ਡਾ ਏ.ਪੀ. ਜੇ ਅਬੁੱਦਲ ਕਲਾਮ ਦੇ ਜੀਵਨ ਅਤੇ ਸਿੱਖਿਆ ਬਾਰੇ ਐਜੂਸੈਟ ਰਾਹੀ ਵਿਸ਼ੈਸ ਲੈਕਚਰ 22 ਨੂੰ
Templates by BIGtheme NET

ਡਾ ਏ.ਪੀ. ਜੇ ਅਬੁੱਦਲ ਕਲਾਮ ਦੇ ਜੀਵਨ ਅਤੇ ਸਿੱਖਿਆ ਬਾਰੇ ਐਜੂਸੈਟ ਰਾਹੀ ਵਿਸ਼ੈਸ ਲੈਕਚਰ 22 ਨੂੰ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਸ੍ਰੀ ਪ੍ਰਦੀਪ ਅਗਰਵਾਲ ਦੇ ਵਿਸ਼ੇਸ਼ ਉਪਰਾਲੇ ਅਤੇ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਐਜੂਸੈਟ ਸ਼੍ਰੀ ਰਾਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਹੇਠ ਸਰਕਾਰੀ ਸਕੂਲਾਂ  ਦੇ ਵਿਦਿਆਰਥੀਆਂ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਏ.ਪੀ. ਜੇ ਅਬੁੱਦਲ ਕਲਾਮ ਦੇ ਜੀਵਨ ਅਤੇ ਸਿੱਖਿਆ ਤੋ ਜਾਣੂ ਕਰਵਾਉਣ ਲਈ ਐਜੂਸੈਟ ਰਾਹੀ ਇੱਕ ਵਿਸ਼ੇਸ਼ ਲੈਕਚਰ ਮਿਤੀ 22 ਅਗਸਤ 2015 ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਸ ਦਾ ਸਮਾਂ ਸਵੇਰੇ 8:20 ਤੋ 8:55 ਵਜੇ ਤੱਕ ਹੋਵੇਗਾ। ਇਹ ਲੈਕਚਰ 12ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀ ਆਪਣੇ ਸਕੂਲ ਦੇ ਐਜੂਸੈਟ ਆਰ ਓ ਟੀ ਕਮਰੇ ਵਿੱਚ ਬੈਠ ਕੇ ਦੇਖਣਗੇ। ਇਸ ਮੌਕੇ ਜਿਲ੍ਹਾ ਸਿੱੀਖਆ ਅਫਸਰ ਸੈਸਿ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਦਵਿੰਦਰ ਰਾਜੋਰੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਵਿਸ਼ੇਸ ਲੈਕਚਰ ਸਬੰਧੀ ਸਾਰੇ ਸਕੂਲ ਮੁੱਖੀਆ ਨੂੰ ਈ-ਮੇਲ ਅਤੇ ਵੈਬ-ਸਾਈਟ ਰਾਹੀ ਸੂਚਿਤ ਕਰ ਦਿੱਤਾ ਗਿਆ ਹੈ। ਐਜੂਸੈਟ ਸਬੰਧੀ ਕਿਸੇ ਵੀ ਤਕਨੀਕੀ ਸਮੱਸਿਆ ਲਈ ਜਿਲ੍ਹਾ ਐਜੂਸੈਟ ਕੋਆਰਡੀਨੇਟਰ ਅਮਨਦੀਪ ਸਿੰਘ ਨਾਲ ਸਪੰੰਰਕ ਕੀਤਾ ਜਾ ਸਕਦਾ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*