ਝੋਨੇ ਅਤੇ ਬਾਸਮਤੀ ਦੀ ਫਸਲ ਸਰਕਾਰੀ ਰੇਟਾਂ ਤੇ ਖਰੀਦ ਕੀਤੀ ਜਾਵੇਗੀ— ਡਿਪਟੀ ਕਮਿਸ਼ਨਰ
Templates by BIGtheme NET

ਝੋਨੇ ਅਤੇ ਬਾਸਮਤੀ ਦੀ ਫਸਲ ਸਰਕਾਰੀ ਰੇਟਾਂ ਤੇ ਖਰੀਦ ਕੀਤੀ ਜਾਵੇਗੀ— ਡਿਪਟੀ ਕਮਿਸ਼ਨਰ

Must Share With Your Friends...!
ਸ੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ  ਸ੍ਰੀ ਮੁਕਤਸਰ ਸਾਹਿਬ ਜਿਲੇ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਅਤੇ ਬਾਸਮਤੀ ਦੀ  ਖਰੀਦ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਜਾਣਕਾਰੀ ਸ੍ਰੀ ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਮਲੋਟ ਦੀ ਅਨਾਜ ਮੰਡੀ ਵਿਖੇ ਝੋਨੇ ਦੀ ਖਰੀਦ ਦਾ ਉਦਘਾਟਨ ਕਰਨ ਉਪਰੰਤ ਦਿੱਤੀ। ਇਸ ਮੌਕੇ ਤੇ ਮੈਡਮ ਮੈਡਮ ਸ਼ਾਕਸ਼ੀ ਸਾਹਣੀ  ਏ.ਸੀ.ਯੂ.ਟੀ, ਮੈਡਮ ਗੀਤਾ ਬਿਸ਼ੰਭੂ ਡੀ.ਐਫ.ਐਸ.ਸੀ, ਸ੍ਰੀ ਬਸੰਤ ਕੰਗ ਚੇਅਰਮੈਨ ਮਾਰਕੀਟ ਕਮੇਟੀ, ਸ੍ਰੀ ਕੁਲਬੀਰ ਸਿੰਘ ਮੱਤਾ ਜਿਲਾ ਮੰਡੀ ਅਫਸਰ, ਸੈਕਟਰੀ ਮਾਰਕੀਟ ਕਮੇਟੀ ਮਲੋਟ ਅਜੈਪਾਲ ਸਿੰਘ ਬਰਾੜ ਸ੍ਰੀ ਸਰੋਜ ਸਿੰਘ ਪ੍ਰਧਾਨ ਕੱਚਾ ਆੜਤੀਆਂ ਐਸੋਸੀਏਸ਼ਨ, ਸ੍ਰੀ ਕੁਲਵਿੰਦਰ ਪੂਨੀਆ, ਵਾਈਸ ਚੇਅਰਮੈਨ ਡ੍ਰਾ. ਜਗਦੀਸ਼ ਸ਼ਰਮਾ, ਸੀਨੀਅਰ ਅਕਾਲੀ ਆਗੂ ਪਿੰਦਰ ਕੰਗ, ਮਹਿਲ ਸਿੰਘ ਪਵਾਰ, ਖਜਾਨਚੀ ਬਿੱਟੂ ਬਤਰਾ, ਸ਼ੈਲਰ ਯੂਨੀਅਨ ਦੇ ਪ੍ਰਧਾਨ ਪੰਮਾ ਬਰਾੜ, ਪ੍ਰਵੀਨ ਜੈਨ, ਚੀਨਾ ਸਰਪੰਚ, ਸੋਨੂੰ ਘੱਗਾ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ  ਕਿਸਾਨ ਮੌਜੂਦ ਸਨ ।
20151001_122343
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜਿਲੇ ਦੀਆਂ ਅਨਾਜ ਮੰਡੀਆਂ ਵਿੱਚ ਅੱਜ ਝੋਨੇ ਅਤੇ ਬਾਸਮਤੀ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਅਤੇ ਕਿਸਾਨਾਂ ਪਾਸੋ ਸਰਕਾਰੀ ਰੇਟਾਂ ਮੁਤਾਬਕ ਝੋਨੇ ਦੀ ਖਰੀਦ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ । ਅਨਾਜ ਮੰਡੀਆਂ ਵਿੱਚ ਬਿਜਲੀ, ਪੀਣ ਵਾਲਾ ਸਾਫ ਸੁਥਰਾ ਪਾਣੀ ਅਤੇ ਪਖਾਨਿਆਂ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਜਿਲੇ ਦੀਆਂ ਅਨਾਜ ਮੰਡੀਆਂ  ਵਿੱਚ ਝੋਨੇ ਅਤੇ ਬਾਸਮਤੀ ਦੀ ਬੰਪਰ ਫਸਲ ਆਉਣ ਦੀ ਉਮੀਦ ਹੈ।
         ਇਸ ਮੌਕੇ ਤੇ ਜਿਲਾ ਮੰਡੀ ਅਫਸਰ  ਸ੍ਰੀ ਮੁਕਤਸਰ ਸਾਹਿਬ ਸ੍ਰੀ ਕੁਲਬੀਰ ਸਿੰਘ ਮੱਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇੱਕ ਨੋਟੀਫੀਕੇਸ਼ਨ  ਤਹਿਤ 2 ਫੀਸਦੀ ਮਾਰਕਿਟ ਫੀਸ, ਦੋ ਫੀਸਦੀ ਦਿਹਾਤੀ ਵਿਕਾਸ ਫੰਡ ਅਤੇ 3 ਫੀਸਦੀ ਅਸੈਸ, ਕੁੱਲ 7 ਫੀਸਦੀ ਜੋ ਕਿ ਬੰਦ ਕੀਤਾ ਗਿਆ ਸੀ , ਨੋਟੀਫਿਕੇਸ਼ਨ ਅਨੁਸਾਰ  ਅੱਜ ਤੋਂ  ਜੋ ਵੀ ਬਾਸਮਤੀ ਦੀ ਖਰੀਦ ਕਰੇਗਾ , ਉਸਨੂੰ ਪਹਿਲਾਂ ਵਾਂਗ ਹੀ ਸਾਰੇ ਟੈਕਸ ਅਦਾ ਕਰਨੇ ਪੈਣਗੇ।
Must Share With Your Friends...!

Comments

comments

Leave a Reply

Your email address will not be published. Required fields are marked *

*