ਝੋਨੇ ਦੇ ਸੀਜਨ ਵਿੱਚ ਸਾਰੇ ਆੜਤੀਆਂ ਦੇ ਕੰਡੇ ਮਾਪਤੋਲ ਵਿਭਾਗ ਤੋ ਪਾਸ ਹੋਣੇ ਜਰੂਰੀ-ਕੁਲਬੀਰ ਸਿੰਘ ਮੱਤਾ।
Templates by BIGtheme NET

ਝੋਨੇ ਦੇ ਸੀਜਨ ਵਿੱਚ ਸਾਰੇ ਆੜਤੀਆਂ ਦੇ ਕੰਡੇ ਮਾਪਤੋਲ ਵਿਭਾਗ ਤੋ ਪਾਸ ਹੋਣੇ ਜਰੂਰੀ-ਕੁਲਬੀਰ ਸਿੰਘ ਮੱਤਾ।

Must Share With Your Friends...!

ਸ੍ਰੀ ਮੁਕਤਸਰ ਸਾਹਿਬ:-ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ 4 ਚਾਰ ਮੁੱਖ ਮੰਡੀਆ ਬਰੀਵਾਲਾ, ਗਿੱਦੜਬਾਹਾ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਤੋ ਇਲਾਵਾ 111 ਖਰੀਦ ਕੇਂਦਰਾ ਵਿੱਚ ਜੋ ਆੜਤੀਏ ਝੋਨੇ ਦੇ ਸੀਜਨ ਵਿੱਚ ਕੰਮ ਕਰਨਗੇ ਉਹਨਾਂ ਦੇ ਕੰਡੇ ਮਾਪਤੋਲ ਵਿਭਾਗ ਤੋ ਪਾਸ ਹੋਣੇ ਜਰੂਰੀ ਹਨ। ਇਸ ਸਬੰਧੀ ਪਹਿਲਾਂ ਵੀ ਸਮੂਹ ਆੜਤੀਆਂ ਨੂੰ ਸਾਰੀਆਂ ਮਾਰਕਿਟ ਕਮੇਟੀਆਂ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆ ਗਈਆਂ ਹਨ। ਜਿਹੜੇ ਵੀ ਆੜਤੀਏ ਦਾ ਕੰਡਾ ਨਿਯਮਾਂ ਅਨੁਸਾਰ ਪਾਸ ਨਾ ਹੋਇਆ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸ੍ਰੀ ਕੁਲਬੀਰ ਸਿੰਘ ਮੱਤਾ ਜ਼ਿਲਾ ਮੰਡੀ ਅਧਿਕਾਰੀ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕੰਡਾ ਮਾਪਤੋਲ ਵਿਭਾਗ ਤੋ ਪਾਸ ਨਾ ਹੋਣ ਦੀ ਸੂਰਤ ਵਿੱਚ ਤੁਲਾਈ ਸਮੇਂ ਤੁਲਾਈ ਵੱਧ ਘੱਟ ਹੋਣ ਦਾ ਖਦਸਾ ਬਣ ਜਾਦਾ ਹੈ। ਇਸ ਲਈ ਸਮੂਹ ਆੜਤੀਆ ਨੂੰ ਅਪੀਲ ਕੀਤੀ ਜਾਦੀ ਹੈ ਕਿ ਉਹ ਤੁਰੰਤ ਆਪਣੇ ਆਪਣੇ ਕੰਡੇ ਮਾਪਤੋਲ ਵਿਭਾਗ ਤੋ ਪਾਸ ਕਰਵਾ ਲੈਣ।
ਜ਼ਿਲਾ ਮੰਡੀ ਅਧਿਕਾਰੀ ਸ੍ਰੀ ਮੁਕਤਸਰ ਸਾਹਿਬ ਨੇ ਅੱਗੇ ਦੱਸਿਆ ਕਿ 1 ਅਕਤੂਬਰ 2015 ਤੋ ਬਕਾਇਦਾ ਤੌਰ ਤੇ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖ੍ਰੀਦ ਸੁਰੂ ਹੋ ਜਾਵੇਗੀ ਅਤੇ ਮੰਡੀ ਬੋਰਡ ਵੱਲੋਂ ਮਾਰਕਿਟ ਕਮੇਟੀਆਂ ਰਾਹੀ ਆਪਣੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਮੁੜ ਤੋ ਕਿਸਾਨਾ ਨੂੰ ਅਪੀਲ ਕੀਤੀ ਕਿ ੳਹ 17 ਫੀਸਦੀ ਤੋ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਨਾ ਲਿਆਉਣ। ਗਿੱਲਾ ਝੋਨਾ ਮੰਡੀਆਂ ਵਿੱਚ ਆਉਣ ਨਾਲ ਗਲੱਟ ਵੱਜਦਾ ਹੈ ਅਤੇ ਫਸਲ ਵਿਕਣ ਵਿਚ ਮੁਸਕਲ ਪੇਸ ਆਉਦੀ ਹੈ। ਉਹਨਾਂ ਕੰਬਾਇਨ ਮਾਲਕਾ ਨੂੰ ਚੇਤਾਵਨੀ ਦਿੱਤੀ ਕਿ ਉਹ ਸਵੇਰੇ 10-00 ਵਜੇ ਤੋ ਸਾਮ 07-00 ਵਜੇ ਤੱਕ ਝੋਨੇ ਦੀ ਕਟਾਈ ਕਰ ਸਕਦੇ ਹਨ ਜੇਕਰ ਕੋਈ ਕੰਬਾਇਨ ਰਾਤ ਸਮੇ ਜਾ ਗਿੱਲੇ ਝੋਨੇ ਦੀ ਕਟਾਈ ਕਰਦੀ ਜਿਲਾ ਪ੍ਰਸਾਸਨ ਦੇ ਧਿਆਨ ਵਿੱਚ ਆਈ ਉਸ ਨੂੰ ਜਬਤ ਕਰਕੇ ਕੰਬਾਇਨ ਮਾਲਕ ਵਿਰੁੱਧ ਜਿਲਾ ਮੈਜਿਸਟਰੇਟ ਦੀਆ ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*