ਝੰਡਾ ਦਿਵਸ ਫੰਡ ਵਿੱਚ ਦਿਲ ਖੋਲ ਕੇ ਦਾਨ ਦੇਣ ਦੀ ਅਪੀਲ—- ਬਲਜਿੰਦਰ ਵਿਰਕ
Templates by BIGtheme NET

ਝੰਡਾ ਦਿਵਸ ਫੰਡ ਵਿੱਚ ਦਿਲ ਖੋਲ ਕੇ ਦਾਨ ਦੇਣ ਦੀ ਅਪੀਲ—- ਬਲਜਿੰਦਰ ਵਿਰਕ

Must Share With Your Friends...!

ਸ੍ਰੀ ਮੁਕਤਸਰ ਸਾਹਿਬ:-ਹਥਿਅਰਬੰਦ ਸੈਨਾ ਝੰਡਾ ਦਿਵਸ ਜ਼ੋ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ 07 ਦਸੰਬਰ 2015 ਨੂੰ ਮਨਾਇਆ ਜਾ ਰਿਹਾ ਹੈ, ਇਹ ਜਾਣਕਾਰੀ ਕਮਾਂਡਰ (ਰਿਟਾਇਰਡ) ਬਲਜਿੰਦਰ ਵਿਰਕ ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਦਿਨ ਦੇਸ਼ ਵਾਸੀ ਸਾਡੀਆਂ ਸੈਨਾਵਾਂ ਵੱਲੋਂ ਦੇਸ਼ ਦੀ ਰੱਖਿਆ ਖਾਤਰ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ। ਦੇਸ਼ ਦੀ ਰੱਖਿਆ , ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸਾਡੀ ਸੈਨਾ ਨੇ ਵਿਸ਼ਵ ਯੁੱਧ, 1947,1962,1965,1971 ਦੀਆਂ ਲੜਾਈਆਂ ,1999 ਦੌਰਾਨ ਕਾਰਗਿੱਲ ਦੀ ਲੜਾਈ ਅਤੇ ਅੱਤਵਾਦ ਦੇ ਖਿਲਾਫ ਚੱਲ ਰਹੇ ਅਪਰੇਸ਼ਨਾਂ ਵਿੱਚ ਕਾਫੀ ਗਿਣਤੀ ਵਿੱਚ ਸ਼ਹਾਦਤਾਂ ਪਾਈਆਂ ਹਨ, ਜਿਨਾਂ ਵਿੱਚ ਪੰਜਾਬੀ ਸੈਨਿਕਾਂ ਦੀਆਂ ਕੁਰਬਾਨੀਆਂ ਜਿਕਰਯੋਗ ਹਨ। ਇਨਾਂ ਲੜਾਈਆਂ ਦੌਰਾਨ ਕਈ ਸੈਨਿਕ ਨਕਾਰਾ ਹੋਣ ਕਾਰਨ ਸਦਾ ਲਈ ਆਪਣੇ ਪਰਿਵਾਰਾਂ ਤੇ ਨਿਰਭਰ ਹੋ ਕੇ ਘਰ ਬੈਠੇ ਗਏ ਹਨ। ਭਾਵੇਂ ਸਰਕਾਰ ਵੱਲੋਂ ਅਜਿਹੇ ਸਹੀਦ ਸੈਨਿਕਾਂ ਦੇ ਪਰਿਵਾਰਾਂ ਅਤੇ ਨਕਾਰਾ ਸੈਨਿਕਾਂ ਨੂੰ ਸਮੇਂ ਸਮੇਂ ਤੇ ਸਹੂਲਤਾਂ ਦਿੱਤੀਆਂ ਜਾਦੀਆਂ ਹਨ, ਪ੍ਰੰਤੂ ਦੇਸ਼ ਵਾਸੀ ਵੀ ਅਜਿਹੇ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਮੱਦਦ ਲਈ ਹਰ ਸਾਲ ਸੈਨਾ ਝੰਡਾ ਦਿਵਸ ਮਨਾਉਂਦੇ ਹੋਏ ਝੰਡਾ ਦਿਵਸ ਫੰਡ ਵਿੱਚ ਦਿਲ ਖੋਲ ਕੇ ਦਾਨ ਦਿੰਦੇ ਹਨ, ਜੋ ਕਿ ਸ਼ਹੀਦਾਂ ਦੇ ਪਰਿਵਾਰਾਂ, ਜੰਗ ਦੌਰਾਨ ਨਕਾਰਾ ਹੋਏ ਸੈਨਿਕਾਂ ਅਤੇ ਵਿਧਵਾਵਾਂ ਦੀ ਭਲਾਈ ਲਈ ਵਰਤਿਆ ਜਾਦਾਂ ਹੈੈ।

            ਸਾਨੂੰ ਸਾਡੇ ਸ਼ਹੀਦਾਂ ਤੇ ਮਾਣ ਹੈ ਜਿਨਾਂ ਨੇ ਸਾਡੇ ਕੱਲ ਲਈ ਆਪਣਾ ਅੱਜ ਵਾਰ ਦਿੱਤਾ। ਸਾਨੂੰ ਆਪਣੇ ਮੌਜੂਦਾ ਸੈਨਿਕਾਂ ਤੇ ਵੀ ਮਾਣ ਹੋਣਾ ਚਾਹੀਦਾ ਹੈ ਜਿਹੜੇ ਦਿਨ ਰਾਤ ਸਰਹੱਦ ਤੇ ਬਹੁਤ ਜਿਆਦਾ ਜੋਖਮ ਭਰੀਆਂ ਜਗਾਂ ਤੇ ਦੇਸ਼ ਦੀ ਰੱਖਿਆ ਲਈ ਤਾਇਨਾਤ ਹਨ ਤਾਂ ਕਿ ਅਸੀਂ ਸਭ ਦੇਸ਼ ਵਾਸੀ ਅਰਾਮ ਦੀ ਨੀਂਦ ਸੌਂ ਸਕੀਏ।                     ਇਸ ਸ਼ੁੱਭ ਦਿਨ ਤੇ ਮੈਂ ਸਮੂਹ ਪੰਜਾਬੀਆਂ ਨੂੰ ਝੰਡਾ ਦਿਵਸ ਫੰਡ ਲਈ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕਰਦਾਂ ਹਾਂ। ਮੈਂ ਸਮੂਹ ਕਾਲਜਾਂ , ਸਕੂਲਾਂ , ਸੰਸਥਾਵਾਂ ਦੇ ਮੁਖੀਆਂ ਨੂੰ ਵੀ ਬੇਨਤੀ ਕਰਦਾਂ ਹਾਂ,ਕਿ ਇਸ ਦਿਨ ਦੀ ਮਹੱਤਤਾ ਸਬੰਧੀ ਵਿੱਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਜਾਣੂ ਕਰਵਾਇਆ ਜਾਵੇੇ। ਇਸ ਸਬੰਧੀ ਦਾਨ ਕੀਤੀ ਗਈ ਰਾਸ਼ੀ ਜਿਲਾ ਰੱਖਿਆ ਸੇਵਾਵਾਂ ਭਲਾਈ ਦਫਤਰਾਂ ਜਾਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ ਚੰਡੀਗੜ ਵਿਖੇ ਜਮਾਂ ਕਰਵਾਈ ਜਾ ਸਕਦੀ ਹੈੇ। ਝੰਡਾ ਫੰਡ ਲਈ ਦਿੱਤੀ ਦਾਨ ਦੀ ਰਾਸ਼ੀ ਆਮਦਨ ਕਰ ਤੋਂ ਮੁਕਤ ਹੈੇ।

Must Share With Your Friends...!

Comments

comments

Leave a Reply

Your email address will not be published. Required fields are marked *

*