ਟੈ੍ਰਫਿਕ ਨਿਯਮਾਂ ਦੀ ਉਲੰਘਣਾਂ ਤੇ ਹੋਵੇਗੀ ਸਖ਼ਤ ਕਾਰਵਾਈ ਏ.ਡੀ.ਸੀ.
Templates by BIGtheme NET

ਟੈ੍ਰਫਿਕ ਨਿਯਮਾਂ ਦੀ ਉਲੰਘਣਾਂ ਤੇ ਹੋਵੇਗੀ ਸਖ਼ਤ ਕਾਰਵਾਈ ਏ.ਡੀ.ਸੀ.

Must Share With Your Friends...!

– ਨਿਯਮਾਂ ਪ੍ਰਤੀ ਲਾਪਰਵਾਹੀ ਤੇ ਡਰਾਇਵਿੰਗ ਲਾਈਸੈਂਸ ਹੋ ਜਾਵੇਗਾ ਸਸਪੈਂਡ ਡੀ.ਟੀ.ਓ.
– ਜ਼ਿਲਾ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਵਿਚ ਉਚ ਅਦਾਲਤਾਂ ਦੇ ਫੈਸਲਿਆਂ ਸਬੰਧੀ ਦਿੱਤੀ ਗਈ ਜਾਣਕਾਰੀ
ਸ਼੍ਰੀ ਮੁਕਤਸਰ ਸਾਹਿਬ, ਸੜਕ ਤੇ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੁਣ ਤੁਹਾਡੇ ਲਈ ਵੱਡੀ ਪ੍ਰੇਸਾਨੀ ਦਾ ਕਾਰਨ ਬਣ ਸਕਦੀ ਹੈ। ਮਾਣਯੋਗ ਸੁਪਰੀਮ ਕੋਰਟ ਦੇ ਤਾਜਾ ਨਿਰਦੇਸਾਂ ਅਨੁਸਾਰ ਟੈ੍ਰਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਜੁਰਮਾਨੇ ਤੋਂ ਬਿਨਾਂ ਹੁਣ ਚਾਲਕ ਦਾ ਡਰਾਇਵਿੰਗ ਲਾਈਸੈਂਸ ਵੀ ਸਸਪੈਂਡ ਹੋ ਸਕਦਾ ਹੈ। ਇਸੇ ਤਰਾਂ ਜੁਰਮਾਨੇ ਦੇ ਨਾਲ ਨਾਲ ਦੋ ਘੰਟੇ ਦੀ ਸੜਕ ਸੁਰੱਖਿਆ ਦੀ ਸਿਖਲਾਈ ਲੈਣੀ ਵੀ ਲਾਜ਼ਮੀ ਕੀਤੀ ਜਾ ਰਹੀ ਹੈ। ਇਸ ਲਈ ਵਾਹਨ ਚਲਾਉਂਦੇ ਸਮੇਂ ਸੜਕੀ ਨਿਯਮਾਂ ਦਾ ਸਵੈ ਨੇਮ ਨਾਲ ਹੀ ਪਾਲਣਾ ਕੀਤੀ ਜਾਵੇ ਤਾਂ ਜੋ ਬਾਅਦ ਵਿਚ ਕਿਸੇ ਮੁਸਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਹ ਗੱਲ ਜ਼ਿਲਾ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸz: ਕੁਲਜੀਤ ਪਾਲ ਸਿੰਘ ਮਾਹੀ ਨੇ ਦਿੱਤੀ।
unnamed (10)
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਟਰਾਂਸਪੋਰਟ ਅਫ਼ਸਰ ਸ੍ਰੀ ਹਰਦੀਪ ਸਿੰਘ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਪਿੱਛਲੇ ਮਹੀਨੇ ਦੌਰਾਨ ਟੈ੍ਰਫਿਕ ਪੁਲਿਸ ਵੱਲੋਂ ਸੜਕੀ ਆਵਾਜਾਈ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ 4,24,750 ਰੁਪਏ ਅਤੇ ਟਰਾਂਸਪੋਰਟ ਵਿਭਾਗ ਨੇ 8,97,000 ਰੁਪਏ ਦੇ ਜੁਰਮਾਨੇ ਕੀਤੇ ਹਨ। ਉਨਾਂ ਕਿਹਾ ਕਿ ਹੁਣ ਨਵੀਂਆਂ ਹਦਾਇਤਾਂ ਅਨੁਸਾਰ ਨਿਰਧਾਰਤ ਸਪੀਡ ਤੋਂ ਤੇਜ ਵਾਹਨ ਚਲਾਉਣ, ਓਵਰਲੋਡਿੰਗ, ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਜਾਂ ਨਸ਼ਾ ਕਰਕੇ ਵਾਹਨ ਚਲਾਉਣ ਤੇ ਵਾਹਨ ਚਾਲਕ ਦਾ ਡਰਾਇਵਿੰਗ ਲਾਈਸੈਂਸ ਹੀ ਸਸਪੈਂਡ ਕਰ ਦਿੱਤਾ ਜਾਵੇਗਾ। ਇਸੇ ਤਰਾਂ ਬਿਨਾ ਸੀਟ ਬੈਲਟ ਜਾਂ ਬਿਨਾਂ ਹੈਲਮੇਟ ਦੇ ਵਾਹਨ ਚਲਾਉਣ ਤੇ ਲੱਗਣ ਵਾਲੇ ਜੁਰਮਾਨੇ ਦੇ ਨਾਲ ਨਾਲ ਅਜਿਹੇ ਵਿਅਕਤੀ ਨੂੰ ਦੋ ਘੰਟੇ ਦੀ ਸੜਕ ਸੁਰੱਖਿਆ ਦੀ ਸਿਖਲਾਈ ਲੈਣੀ ਲਾਜ਼ਮੀ ਕੀਤੀ ਜਾ ਰਹੀ ਹੈ।
ਇਸੇ ਤਰਾਂ ਉਨਾਂ ਨੇ ਨਗਰ ਕੌਂਸਲਾਂ ਨੂੰ ਸੜਕਾਂ ਤੋਂ ਨਜਾਇਜ਼ ਕਬਜੇ ਹਟਾਉਣ ਅਤੇ ਸਾਈਨ ਬੋਰਡ ਲਗਾਉਣ ਲਈ ਵੀ ਕਿਹਾ। ਉਨਾਂ ਨੇ ਬੈਠਕ ਦੌਰਾਨ ਜਾਣਕਾਰੀ ਦਿੱਤੀ ਕਿ ਜ਼ਿਲਾ ਟਰਾਂਸਪੋਰਟ ਦਫ਼ਤਰ ਪਹਿਲਾਂ ਵਾਂਗ ਹੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਹੀ ਚੱਲ ਰਿਹਾ ਹੈ ਅਤੇ ਬਠਿੰਡਾ ਰੋਡ ਤੇ ਬਣੇ ਡਰਾਇਵਿੰਗ ਟੈਸਟ ਟਰੈਕ ਵਿਖੇ ਕੇਵਲ ਡਰਾਇਵਿੰਗ ਲਾਈਸੈਂਸ ਬਣਾਉਣ ਦਾ ਕੰਮ ਹੀ ਤਬਦੀਲ ਕੀਤਾ ਗਿਆ ਹੈ।
ਬੈਠਕ ਵਿਚ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਰਵਿੰਦਰ ਕੁਮਾਰ, ਟ੍ਰੈਫਿਕ ਪੁਲਿਸ ਇੰਚਾਰਚ ਸ੍ਰੀ ਹਰਿੰਦਰ ਸਿੰਘ, ਐਸ.ਡੀ.ਓ. ਸ੍ਰੀ ਜਸਪ੍ਰੀਤ ਸਿੰਘ, ਸ੍ਰੀ ਜਸਪ੍ਰੀਤ ਸਿੰਘ ਛਾਬੜਾ, ਸ੍ਰੀ ਕੁਲਬੀਰ ਸਿੰਘ ਗਿੱਲ ਆਦਿ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*