ਝੋਨੇ ਦੀ ਖਰੀਦ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਸੀ.ਰਾਉਲ
Templates by BIGtheme NET

ਝੋਨੇ ਦੀ ਖਰੀਦ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਸੀ.ਰਾਉਲ

Must Share With Your Friends...!

***ਪ੍ਰਮੁੱਖ ਸਕੱਤਰ ਸਿੱਖਿਆ ਵਿਭਾਗ ਨੇੇ ਝੋਨੇ ਅਤੇ ਬਾਸਮਤੀ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
*** ਮੰਡੀਆਂ ਵਿਚ ਝਗੜਾ ਨਿਬੇੜੁ ਕਮੇਟੀਆਂ ਗਠਿਤ
 ***ਬਿਨਾਂ ਕਾਰਨ ਮੁਸਕਿਲ ਪੈਦਾ ਕਰਨ ਵਾਲੀਆਂ ਧਿਰਾਂ ਖਿਲਾਫ ਹੋਵੇਗੀ ਕਾਰਵਾਈ
 ***ਏਂਜਸੀਆਂ ਵੱਲੋਂ ਖਰੀਦੇ ਝੋਨੇ ਦੀ ਅਦਾਇਗੀ ਕਰਨ ਦੀ ਪ੍ਰਕ੍ਰਿਆ ਵੀ ਹੋਈ ਸ਼ੁਰੂ
 ***21 ਕਰੋੜ ਦੀਆਂ ਅਦਾਇਗੀਆਂ ਕੀਤੀਆਂ
 ***ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਹੁਣ ਤੱਕ 94447 ਟਨ ਝੋਨੇ ਦੀ ਖਰੀਦ
ਸ੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜਿਲੇ ਦੀਆਂ ਅਨਾਜ ਮੰਡੀਆਂ ਵਿੱਚ ਹੋ ਰਹੀ ਝੋਨੇ ਅਤੇ ਬਾਸਮਤੀ ਦੀ ਖਰੀਦ ਦਾ ਜਾਇਜਾ ਲੈਣ ਲਈ ਸ੍ਰੀ ਸੀ. ਰਾਉਲ ਪ੍ਰਮੁੱਖ ਸਕੱਤਰ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਜ਼ਿਲੇ ਦੀਆਂ ਮੰਡੀਆਂ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਨਾਲ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ:  ਜਸਕਿਰਨ ਸਿੰਘ ਵੀ ਵਿਸੇਸ ਤੌਰ ਤੇ ਹਾਜਰ ਸਨ।

11 MKT-01

    ਸ੍ਰੀ ਸੀ. ਰਾਉਲ ਨੇ ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਮੰਡੀ ਤੋਂ ਇਲਾਵਾ ਪਿੰਡ ਔਲਖ ਅਤੇ ਮਲੋਟ ਸ਼ਹਿਰ ਦੀ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ, ਆੜਤੀਆਂ ਦੀਆਂ ਮੁਸਕਿਲਾਂ ਸੁਣੀਆਂ। ਇਸ ਮੌਕੇ ਉਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਪੂਰੀ ਫਸਲ ਖਰੀਦੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਮੰਡੀਆਂ ਵਿਚ ਹਾਈਬ੍ਰਿਡ ਝੋਨਾ ਜਾਂ ਕੁਝ ਸੈਲਰਾਂ ਵੱਲੋਂ ਮਾਲ ਨਾ ਲਗਵਾਏ ਜਾਣ ਸਬੰਧੀ ਆ ਰਹੀਆਂ ਮੁਸਕਿਲਾਂ ਦੇ ਹੱਲ ਲਈ ਸਾਰੀਆਂ ਮਾਰਕਿਟ ਕਮੇਟੀਆਂ ਵਿਚ ਝਗੜਾ ਨਿਪਟਾਉ ਕਮੇਟੀਆਂ ਗਠਿਤ ਕੀਤੀਆਂ ਹਨ ਜੋ ਕਿ ਅਜਿਹੇ ਕਿਸੇ ਵੀ ਮਸਲੇ ਮੌਕੇ ਆਪਣੀ ਰਿਪੋਟ ਦੇਣਗੀਆਂ ਅਤੇ ਜੇਕਰ ਇਸ ਕਮੇਟੀ ਦੀ ਜਾਂਚ ਦੌਰਾਨ ਕੋਈ ਧਿਰ ਦੋਸੀ ਪਾਈ ਗਈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਕਿਹਾ ਕਿ ਜੇਕਰ ਕੋਈ ਸੈਲਰ ਬਿਨਾਂ ਕਿਸੇ ਕਾਰਨ ਦੇ ਪ੍ਰੇਸਾਨੀ ਪੈਦਾ ਕਰੇਗਾ ਤਾਂ ਅਜਿਹੇ ਸੈਲਰ ਨੂੰ ਬਲੈਕ ਲਿਸਟ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ।
ਸ੍ਰੀ ਸੀ.ਰਾਉਲ ਨੇ ਵੱਖ-ਵੱਖ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਫਸਲ ਵੇਚਣ ਸਮੇਂ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ ਨਾ ਆਉਣ ਦਿੱਤੀ ਜਾਵੇ ਕਿਉਂਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਸਰਕਾਰ ਦਾ ਸਭ ਤੋਂ ਪਹਿਲਾਂ ਉਦੇਸ ਹੈ।
ਇਸ ਦੌਰਾਨ ਉਨਾਂ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਝੋਨੇ ਦੀ ਖਰੀਦ ਦੇ ਨਾਲ ਨਾਲ ਹੁਣ ਆੜਤੀਆਂ ਨੂੰ ਅਦਾਇਗੀਆਂ ਕਰਨ ਦੀ ਪ੍ਰਕ੍ਰਿਆ ਵੀ ਸ਼ੁਰੂੁ ਹੋ ਗਈ ਹੈ ਅਤੇ ਵੱਖ ਵੱਖ ਏਂਜਸੀਆਂ ਵੱਲੋਂ ਬੀਤੀ ਸ਼ਾਮ ਤੱਕ ਆੜਤੀਆਂ ਨੂੰ ਕਿਸਾਨਾਂ ਦੀ ਫਸਲ ਲਈ 21 ਕਰੋੜ ਰੁਪਏ ਦੀਆਂ ਅਦਾਇਗੀਆਂ ਲਈ ਕਾਰਡ ਸਵੈਪ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਬੀਤੀ ਸ਼ਾਮ ਤੱਕ ਕੁੱਲ 118202  ਮਿਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿਚੋਂ 94447 ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਪਨਗ੍ਰੇਨ ਵੱਲੋਂ 24145 ਟਨ, ਐਫ.ਸੀ.ਆਈ. ਵੱਲੋਂ13424 ਟਨ, ਮਾਰਕਫੈਡ ਵੱਲੋਂ 21909 ਟਨ, ਪਨਸਪ ਵੱਲੋਂ 15456 ਟਨ, ਵੇਅਰਹਾਉਸ ਵੱਲੋਂ 8970 ਟਨ ਅਤੇ ਪੰਜਾਬ ਐਗਰੋ ਵੱਲੋਂ 10425 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। 72 ਘੰਟਿਆਂ ਵਿਚ ਲਿਟਿੰਗ ਦੇ ਟੀਚਿਆਂ ਅਨੁਸਾਰ 95 ਫੀਸਦੀ ਝੋਨੇ ਦੀ ਲਿਫਟਿੰਗ ਮੰਡੀਆਂ ਵਿਚੋਂ ਹੋਈ ਹੈ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ , ਸ੍ਰੀ ਬਸੰਤ ਸਿੰਘ ਕੰਗ ਚੇਅਰਮੈਨ ਮਾਰਕੀਟ ਕਮੇਟੀ ਮਲੋਟ, ਸ੍ਰੀ ਕੁਲਬੀਰ ਸਿੰਘ ਮੱਤਾ ਜਿਲਾ ਮੰਡੀ ਅਫਸਰ, ਮੈਡਮ ਗੀਤਾ ਬਿਸ਼ੰਭਸ਼ੂ ਡੀ.ਐਫ.ਐਸ.ਸੀ, ਸ੍ਰੀ ਐਚ.ਐਸ.ਧਾਲੀਵਾਲ ਜ਼ਿਲਾ ਮੈਨੇਜਰ ਮਾਰਕਫੈਡ, ਸ੍ਰੀ ਮੁਕਤਸਰ ਸਾਹਿਬ ਦੇ ਸਕੱਤਰ ਸ: ਗੁਰਚਰਨ ਸਿੰਘ, ਮਲੋਟ ਦੇ ਸਕੱਤਰ ਸ: ਅਜੇਪਾਲ ਸਿੰਘ, ਸ੍ਰੀ ਬਲਜਿੰਦਰ ਸ਼ਰਮਾ, ਗੁਰਤਾਰ ਸਿੰਘ, ਸ੍ਰੀ ਨੱਥਾ ਸਿੰਘ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*