੰ ਅਗਲੀਆਂ ਆਉਣ ਵਾਲੀਆਂ ਫ਼ਸਲਾਂ ਤੋੋ ਵਧੇਰੇ ਝਾੜ ਲੈਣ ਲਈ ਸਿਫ਼ਾਰਸ਼ ਕੀਤੀ ਮਾਤਰਾ ਨਾਲੋੋਂ ਵੱਧ ਡੀ.ਏ.ਪੀ, ਯੂਰੀਆ, ਪੋੋਟਾਸ਼ ਅਤੇ ਹੋੋਰ ਛੋੋਟੇ ਖੁਰਾਕੀ ਤੱਤ ਮਹਿੰਗੇ ਭਾਅ ਦੇ ਖਰੀਦ ਕੇ ਫ਼ਸਲਾਂ ਨੂੰ ਪਾਉਣੇ ਪੈਦੇ ਹਨ। ਪਰਾਲੀ ਨੂੰ ਸਾੜਨ ਦੀ ਵਜਾ ਕਰਕੇ ਹੀ ਹੁਣ ਫ਼ਸਲਾਂ ਵਿੱਚ ਵੱਡੇ ਖੁਰਾਕੀ ਤੱਤਾਂ ਤੋੋਂ ਇਲਾਵਾ ਸੂਖ਼ਮ ਤੱਤਾਂ ਦੀ ਘਾਟ ਰੜਕਣੀ ਸ਼ੁਰੂ ਹੋੋ ਗਈ ਹੈ।
ਡਾ: ਬੇਅੰਤ ਸਿੰਘ ਨੇ ਕਿਹਾ ਕਿ 20 ਮਿਲੀਅਨ ਟਨ ਪਰਾਲੀ ਸਾੜਨ ਦੇ ਨਾਲ 10 ਮਿਲੀਅਨ ਟਨ ਜੈਵਿਕ ਕਾਰਬਨ (ਭੂ ਮੱਲੜ) ਵੀ ਸੜ ਜਾਂਦੀ ਹੈ ਜੋੋ ਜ਼ਮੀਨਾਂ ਵਿੱਚ ਸਦੀਵੀ ਉਪਜਾਊ ਸ਼ਕਤੀ ਵਧਾਉਣ ਦਾ ਜ਼ਰੀਆ ਹੁੰਦਾ ਹੈ। ਇਹ ਇਥੇ ਹੀ ਬੱਸ ਨਹੀਂ ਪਰਾਲੀ ਸਾੜਨ ਨਾਲ ਅਸੀਂ ਹਰ ਸਾਲ ਵੱਡੀ ਮਾਤਰਾ ਵਿਚ ਕਾਰਬਨਡਾਈਆਕਸਾਈਡ ਦਾ ਧੂੰਆ ਵਾਤਾਵਰਨ ਵਿੱਚ ਛੱਡ ਰਹੇ ਹਾਂ।ਇਸ ਮੌੌਕੇ ਖੇਤੀਬਾੜੀ ਵਿਭਾਗ ਦੇ ਬੁਲਾਰੇ ਡਾ: ਜਸਵੀਰ ਸਿੰਘ ਗੁੰਮਟੀ ਨੇ ਕਿਹਾ ਕਿ ਜਦੋੋਂ ਅਸੀਂ ਇੱਕ ਏਕੜ ਵਿੱਚੋੋਂ ਸਲਾਨਾ 60 ਮਣ ਝੋੋਨਾ ਅਤੇ 45 ਮਣ ਔੌਸਤਨ ਕਣਕ ਪੈਦਾ ਕਰਦੇ ਹਾਂ ਇਸ ਨਾਲ 1.20 ਕੁਇੰਟਲ ਨਾਈਟ੍ਰੋੋਜ਼ਨ, 1.20 ਕੁਇੰਟਲ ਪੋੋਟਾਸ਼ ਅਤੇ 0.12 ਕੁਇੰਟਲ ਫਾਸਫੋੋਰਸ ਜਦੋੋ ਕਿ ਅਸੀਂ ਖੁਰਾਕੀ ਤੱਤ ਔੌਸਤਨ ਇਸ ਤੋੋਂ ਕਾਫੀ ਘੱਟ ਵਰਤਦੇ ਹਾਂ। ਜਿਸ ਦਾ ਇਹ ਮਤਲਬ ਬਣਦਾ ਹੈ ਕਿ ਅਸੀਂ ਆਪਣੀਆਂ ਜ਼ਮੀਨਾਂ ਵਿਚੋੋਂ ‘ਖੇਤੀ’ ਨਹੀਂ ਬਲਕਿ ‘ਖੁਦਾਈ’ ਕਰ ਰਹੇ ਹਾਂ, ਇਹ ਖੁਰਾਕੀ ਤੱਤਾਂ ਦਾ ਖੱਪਾ ਸਿਰਫ਼ ਪਰਾਲੀ ਨੂੰ ਜ਼ਮੀਨ ਵਿੱਚ ਦਬਾਉਣ/ਰਲਾਉਣ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਸਮੇਂ ਬਹੁਤ ਸਾਰੇ ਨਵੀਨਤਮ ਖੇਤੀ ਸੰਦ ਜਿਵੇਂ ਹੈਪੀਸੀਡਰ, ਜ਼ੀਰੋੋਟਿੱਲਜ਼ ਡਰਿੱਲ, ਰੋੋਟੋੋਸੀਡ ਡਰਿੱਲ, ਚੌੌਪਰ ਕਮ ਸ਼ਰੈਡਰ, ਰੋੋਟਾਵੇਟਰ ਆਦਿ ਉਪਲਬਧ ਹਨ ਜਿੰਨਾਂ ਦੀ ਵਰਤੋੋਂ ਕਰਕੇ ਜਿਥੇ ਅਸੀਂ ਖਾਦਾਂ ਦੀ ਹੋ ਰਹੀ ਵਧੇਰੇ ਵਰਤੋੋਂ ਨੂੰ ਠੱਲ ਪਾ ਕੇ ਆਪਣੇ ਖਰਚਿਆਂ ਵਿੱਚ ਕਟੌੌਤੀ ਕਰਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖ ਸਕਦੇ ਹਨ। ਉਨਾਂ ਇਹ ਵੀ ਜ਼ਿਕਰ ਕੀਤਾ ਕਿ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਬਹੁਤ ਸਾਰੇ ਬੇਲਰ ਵੀ ਉਪਲਬਧ ਹਨ ਜਿਸ ਨਾਲ ਕਿਸਾਨ ਵੀਰ ਪਰਾਲੀ ਨੂ ਸਾੜਨ ਦੀ ਬਜਾਏ ਗੰਢਾਂ ਬਣਾ ਕੇ ਨੇੜੇ ਦੇ ਬਾਇਓਮਾਸ ਪਲਾਂਟਾਂ ਵਿੱਚ ਵੇਚ ਕੇ ਇਸ ਪਰਾਲੀ ਨੂੰ ਆਪਣੀ ਆਮਦਨ ਦਾ ਜ਼ਰੀਆ ਬਣਾ ਸਕਦੇ ਹਨ। ਇਸ ਸਮੇਂ ਉਨਾਂ ਦੇ ਨਾਲ ਕਿਸਾਨਾਂ ਤੋੋਂ ਇਲਾਵਾ ਡਾ: ਗੁਰਪ੍ਰੀਤ ਸਿੰਘ, ਡਾ: ਜਸਵੀਰ ਸਿੰਘ ਗੁੰਮਟੀ, ਅਤੇ ਡਾ: ਕਰਨਜ਼ੀਤ ਸਿੰਘ ਪੀ.ਡੀ. ਆਦਿ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*