ਝੋਨੇ ਬਾਸਮਤੀ ਸਬੰਧੀ ਖੇਤੀਬਾੜੀ ਵਿਭਾਗ ਦੀ ਸਲਾਹ
Templates by BIGtheme NET

ਝੋਨੇ ਬਾਸਮਤੀ ਸਬੰਧੀ ਖੇਤੀਬਾੜੀ ਵਿਭਾਗ ਦੀ ਸਲਾਹ

Must Share With Your Friends...!

***ਘੰਡੀ ਰੋਕ ਦੀ ਰੋਕਥਾਮ ਲਈ ਬਾਸਮਤੀ ਤੇ ਗੈਰ-ਸ਼ਿਫਾਰਸ ਦਵਾਈਆਂ ਦਾ ਛਿੜਕਾਅ ਨਾ ਕੀਤਾ ਜਾਵੇ

  ****ਜੋ ਫਸਲ ਅਗਲੇ 10 ਦਿਨਾਂ ਵਿਚ ਵੱਢੇ ਜਾਣਯੋਗ ਹੈ ਉੁਸਤੇ ਕਿਸੇ ਦਵਾਈ ਦੇ ਛਿੜਕਾਅ ਦੀ ਜਰੂਰਤ ਨਹੀਂ

 ****2 ਜਾਂ 3 ਦਵਾਈਆਂ ਨੂੰ ਮਿਲਾ ਕੇ ਛਿੜਕਣਾ ਖਤਰਨਾਕ ਜ਼ਿਲਾ ਖੇਤੀਬਾੜੀ ਅਫ਼ਸਰ

 ****ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਕੰਮ ਕਰ ਰਹੀਆਂ ਹਨ 16 ਟੀਮਾਂ

ਸ੍ਰੀ ਮੁਕਤਸਰ ਸਾਹਿਬ :-ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਬਹੁਤੇ ਕਿਸਾਨ ਵੀਰ ਪੱਕਣ ਦੇ ਬਿਲਕੁਲ ਨੇੜੇ ਢੁੱਕੀ ਝੋਨਾ/ਬਾਸਮਤੀ ਦੀ ਫ਼ਸਲ ਉੱਪਰ ਦੇਖਾ ਦੇਖੀ ਜਾਂ ਦੁਕਾਨਦਾਰ/ਕੰਪਨੀਆਂ ਵਾਲਿਆਂ ਦੇ ਕਹਿਣ ਤੇ ਗੈਰ ਸਿਫ਼ਾਰਿਸ਼ ਉੱਲੀ ਨਾਸ਼ਕ ਜਾਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰ ਰਹੇ ਹਨ, ਜਿਸ ਨਾਲ ਫ਼ਸਲ ਦਾ ਝਾੜ ਵਧਣ ਦੀ ਬਜਾਏ ਜ਼ਿਮੀਦਾਰਾਂ ਦੇ ਬੇਲੋੋੜੇ ਖੇਤੀ ਖਰਚਿਆਂ ਵਿੱਚ ਹੀ ਵਾਧਾ ਹੁੰਦਾ ਹੈ। ਇਹ ਸ਼ਬਦ ਡਾ: ਬੇਅੰਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨਾਲ ਵਿਭਾਗ ਦੇ ਹੋੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਖੇਤਾਂ ਦੇ ਕੀਤੇ ਸਰਵੇਖਣ ਤੋੋਂ ਬਾਅਦ ਸਾਂਝੇ ਕੀਤੇ। ਉਨਾਂ ਕਿਹਾ ਕਿ ਬਾਸਮਤੀ ਝੋੋਨੇ ਦੀ ਗੈਰ ਸਿਫਾਰਸ਼ ਕਿਸਮ 1401(ਮੁੱਛਲ) ਉੱਪਰ ਘੰਡੀ ਰੋੋਗ ਦੀ ਬਿਮਾਰੀ ਸਿਫ਼ਾਰਸ਼ਸ਼ੁਦਾ ਕਿਸਮਾਂ ਪੂਸਾ ਬਾਸਮਤੀ 1121 ਤੇ ਪੂਸਾ ਪੰਜਾਬ ਬਾਸਮਤੀ 1509 ਨਾਲੋੋਂ ਜ਼ਿਆਦਾ ਆਇਆ ਹੋੋਇਆ ਹੈ,ਜਿਸ ਕਾਰਨ ਕਿਸਾਨ ਭੈਅਭੀਤ ਹੋੋ ਕੇ ਟਰਾਈਸੈਕਲਾਜ਼ੋੋਲ ਵਰਗੀਆਂ ਜਾਂ ਹੋੋਰ ਗੈਰਸਿਫ਼ਾਰਸ਼ ਉੱਲੀਨਾਸ਼ਕ ਦਵਾਈਆਂ ਦਾ ਛਿੜਕਾਅ ਕਰ ਰਹੇ ਹਨ ਜਿਸ ਨਾਲ ਇਸ ਘੰਡੀ ਰੋੋਗ ਦੀ ਉੱਕਾ ਹੀ ਰੋੋਕਥਾਮ ਨਹੀਂ ਹੁੰਦੀ। ਉਨਾਂ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋੋਂ ਦਿਨ ਦਾ ਤਾਪਮਾਨ 5 ਤੋੋ 7 ਡਿਗਰੀ ਸੈਲਸੀਅਸ ਆਮ ਤਾਪਮਾਨ ਨਾਲੋੋਂ ਉਪਰ ਚੱਲ ਰਿਹਾ ਹੈ ਜਿਸ ਨਾਲ ਇਸ ਘੰਡੀ ਰੋੋਗ ਬਿਮਾਰੀ ਦਾ ਹਮਲਾ ਇਸ ਵਾਰੀ ਵਧੇਰੇ ਹੋੋਇਆ ਹੈ ਪਰੰਤੂ ਕਿਸਾਨਾਂ ਨੂੰ ਸਲਾਹ ਹੈ ਕਿ ਉਹ ਇਸ ਘੰਡੀ ਰੋੋਗ ਬਿਮਾਰੀ ਤੋੋਂ ਭੈਅਭੀਤ ਹੋੋ ਕੇ ਗੈਰ-ਸਿਫ਼ਾਰਿਸ਼ ਉੱਲੀਨਾਸ਼ਕ ਦਵਾਈਆਂ ਦਾ ਛਿੜਕਾਅ ਹਰਗਿਜ਼ ਨਾ ਕਰਨ ਅਤੇ ਜਿਹੜੀ ਝੋੋਨੇ/ਬਾਸਮਤੀ ਦੀ ਫ਼ਸਲ 10 ਦਿਨਾਂ ਤੋੋਂ ਘੱਟ ਸਮੇਂ ਵਿੱਚ ਵੱਢੀ ਜਾਣੀ ਹੈ, ਉਸ ਤੇ ਕਿਸੇ ਕਿਸਮ ਦੀ ਉਲੀਨਾਸ਼ਕ ਦਵਾਈ ਦਾ ਛਿੜਕਾਅ ਕਰਨਾ ਵਾਜ਼ਬ ਨਹੀਂ ਪਰੰਤੂ ਜਿਹੜੀ ਬਾਸਮਤੀ ਦੀ ਫ਼ਸਲ ਅਜੇ ਕੱਚੀ ਖੜੀ ਹੈ ਅਤੇ ਪੱਕਣ ਵਿਚ ਘੱਟ ਤੋੋ ਘੱਟ ਤਕਰੀਬਨ 20 ਦਿਨ ਲੈ ਸਕਦੀ ਹੈ ਉਸ ਫ਼ਸਲ ਤੇ ਜ਼ਿਨੇਬ 75 ਪ੍ਰਤੀਸ਼ਤ (ਜ਼ੈਡ-78) ਅੱਧਾ ਕਿ:ਗ੍ਰ੍ਰਾ: ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰਨ ਨਾਲ ਘੰਡੀ ਰੋੋਗ (ਗਰਦਨ ਮਰੋੋੜ) ਦੀ ਰੋੋਕਥਾਮ ਕੀਤੀ ਜਾ ਸਕਦੀ ਹੈ। ਉਨਾਂ ਇਹ ਵੀ ਕਿਹਾ ਕਿ ਕਿਸਾਨ ਵੀਰ ਆਪਣੇ ਤੌੌਰ ਤੇ 2-2 ਜਾਂ 3-3 ਉਲੀਨਾਸ਼ਕ ਜਾਂ ਕੀਟਨਾਸ਼ਕ ਦਵਾਈਆਂ ਰਲਾ ਕੇ ਕਿਸੇ ਵੀ ਕੀਮਤ ਤੇ ਫ਼ਸਲਾਂ ਤੇ ਛਿੜਕਾਅ ਨਾ ਕਰਨ। ਉਨਾਂ ਨੇ ਕਿਹਾ ਕਿ ਝੋੋਨਾ/ਬਾਸਮਤੀ ਨੂੰ ਪਾਣੀ ਬੰਦ ਕਰਨ ਤੋੋਂ ਬਾਅਦ ਬੂਟਿਆਂ ਦੇ ਟਿੱਡਿਆਂ (ਪਲਾਂਟ ਹੌੌਪਰ) ਦਾ ਹਮਲਾ ਹੋੋ ਸਕਦਾ ਹੈ ਜੋੋ ਤਣੇ ਵਿੱਚੋੋਂ ਰਸ ਚੂਸ ਕੇ ਫ਼ਸਲ ਵਿੱਚ ਸਾੜ ਪਾ ਦਿੰਦੇ ਹਨ ਜਿਸ ਨਾਲ ਫ਼ਸਲ ਵੱਢਣ ਤੋੋ ਪਹਿਲਾਂ ਜ਼ਮੀਨ ਤੇ ਵਿਛ ਜਾਂਦੀ ਹੈ। ਜਿਸ ਦੀ ਰੋੋਕਥਾਮ ਲਈ ਕਾਨਫੀਡੋੋਰ 40 ਮਿ:ਲੀ: (ਇਮਿੱਡਾਕਲੋੋਪਰਿਡ) ਪ੍ਰਤੀ ਏਕੜ ਜਾਂ 800 ਮਿ:ਲੀ: ਪ੍ਰਤੀ ਏਕੜ ਕੁਇੰਨਲਫਾਸ ਦਵਾਈਆਂ ਦੀ ਵਰਤੋੋਂ ਕਰਕੇ ਟਿੱਡਿਆਂ ਦੇ ਹਮਲੇ ਨੂੰ ਰੋੋਕਿਆ ਜਾ ਸਕਦਾ ਹੈ।

ਜ਼ਿਲਾ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਕਿਤੇ ਕਿਤੇ ਕਿਸਾਨਾਂ ਦੇ ਖੇਤਾਂ ਵਿੱਚ ਮੁੰਜ਼ਰਾਂ ਕੁਤਰਨ ਵਾਲੀ ਸੁੰਡੀ ਝੁੰਡਾਂ ਦੀ ਸ਼ਕਲ ਵਿੱਚ ਝੋੋਨਾ/ਬਾਸਮਤੀ ਦੀ ਫ਼ਸਲ ਵਿੱਚ ਦੇਖੀ ਗਈ ਹੈ ਜੋੋ ਅੱਧ ਪੱਕੀਆਂ ਮੁੰਜ਼ਰਾਂ ਕੱਟ ਕੇ ਥੱਲੇ ਸੁੱਟ ਦਿੰਦੀ ਹੈ। ਇਸ ਦੀ ਪ੍ਰਭਾਵਸ਼ਾਲੀ ਰੋੋਕਥਾਮ ਸਿਰਫ 400 ਮਿ:ਲੀ: ਕੁਇੰਨਲਫਾਸ ਦੀ ਵਰਤੋੋ ਕਰਕੇ ਕੀਤੀ ਜਾ ਸਕਦੀ ਹੈ।

ਡਾ: ਬੇਅੰਤ ਸਿੰਘ ਨੇ ਦੱਸਿਆ ਕਿ ਮਹਿਕਮਾ ਖੇਤੀਬਾੜੀ ਜ਼ਿਲੇ ਵਿੱਚ ਤਕਨੀਕੀ ਮਾਹਿਰਾਂ ਦੀਆਂ 16 ਟੀਮਾਂ ਬਣਾ ਕੇ ਜ਼ਿਲੇ ਦੇ ਪਿੰਡਾਂ ਵਿੱਚ ਪਿਛਲੇ ਦੋੋ ਮਹੀਨਿਆਂ ਤੋੋਂ ਟ੍ਰੇਨਿੰਗ ਕੈਪਾਂ ਰਾਹੀਂ ਲਗਾਤਾਰ ਲੋੋੜੀਂਦੀ ਤਕਨੀਕੀ ਜਾਣਕਾਰੀ ਮੁਹੱਈਆ ਕਰਾਈ ਜਾ ਰਹੀ ਹੈ। ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਮੌੌਜ਼ੂਦਾ ਖੜੀਆਂ ਫਸਲਾਂ ਵਿੱਚ ਕਿਸੇ ਕਿਸਮ ਦੇ ਕੀੜੇ ਮਕੌੌੜੇ ਜਾਂ ਬਿਮਾਰੀ ਸਬੰਧੀ ਕੋੋਈ ਵੀ ਦਵਾਈ ਦਾ ਛਿੜਕਾਅ ਕਰਨ ਤੋੋ ਪਹਿਲਾਂ ਮਹਿਕਮਾ ਖੇਤੀਬਾੜੀ ਦੇ ਮਾਹਿਰਾਂ ਨਾਲ ਜ਼ਰੂਰ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਹੈ। ਇਸ ਸਮੇ ਉਨਾਂ ਨਾਲ ਡਾ: ਗੁਰਪ੍ਰੀਤ ਸਿੰਘ, ਡਾ: ਜਸਵੀਰ ਸਿੰਘ ਗੁੰਮਟੀ, ਅਤੇ ਡਾ: ਕਰਨਜ਼ੀਤ ਸਿੰਘ ਪੀ.ਡੀ. ਆਦਿ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*